Breaking NewsD5 specialNewsPunjabTop News

Raja Warring ਨੇ Capt. Amarinder Singh ਨੂੰ ਦੱਸਿਆ Compromise CM, ‘ਅਲੱਗ ਪਾਰਟੀ ਬਣਾਉਣ ਦਾ ਫੈਸਲਾ ਸਮਝੌਤੇ ਦਾ ਹਿੱਸਾ’

ਪਟਿਆਲਾ : ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪ੍ਰੈਸ ਕਾਨਫਰੰਸ ਕਰ ਕੈਪਟਨ ਅਮਰਿੰਦਰ ਸਿੰਘ ‘ਤੇ ਵੱਡਾ ਹਮਲਾ ਬੋਲਿਆ। ਉਨ੍ਹਾਂ ਨੇ ਕੈਪਟਨ ਨੂੰ Compromise ਮੁੱਖਮੰਤਰੀ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦਾ ਅਲੱਗ ਪਾਰਟੀ ਬਣਾਉਣਾ ਸਮਝੌਤੇ ਦਾ ਹਿੱਸਾ ਹੈ। ਦਰਅਸਲ ਅੱਜ ਰਾਜਾ ਵੜਿੰਗ ਨੇ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਤੋਂ 20 ਸਾਲ ਪਹਿਲਾਂ ਪੰਜਾਬ ‘ਚ ਮਾਫੀਆ ਨਾਮ ਦਾ ਸ਼ਬਦ ਨਹੀਂ ਸੀ। ਪਿਛਲੇ 15 – 20 ਸਾਲਾਂ ‘ਚ ਕਈ ਮਾਫੀਏ ਪੈਦਾ ਹੋਏ। ਟਰਾਂਸਪੋਰਟ ਮਾਫੀਆ ਦਾ ਕਿੰਗਪਿਨ ਬਾਦਲ ਪਰਿਵਾਰ ਹੈ।

ਢੀਂਡਸਾ ਦੀ ਵੀਡੀਓ ਵਾਇਰਲ, ਲੱਗੇ ਗੰਭੀਰ ਇਲਜ਼ਾਮ D5 Channel Punjabi

ਉਨ੍ਹਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣਾ ਚਾਹੁੰਦਾ ਹਾਂ ਕਿ ਸਾਢੇ 4 ਸਾਲ ‘ਚ ਅਸੀ ਕੁਝ ਨਹੀਂ ਸਕੇ। ਮੈਨੂੰ ਪਛਤਾਵਾ ਹੈ ਕਿ ਅਸੀਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਪਾਏ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਜੋ ਮਾਫੀਆ ਪਹਿਲਾਂ ਤੋਂ ਚੱਲ ਰਿਹਾ ਸੀ ਕੈਪਟਨ ਉਨ੍ਹਾਂ ਨਾਲ ਮਿਲ ਗਏ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button