Breaking NewsD5 specialIndiaNewsPolitics

RBI ਨੇ ਦਿੱਤੇ ਵਿਆਜ ਦਰਾਂ ‘ਚ ਕਟੌਤੀ ਜਾਰੀ ਰਹਿਣ ਦੇ ਸੰਕੇਤ

ਮੁੰਬਈ : ਭਾਰਤੀ ਰਿਜ਼ਰਵ ਬੈਂਕ ਨੇ ਵਿਆਜ ਦਰਾਂ ‘ਚ ਅੱਗੇ ਹੋਰ ਕਟੌਤੀ ਦੇ ਸੰਕੇਤ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਹੈ ਕਿ ਕੋਵਿਡ – 19 ਮਹਾਮਾਰੀ ਨਾਲ ਅਰਥਵਿਵਸਥਾ ਨੂੰ ਬਚਾਉਣ ਲਈ ਕੀਤੇ ਗਏ ਉਪਰਾਲਿਆਂ ਨੂੰ ਜ਼ਲਦ ਨਹੀਂ ਹਟਾਇਆ ਜਾਵੇਗਾ। RBI ਗਵਰਨਰ ਸ਼ਕਤੀਕਾਂਤ ਦਾਸ ਨੇ ਇੱਕ ਪ੍ਰੋਗਰਾਮ ਵਿੱਚ ਕਿਹਾ, ‘‘ਚਾਹੇ ਦਰ ‘ਚ ਕਟੌਤੀ ਹੋਵੇ ਜਾਂ ਫਿਰ ਹੋਰ ਨੀਤੀਗਤ ਕਦਮ, ਸਾਡੇ ਤਰਕਸ਼ ਦੇ ਤੀਰ ਹਾਲੇ ਖਤਮ ਨਹੀਂ ਹੋਏ ਹਨ। RBI ਨੇ 6 ਅਗਸਤ ਨੂੰ ਜਾਰੀ ਨੀਤੀਗਤ ਸਮੀਖਿਅਕ ਵਿੱਚ ਰੈਪੋ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਸੀ।

ਹੁਣ ਨਹੀਂ ਕਰਨਗੇ ਡਾਕਟਰ ਕਰੋਨਾ ਦਾ ਟੈਸਟ,ਜੇ ਨਹੀਂ ਯਕੀਨ ਤਾਂ ਦੇਖਲੋ ਆਹ ਵੀਡੀਓ

ਕੇਂਦਰੀ ਬੈਂਕ ਇਸ ਤੋਂ ਪਹਿਲਾਂ ਪਿਛਲੀਆਂ ਦੋ ਬੈਠਕਾਂ ਵਿੱਚ ਨੀਤੀਗਤ ਦਰ ਵਿੱਚ 1.15 ਫ਼ੀਸਦੀ ਦੀ ਕਟੌਤੀ ਕਰ ਚੁੱਕਿਆ ਹੈ। ਫਿਲਹਾਲ ਰੈਪੋ ਦਰ ਚਾਰ ਫ਼ੀਸਦੀ, ਰਿਵਰਸ ਰੈਪੋ ਦਰ 3. 35 ਫ਼ੀਸਦੀ ਅਤੇ ਐਮਸੀਐਫ ਦਰ 4.25 ਫ਼ੀਸਦੀ ਹੈ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੀ ਰੋਕਥਾਮ ਤੋਂ ਬਾਅਦ ਮਾਲੀ ਹਾਲਤ ਨੂੰ ਮਜਬੂਤੀ ਦੇ ਰਸਤੇ ‘ਤੇ ਲਿਆਉਣ ਲਈ ਸਾਵਧਾਨੀ ਦੇ ਨਾਲ ਅੱਗੇ ਵਧਣਾ ਹੋਵੇਗਾ। ਕੇਂਦਰੀ ਬੈਂਕ ਵਲੋਂ ਪਿਛਲੇ ਦਿਨੀਂ ਐਲਾਨੇ ਰਾਹਤ ਉਪਰਾਲਿਆਂ ਵਾਰੇ ਦਾਸ ਨੇ ਕਿਹਾ, ‘‘ਕਿਸੇ ਵੀ ਤਰ੍ਹਾਂ ਇਹ ਨਹੀਂ ਮੰਨਣਾ ਚਾਹੀਦਾ ਹੈ ਕਿ ਆਰਬੀਆਈ ਉਪਰਾਲਿਆਂ ਨੂੰ ਜਲਦ ਹਟਾ ਲਿਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button