Breaking NewsD5 specialIndiaNewsSports

Saina ਦੇ ਨਾਲ HS Prannoy ਵੀ ਕੋਰੋਨਾ ਪਾਜ਼ੀਟਿਵ

ਬੈਂਕਾਕ : ਭਾਰਤ ਦੀ ਪ੍ਰਮੁੱਖ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ ਅਤੇ ਇਸ ਕਾਰਨ ਉਨ੍ਹਾਂ ਨੇ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਥਾਈਲੈਂਡ ਓਪਨ ਤੋਂ ਆਪਣਾ ਨਾਮ ਵਾਪਸ ਲੈ ਲਿਆ ਹੈ। ਭਾਰਤੀ ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਬੀ.ਏ.ਆਈ. ਨੇ ਟਵੀਟ ਕਰਕੇ ਕਿਹਾ ਹੈ ਕਿ ਸਾਇਨਾ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ।

BREAKING-ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਿਸਾਨਾਂ ਦਾ ਮੋਦੀ ਨੂੰ ਵੱਡਾ ਝਟਕਾ

ਸਾਇਨਾ ਸੋਮਵਾਰ ਨੂੰ ਤੀਜੇ ਗੇੜ ਦੇ ਟੈਸਟ ਤੋਂ ਬਾਅਦ ਪਾਜ਼ੀਟਿਵ ਪਾਈ ਗਈ। ਸਾਇਨਾ ਨੇ ਮੰਗਲਵਾਰ ਨੂੰ ਟੂਰਨਾਮੈਂਟ ਦੇ ਪਹਿਲੇ ਦਿਨ ਆਪਣਾ ਪਹਿਲਾ ਮੈਚ ਖੇਡਣਾ ਸੀ। ਸਾਇਨਾ ਨੇ ਇਸ ਤੋਂ ਪਹਿਲਾਂ ਪਿਛਲੇ ਸਾਲ ਮਾਰਚ ‘ਚ ਆਲ ਇੰਗਲੈਂਡ ਓਪਨ ‘ਚ ਹਿੱਸਾ ਲਿਆ ਸੀ। ਬੀ.ਏ.ਆਈ. ਨੇ ਆਪਣੇ ਟਵੀਟ ‘ਚ ਕਿਹਾ ਹੈ ਕਿ ਸਾਇਨਾ ਤੋਂ ਇਲਾਵਾ ਭਾਰਤ ਦੇ ਪ੍ਰਮੁੱਖ ਪੁਰਸ਼ ਖਿਡਾਰੀ ਐਚਐਸ ਪ੍ਰਣਯ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਬੀ.ਏ.ਆਈ ਦੇ ਅਨੁਸਾਰ ਦੋਵੇਂ ਖਿਡਾਰੀ ਅਗਲੇ 10 ਦਿਨਾਂ ਤੱਕ ਹਸਪਤਾਲ ‘ਚ ਅਲੱਗ ਰਹਿਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button