Breaking NewsD5 specialInternationalNewsTop News

Russia : 24 ਘੰਟਿਆਂ ‘ਚ ਦਰਜ ਕੀਤੇ ਗਏ Coronavirus  ਦੇ 14,000 ਤੋਂ ਜ਼ਿਆਦਾ ਨਵੇਂ ਮਾਮਲੇ

ਮਾਸਕੋ : ਰੂਸ ‘ਚ ਬੀਤੇ 24 ਘੰਟਿਆਂ ‘ਚ ਕੋਵਿਡ – 19 ਦੇ 14,185 ਨਵੇਂ ਮਾਮਲੇ ਦਰਜ ਹੋਏ ਹਨ, ਜੋ ਇੱਕ ਦਿਨ ਪਹਿਲਾਂ ਦਰਜ ਹੋਏ 14, 861 ਮਾਮਲਿਆਂ ਤੋਂ ਕੁਝ ਘੱਟ ਹਨ। ਇੱਥੇ ਦੇ ਕੋਵਿਡ – 19 ਰਿਸਪਾਂਸ ਸੈਂਟਰ ਨੇ ਇਸਦੀ ਜਾਣਕਾਰੀ ਦਿੱਤੀ ਹੈ। ਸੈਂਟਰ ਦੇ ਹਵਾਲੇ ਤੋਂ ਨਿਊਜ਼ ਏਜੰਸੀ ਨੇ ਆਪਣੀ ਰਿਪੋਰਟ ‘ਚ ਕਿਹਾ ਕਿ ਇਸ ਸਮੇਂ ਇੱਥੇ ਸੰਕਰਮਿਤਾਂ ਦੀ ਗਿਣਤੀ 4,071,883 ਹੈ।

ਕਿਸਾਨ ਕਰਨਗੇ ਏਹ ਕੰਮ,ਬੜਾ ਸਬਰ ਕਰ ਲਿਆ ,ਹੁਣ ਲਾਉਣਗੇ ਸਰਕਾਰ ਨਾਲ ਗੱਲ ਇੱਕ ਪਾਸੇ

ਹੁਣ ਤੱਕ ਕੁਲ 80,126 ਲੋਕ ਆਪਣੀ ਜਾਨ ਗਵਾ ਚੁੱਕੇ ਹਨ ਅਤੇ 3,593,101 ਮਰੀਜ਼ ਵਾਇਰਸ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਨਾਲ ਰਿਕਵਰ ਹੋ ਚੁੱਕੇ ਹਨ। ਰੂਸ ‘ਚ ਕੋਰੋਨਾ ਨਾਲ ਸਭ ਤੋਂ ਜਿਆਦਾ ਪ੍ਰਭਾਵਿਤ ਖੇਤਰ ਮਾਸਕੋ ਹੈ। ਇੱਥੇ 1,559 ਨਵੇਂ ਮਾਮਲੇ ਦਰਜ ਹੋਏ ਹਨ, ਜਿਸਦੇ ਨਾਲ ਇੱਥੇ ਸੰਕਰਮਿਤਾਂ ਦੀ ਗਿਣਤੀ 956,178 ਹੋ ਗਈ ਹੈ। ਦੇਸ਼ ‘ਚ ਹੁਣ ਤੱਕ 10.68 ਕਰੋੜ ਤੋਂ ਜਿਆਦਾ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button