NewsBreaking NewsD5 specialIndiaPunjab

Punjab ਸਰਕਾਰ ‘ਤੇ ਭਰੋਸਾ ਨਹੀਂ, ਸਾਨੂੰ Kejriwal ਕੋਲ ਭੇਜੋ !

ਪੰਜਾਬ ਦੇ ਕਰੀਬ 3200 ਸ਼ਰਧਾਲੂ ਨਾਂਦੇੜ ਸਾਹਿਬ ਦਰਸ਼ਨਾਂ ਲਈ ਗਏ ਹੋਏ ਸਨ ਜੋ ਹੁਣ ਸਰਕਾਰ ਵੱਲੋਂ ਭੇਜੀਆਂ ਗਈਆਂ 79 ਬੱਸਾਂ ਰਾਹੀਂ ਪੰਜਾਬ ਪਰਤ ਰਹੇ ਹਨ। ਜਿਨ੍ਹਾਂ ਚੋਂ ਕਈ ਸ਼ਰਧਾਲੂਆਂ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆ ਰਹੀ ਹੈ ਜਿਸਦੇ ਨਾਲ ਕੋਰੋਨਾ ਵਰਗੀ ਮਹਾਮਾਰੀ ਨਾਲ ਜੂਝ ਰਹੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸਦੇ ਚੱਲਦਿਆਂ ਇੱਲ ਸ਼ੋਸਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਮਰਿਜ਼ ਕਹਿ ਰਹੇ ਹਨ ਕਿ ਸਾਨੂੰ ਕੇਜਰੀਵਾਲ ਸਰਕਾਰ ਦੇ ਕੋਲ ਇਲਾਜ਼ ਕਰਵਾਉਣ ਦੇ ਲਈ ਭੇਜਿਆ ਜਾਵੇ।

Nurses ਦਾ ਆਹ ਹਾਲ ਐ, ਤਾਂ ਕਰੋਨਾ ਮਰੀਜ਼ਾਂ ਦਾ ਕੀ ਬਣੂ? | Hospital Nurses Video Viral

ਕੇਜਰੀਵਾਲ ਸਰਕਾਰ ਦਾ ਨਾਮ ਲੈ ਰਹੇ ਅਤੇ AAP ਦੇ MLA ਜਰਨੈਲ ਸਿੰਘ ਨੂੰ ਗੁਹਾਰ ਲੱਗਾ ਰਹੇ ਸ਼੍ਰੀ ਹਜ਼ੂਰ ਸਾਹਿਬ ਦੇ ਇਸ ਸ਼ਰਧਾਲੂ ਦੀ 3 ਸਾਲ ਦੀ ਬੱਚੀ ਜੋ 2 ਮਹੀਨੇ ਤੋਂ ਆਪਣੇ ਮਾਂ-ਬਾਪ ਕੋਲ ਰਹਿ ਰਹੀ ਸੀ, ਨੂੰ 7 ਦਿਨਾਂ ਬਾਅਦ ਆਈ ਰਿਪੋਰਟ ਵਿੱਚ ਕੋਰੋਨਾ ਪੌਜ਼ੀਟਿਵ ਕਰਾਰ ਦੇ ਦਿੱਤਾ ਗਿਆ। ਜਦ ਕਿ ਮਾਂ-ਬਾਪ ਦੀ ਰਿਪੋਰਟ ਨੈਗਟਿਵ ਆਈ ਹੈ, ਇਨ੍ਹਾਂ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀਆਂ ਕੋਰੋਨਾ ਟੈਸਟ ਕਿੱਟਾਂ ਹੀ ਨਕਲੀ ਹਨ ਅਤੇ ਸਾਨੂੰ ਕੇਜਰੀਵਾਲ ਸਰਕਾਰ ‘ਤੇ ਯਕੀਨ ਹੈ ਸਾਨੂੰ ਜਲਦ ਦਿੱਲੀ ਪਹੁੰਚਾਇਆ ਜਾਵੇ। ਸਾਡੀ ਸਰਕਾਰ ਆਪੇ ਸਾਡਾ ਖਿਆਲ ਰੱਖ ਲਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button