Breaking NewsD5 specialEntertainmentNewsTop News

R Nait ਦੀ ਐਲਬਮ ‘ਵੱਡੇ ਬੰਦੇ’ ਦਾ ਟਾਈਟਲ ਟਰੈਕ ਇਸ ਦਿਨ ਹੋਵੇਗਾ ਰਿਲੀਜ਼

ਚੰਡੀਗੜ੍ਹ : ਪੰਜਾਬੀ ਗਾਇਕ ਤੇ ਗੀਤਕਾਰ R Nait ਦੀ ਐਲਬਮ ਦਾ ਐਲਾਨ ਹੋ ਚੁੱਕਾ ਹੈ। ‘ਵੱਡੇ ਬੰਦੇ’ ਨਾਂ ਦੀ ਇਹ ਐਲਬਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਹੀ ਨਹੀਂ ਇਸ ਐਲਬਮ ਦੇ ਪਹਿਲੇ ਗੀਤ ਦੀ ਰਿਲੀਜ਼ ਡੇਟ ਦਾ ਵੀ ਐਲਾਨ ਹੋ ਚੁੱਕਾ ਹੈ। ਐਲਬਮ ਦਾ ਟਾਈਟਲ ਟਰੈਕ ‘ਵੱਡੇ ਬੰਦੇ’ 29 ਮਾਰਚ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਦਾ ਕੁਝ ਸਮਾਂ ਪਹਿਲਾਂ ਹੀ ਮੋਸ਼ਨ ਪੋਸਟਰ ਸਾਹਮਣੇ ਆਇਆ ਹੈ। ਗੀਤ ’ਚ ਆਰ. ਨੇਤ ਨਾਲ ਮਾਡਲ ਇਸ਼ਾ ਸ਼ਰਮਾ ਨਜ਼ਰ ਆਉਣ ਵਾਲੀ ਹੈ।

Beadbi ਜਾਂਚ ’ਚ ਹੋਸ਼ ਉਡਾਊ ਖੁਲਾਸਾ, CM Bhagwant Mann ਨੇ ਮੰਗਿਆ 1 ਲੱਖ ਕਰੋੜ, | D5 Channel Punjabi

ਐਲਬਮ ਦਾ ਪੋਸਟਰ ਸਾਂਝਾ ਕਰਦਿਆਂ ਆਰ. ਨੇਤ ਲਿਖਦੇ ਹਨ, ‘ਜੋ ਵੀ ਪਿੰਡੇ ’ਤੇ ਹੰਢਾਉਂਦਾ ਮੁੰਡਾ ਉਹੀ ਲਿਖਦਾ, ਗਾਣਿਆਂ ਦੀ ਯਾਰ ਤੇਰਾ ਕੱਢੇ ਲੰਬ ਨੀਂ। ਸੁਣ ਲਈ ਰਕਾਨੇ ਲਲਕਾਰੇ ਵੱਜਦੇ ਮੇਰੀ ਪਰ੍ਹੇ ਹੋਜੋ ਪਰ੍ਹੇ ਹੋਜੋ ਆਖੇ ਐਲਬੰਬ ਨੀਂ।’ ਦੱਸ ਦੇਈਏ ਕਿ ਆਰ. ਨੇਤ ਦੀ ਇਸ ਐਲਬਮ ’ਚ ਕੁਲ 7 ਗੀਤ ਹਨ। ਗੀਤਾਂ ਦੇ ਨਾਂ ‘ਵੱਡੇ ਬੰਦੇ’, ‘ਲਫੜਾ’, ‘ਈਗੋ’, ‘ਨੈਗਟਿਵ ਵਾਇਬ’, ‘ਪੱਥਰਾਂ ਦੇ ਸ਼ਹਿਰ ਵਾਲੀਏ’, ‘ਯਾਰ ਹੀ ਖੜ੍ਹਨੇ ਆ’ ਤੇ ‘ਔਖਾ ਏ’ ਹਨ। ਇਨ੍ਹਾਂ ਗੀਤਾਂ ਦੀ ਵੀਡੀਓ ਟਰੂ ਮੇਕਰਜ਼ ਫ਼ਿਲਮ ਨੇ ਬਣਾਈ ਹੈ।

 

View this post on Instagram

 

A post shared by R Nait (@official_rnait)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button