ਟਰੰਪ ਪ੍ਰਸ਼ਾਸਨ ਨੂੰ ਝਟਕਾ, CNN ਦੇ ਰਿਪੋਰਟਰ ਦੀ ਵਾਈਟ ਹਾਊਸ ‘ਚ ਐਂਟਰੀ ਮੁੜ੍ਹ ਕੀਤੀ ਬਹਾਲ
ਵਾਸ਼ਿੰਗਟਨ : ਹਾਲ ਹੀ ‘ਚ ਅਮਰੀਕਾ ਦੇ ਵਾਈਟ ਹਾਊਸ ਨੇ ਸੀਐੱਨਐੱਨ ਦੇ ਇੱਕ ਪੱਤਰਕਾਰ ‘ਤੇ ਮਾੜੇ ਵਤੀਰੇ ਦਾ ਇਲਜ਼ਾਮ ਲਗਾਉਂਦੇ ਹੋਏ ਉਸਦਾ ਪ੍ਰੈੱਸ ਕਾਰਡ ਮੁਅੱਤਲ ਕਰ ਦਿੱਤਾ ਸੀ ਪਰ ਹੁਣ ਫੈਡਰਲ ਜੱਜ ਨੇ ਪੱਤਰਕਾਰ ਦੇ ਪ੍ਰੈੱਸ ਕਾਰਡ ਨੂੰ ਬਹਾਲ ਕਰਨ ਦੇ ਆਦੇਸ਼ ਦਿੱਤੇ ਹਨ। ਸੀਐੱਨਐੱਨ ਦੇ ਮੁਤਾਬਕ ਅਮਰੀਕੀ ਜੱਜ ਨੇ ਵਾਈਟ ਹਾਊਸ ਨੂੰ ਆਦੇਸ਼ ਦਿੱਤਾ ਕਿ ਉਹ ਸੀਐੱਨਐੱਨ ਦੇ ਪੱਤਰਕਾਰ ਦੀ ਵਾਈਟ ਹਾਊਸ ਤੱਕ ਪਹੁੰਚ ਨੂੰ ਬਹਾਲ ਕਰੇ। ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਸੀਐੱਨਐੱਨ ਦੇ ਪ੍ਰਮੁੱਖ ਵਾਈਟ ਹਾਊਸ ਦੇ ਪੱਤਰਕਾਰ ਜਿਮ ਅਕੋਸਟਾ ਦੇ ਵਿਚਕਾਰ ਤਿੱਖੀ ਤਕਰਾਰ ਹੋਈ ਸੀ। ਵਾਈਟ ਹਾਊਸ ਨੇ ਅਕੋਸਟਾ ਦੇ ਵਰਤਾਓ ਨੂੰ ਖ਼ਰਾਬ ਅਤੇ ਅਪਮਾਨਜਨਕ ਕਰਾਰ ਦਿੱਤਾ ਸੀ।
JUST IN: A federal judge sides with CNN, ordering the White House to reinstate chief White House correspondent Jim Acosta's press pass. The ruling was an initial victory for CNN in its lawsuit against President Trump and several top aides. https://t.co/LQPVez7whc
— CNN (@CNN) November 16, 2018
ਕੈਲੀ ਨੇ ਕਿਹਾ ਕਿ ਉਨ੍ਹਾਂ ਦੇ ਆਦੇਸ਼ ਪੱਤਰਕਾਰ ਦੀ ਉਚਿਤ ਪ੍ਰਤੀਕਿਰਿਆ ‘ਤੇ ਆਧਾਰਿਤ ਸੀ ਅਤੇ ਉਹ ਆਜ਼ਾਦ ਪ੍ਰੈਸ ਦੀ ਗਾਰੰਟੀ ਦੇਣ ਵਾਲੇ ਪਹਿਲੇ ਸੋਧ ਸਮੇਤ ਹੋਰ ਸੰਵਿਧਾਨਕ ਮੁੱਦਿਆਂ ਦੇ ਦਾਅ ‘ਤੇ ਲਗੇ ਹੋਣ ਨੂੰ ਲੈ ਕੇ ਅਲਗ ਤੋਂ ਸੁਣਵਾਈ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਮੈਂ ਸਪੱਸ਼ਟ ਕਰ ਦੇਣੇ ਚਾਹੁੰਦੀ ਹਾਂ ਕਿ ਹਾਲੇ ਮੈਂ ਇਹ ਤੈਅ ਨਹੀਂ ਕੀਤਾ ਹੈ ਕਿ ਪਹਿਲੇ ਸੋਧ ਦਾ ਉਲੰਘਣ ਹੋਇਆ ਹੈ ਜਾਂ ਨਹੀਂ।
Read Also CNN ਨੇ ਕੀਤਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ‘ਤੇ ਕੇਸ
ਸੀ. ਐਨ. ਐਨ. ਦੇ ਵਕੀਲ ਨੇ ਬੁੱਧਵਾਰ ਨੂੰ ਬਹਿਸ ਦੌਰਾਨ ਅਦਾਲਤ ‘ਚ ਕਿਹਾ ਸੀ ਕਿ ਵ੍ਹਾਈਟ ਹਾਊਸ ਨੇ ਅਕੋਸਟਾ ਦੇ ਪ੍ਰੈੱਸ ਕਾਰਡ ਨੂੰ ਰੱਦ ਕਰ ਪਹਿਲੇ ਸੋਧ ਵੱਲੋਂ ਮਿਲੇ ਪ੍ਰੈਸ ਦੀ ਸੁਤੰਤਰਤਾ ਦੇ ਅਧਿਕਾਰ ਦਾ ਉਲੰਘਣ ਕੀਤਾ ਹੈ। ਅਮਰੀਕੀ ਨਿਆਂ ਵਿਭਾਗ ਦੇ ਵਕੀਲ ਜੇਮਸ ਨੇ ਇਸ ਦਾ ਵਿਰੋਧ ਕਰਦੇ ਹੋਏ ਆਖਿਆ ਕਿ ਪ੍ਰੈਸ ਕਾਨਫਰੰਸ ‘ਚ ਰੁਕਾਵਟ ਪਾਈ ਸੀ। ਸੀ. ਐਨ. ਐਨ. ਦੇ ਮੁੱਖ ਵ੍ਹਾਈਟ ਹਾਊਸ ਪੱਤਰਕਾਰ ਅਕੋਸਟਾ ਨੇ 7 ਨਵੰਬਰ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਮਾਇਕ੍ਰੋਫੋਨ ਦੂਜੇ ਨੂੰ ਦਿੱਤੇ ਜਾਣ ਦੀ ਮੰਗ ਵਿਚਾਲੇ ਲਗਾਤਾਰ ਸਵਾਲ ਪੁੱਛ ਕੇ ਟਰੰਪ ਨੂੰ ਨਰਾਜ਼ ਕਰ ਦਿੱਤਾ ਸੀ। ਇਸ ਦੌਰਾਨ ਟਰੰਪ ਨੇ ਪੋਡੀਅਮ ਤੋਂ ਅਕੋਸਟਾ ਨੂੰ ਇਕ ਗਲਤ ਅਤੇ ਖਤਰਨਾਕ ਕਿਹਾ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.