ਲੁਧਿਆਣਾ: ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਇਕ ਵਾਰ ਫਿਰ ਤੋਂ ਭਾਈ ਬਲਵੰਤ ਸਿੰਘ ਰਾਜੋਆਣਾ ਮਾਮਲੇ ਤੇ ਵੱਡਾ ਬਿਆਨ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਅਕਾਲੀ ਦਲ ਤੇ ਵੱਡਾ ਹਮਲਾ ਕਰਦੇ ਹੋਏ ਕਿਹਾ ਕਿ ਰਿਹਾਈ ਮਾਮਲੇ ਚ ਗ੍ਰਿਹ ਮੰਤਰੀ ਅਮਿਤ ਸ਼ਾਹ ਦੀ ਵੀ ਦੋ ਟੁੱਕ ਅਕਾਲੀ ਦਲ ਸੁਣ ਚੁੱਕਾ ਹੈ ਪਰ ਹੁਣ ਐਸਜੀਪੀਸੀ ਸਮੇਤ ਅਕਾਲੀ ਦਲ ਇਸ ਮਾਮਲੇ ਤੇ ਭੰਡੀ ਪ੍ਰਚਾਰ ਕਰ ਰਿਹਾ ਹੈ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਐਸਜੀਪੀਸੀ ਸਮੇਤ ਅਕਾਲੀ ਦਲ ਉਹਨਾਂ ਦੇ ਖਿਲਾਫ ਪਿੰਡਾਂ ਵਿੱਚ ਵਿਰੋਧ ਕਰਨ ਦੀਆਂ ਸਾਜ਼ਿਸ਼ਾਂ ਰਚ ਰਿਹਾ ਤੇ ਉਹਨਾਂ ਤੇ ਹਮਲਾ ਕਰਾਉਣ ਦੀ ਕੋਸ਼ਿਸ਼ ਤਹਿਤ ਧਮਕੀਆਂ ਮਿਲ ਰਹੀਆਂ ਹਨ।
ਢੀਂਡਸਾ ਤੋਂ ਪਹਿਲਾ ਇਸ ਵੱਡੇ ਲੀਡਰ ਦੀ ਅਕਾਲੀ ਦਲ ‘ਚ ਵਾਪਸੀ |D5 Channel Punjabi
ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਇਸ ਮਾਮਲੇ ਵਿੱਚ ਉਹ ਕਾਨੂੰਨ ਦਾ ਸਹਾਰਾ ਲੈਣਗੇ ਤਾਂ ਦੂਜੇ ਪਾਸੇ ਉਹਨਾਂ ਕਿਹਾ ਕਿ 2024 ਦੀਆਂ ਚੋਣਾਂ ਵਿੱਚ ਰਾਜੋਆਣਾ ਮਾਮਲੇ ਚ ਉਹ ਅਕਾਲੀ ਦਲ ਦੇ ਨਾਲ ਆਰ ਪਾਰ ਦੀ ਲੜਾਈ ਲੜਨਗੇ। ਉਹਨਾਂ ਕਿਹਾ ਕਿ ਬੇਸ਼ੱਕ ਸੁਖਬੀਰ ਬਾਦਲ ਸਮੇਤ ਕੋਈ ਵੀ ਲੀਡਰ ਉਹਨਾਂ ਦੇ ਮੁਕਾਬਲੇ ਖੜਾ ਦਿੱਤਾ ਜਾਵੇ ਉਹ ਅਮਨ ਸ਼ਾਂਤੀ ਦੇ ਲਈ ਵੋਟਾਂ ਮੰਗਣਗੇ ਅਤੇ ਅਕਾਲੀ ਦਲ ਬੇਸ਼ੱਕ ਰਾਜੋਵਾਣਾ ਮਾਮਲੇ ਤੇ ਵੋਟਾਂ ਮੰਗੇ ਜੇਕਰ ਮੇਰੀ ਜਿੱਤ ਹੋਈ ਤਾਂ ਸਮਝੋ ਲੋਕ ਅਮਨ ਸ਼ਾਂਤੀ ਦੇ ਨਾਲ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਉਹ ਇਸ ਬਾਰ ਚੋਣ ਨਹੀਂ ਜਿੱਤਦੇ ਤਾਂ ਸਿਆਸਤ ਛੱਡ ਦੇਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.