Breaking NewsD5 specialIndiaNewsPoliticsPunjab

Ravneet Bittu ਦੀ ਲੌਂਗੋਵਾਲ ਨੂੰ ਚਿਤਾਵਨੀ, ਰਾਜੋਆਣਾ ਬਾਰੇ ਕੀਤੇ ਖੁਲਾਸੇ!, ਦੱਸੇ ਰਾਜ਼ੋਆਣਾ ਦੇ ਨਿਸ਼ਾਨੇ

ਲੁਧਿਆਣਾ : ਐਸਜੀਪੀਸੀ ਵੱਲੋਂ ਅੱਜ ਲੁਧਿਆਣਾ ਵਿੱਚ ਰਾਜੋਆਣਾ ਦੀ ਭੈਣ ਨਾਲ ਮੁਲਾਕਾਤ ਕਰਨ ਤੋਂ ਬਾਅਦ ਰਾਜੋਆਣਾ ਨੂੰ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਮੁਹੱਈਆ ਕਰਵਾਉਣ ਦੇ ਐਲਾਨ ਤੋਂ ਬਾਅਦ ਸੰਸਦ ਰਵਨੀਤ ਬਿੱਟੂ ਭੱਖ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸੀਪੀਸੀ ਅਤੇ ਅਕਾਲੀ ਦਲ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਹ ਪੰਜਾਬ ਦਾ ਮਾਹੌਲ ਮੁੜ ਤੋਂ ਖ਼ਰਾਬ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਕਿਸੇ ਦੀ ਵੀ ਜਾਨ ਦੀ ਪ੍ਰਵਾਹ ਨਹੀਂ ਹੈ।

Ravneet Bittu ਦੀ ਲੌਂਗੋਵਾਲ ਨੂੰ ਚਿਤਾਵਨੀ, ਰਾਜੋਆਣਾ ਬਾਰੇ ਕੀਤੇ ਖੁਲਾਸੇ!, ਦੱਸੇ ਰਾਜ਼ੋਆਣਾ ਦੇ ਨਿਸ਼ਾਨੇ

ਰਵਨੀਤ ਬਿੱਟੂ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜੇਕਰ ਐੱਸਜੀਪੀਸੀ ਅਤੇ ਅਕਾਲੀ ਦਲ ਰਾਜੋਆਣਾ ਨੂੰ ਵਕੀਲ ਮੁਹੱਈਆ ਕਰਵਾਏਗੀ ਤਾਂ ਇਹ ਸਾਫ ਹੋ ਜਾਵੇਗਾ ਕਿ ਪੰਜਾਬ ਦੇ ਵਿੱਚ ਜੋ ਕਾਲਾ ਦੌਰ ਰਿਹਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਸਣੇ ਜਿੰਨੇ ਵੀ ਲੋਕਾਂ ਨੇ ਆਪਣੀ ਜਾਨ ਗਵਾਈ ਹੈ ਉਸ ਲਈ ਉਹ ਹੀ ਜ਼ਿੰਮੇਵਾਰ ਹਨ। ਰਵਨੀਤ ਬਿੱਟੂ ਨੇ ਕਿਹਾ ਕੇ ਜੇਕਰ ਪੰਜਾਬ ਦੇ ਵਿੱਚ ਮੁੜ ਤੋਂ ਅਜਿਹਾ ਮਾਹੌਲ ਬਣੇਗਾ ਤਾਂ ਉਸ ਲਈ ਅਕਾਲੀ ਦਲ ਤੇ ਐੱਸਜੀਪੀਸੀ ਹੀ ਜ਼ਿੰਮੇਵਾਰ ਹੋਣਗੇ।

ਵੱਡੀ ਖ਼ਬਰ-Navjot Sidhu ਦੇਣਗੇ ਆਮ ਆਦਮੀ ਪਾਰਟੀ ਦਾ ਸਾਥ!

ਉਨ੍ਹਾਂ ਕਿਹਾ ਕਿ ਸੰਸਦ ਵਿੱਚ ਇੱਕ ਵਾਰ ਕਹਿਣ ਤੇ ਹੀ ਅਮਿਤ ਸ਼ਾਹ ਨੇ ਐਲਾਨ ਕਰ ਦਿੱਤਾ ਕਿ ਰਾਜੋਆਣਾ ਨੂੰ ਅਸੀਂ ਕੋਈ ਮੁਆਫ਼ ਨਹੀਂ ਕੀਤਾ ਅਤੇ ਨਾ ਹੀ ਕਰਾਂਗੇ। ਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਰਾਜੋਆਣਾ ਦੀ ਭੈਣ ਦੇ ਹੁਣ ਅਕਾਊਂਟ ‘ਚ ਪੈਸੇ ਖ਼ਤਮ ਹੋ ਚੁੱਕੇ ਨੇ ਇਸ ਕਰਕੇ ਇਹ ਪੂਰਾ ਡਰਾਮਾ ਰਚਿਆ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button