Rishabh Pant ਟੀਮ ਦੀ ਕਮਾਨ ਦਾ ਕਿਵੇਂ ਫਾਇਦਾ ਚੁੱਕਦਾ ਹੈ ਇਹ ਦੇਖਣ ਲਈ ਉਤਸੁਕ ਹਾਂ : Ponting

ਮਿਆਮੀ : ਦਿੱਲੀ ਕੈਪਿਟਲਸ ਦੇ ਮੁੱਖ ਕੋਚ ਰਿੱਕੀ ਪੋਟਿੰਗ ਨੂੰ ਵਿਸ਼ਵਾਸ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਅਗਲੀ ਸਤਰ ‘ਚ ਟੀਮ ਦੀ ਅਗਵਾਈ ਕਰਨ ‘ਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੇ ਖੇਲ ‘ਚ ਹੋਰ ਨਿਖਾਰ ਆਵੇਗਾ। ਨਿਯਮਤ ਕਪਤਾਨ ਸ਼੍ਰੇਅਸ ਅਈਅਰ ਦੇ ਜ਼ਖਮੀ ਹੋਣ ਤੋਂ ਬਾਅਦ ਪੰਤ ਨੂੰ ਆਈਪੀਐਲ ‘ਚ ਦਿੱਲੀ ਕੈਪਿਟਲਸ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਅਈਅਰ ਇੰਗਲੈਂਡ ਦੇ ਖਿਲਾਫ ਵਨਡੇ ਸੀਰੀਜ਼ ਦੌਰਾਨ ਜ਼ਖਮੀ ਹੋ ਗਏ ਸਨ।
BIG BREAKING ਹੁਣੇ-ਹੁਣੇ ਆਈ ਵੱਡੀ ਖ਼ਬਰ, ਮੁੜ ਲੱਗਿਆ ਬਾਦਲਾਂ ਨੂੰ ਵੱਡਾ ਝਟਕਾ
ਪੋਟਿੰਗ ਨੇ ਟਵੀਟ ਕੀਤਾ, ‘‘ਇਹ ਬਦਕਿਸਮਤੀ ਹੈ ਕਿ ਸ਼੍ਰੇਅਸ ਅਈਅਰ ਟੂਰਨਾਮੈਂਟ ‘ਚ ਨਹੀਂ ਖੇਲ ਸਕਣਗੇ ਪਰਮੈਂ ਇਹ ਵੇਖਣ ਲਈ ਉਤਸੁਕ ਹਾਂ ਕਿ ਰਿਸ਼ਾਭ ਪੰਤ ਇਸਦਾ ਫਾਇਦਾ ਕਿਵੇਂ ਲੈਂਦਾ ਹੈ।” ਆਪਣੇ ਹਾਲ ਦੇ ਪ੍ਰਦਰਸ਼ਨ ਦੇ ਕਾਰਨ ਉਹ ਇਸ ਦੇ ਹੱਕਦਾਰ ਸੀ ਅਤੇ ਉਹ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਕਪਤਾਨੀ ਉਨ੍ਹਾਂ ਨੂੰ ਹੋਰ ਬਿਹਤਰ ਖਿਡਾਰੀ ਬਣਾਏਗੀ।’’ ਪੰਤ ਨੇ ਆਸਟ੍ਰੇਲੀਆ ਦੇ ਖਿਲਾਫ ਤੀਸਰੇ ਅਤੇ ਚੌਥੇ ਟੈਸਟਮੈਚਾਂ ਵਿੱਚ 97 ਅਤੇ ਨਾਬਾਦ 89 ਦੌੜਾਂ ਬਣਾਈਆਂ ਅਤੇ ਇੰਗਲੈਂਡ ਦੇ ਖ਼ਿਲਾਫ਼ ਚੌਥੇ ਟੈਸਟ ‘ਚ ਸ਼ਤਕ ਜੜਿਆ ਸੀ। ਐਤਵਾਰ ਨੂੰ ਤੀਸਰੇ ਅਤੇ ਅੰਤਮ ਵਨਡੇ ‘ਚ ਉਨ੍ਹਾਂ ਨੇ 62 ਗੇਂਦਾਂ ‘ਤੇ 78 ਦੌੜਾਂ ਬਣਾਈਆਂ ਸੀ।
Unfortunate that Shreyas will miss the tournament, but looking forward to seeing @RishabhPant17 grab his opportunity. It’s well deserved for his recent performances and he’s coming in with a lot of confidence. I’m convinced captaincy will make him an even better player. https://t.co/tVqMnLt1Er
— Ricky Ponting AO (@RickyPonting) March 31, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.