NewsBreaking NewsD5 specialPunjab

Punjab | ਪੰਜਾਬੀਆਂ ਲਈ ਵੱਡੀ ਖ਼ੁਸ਼ਖਬਰੀ, ਸੁਣੋ ਕਿੰਨੀ ਸਸਤੀ ਹੋਈ ਬਿਜਲੀ | ਪਰ ਕਈਆਂ ਨੂੰ ਲੱਗੇਗਾ ਝਟਕਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਪੀ.ਐਸ.ਈ.ਆਰ.ਸੀ.) ਵੱਲੋਂ ਕੋਵਿਡ ਅਤੇ ਲੌਕਡਾਊਨ ਦੇ ਕਾਰਨ ਮਾਲੀਆ ਘਟਣ ਦੇ ਬਾਵਜੂਦ ਘਰੇਲੂ ਬਿਜਲੀ ਦਰਾਂ ਘਟਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਹਾਲਾਤ ਠੀਕ ਹੋਣ ‘ਤੇ ਅੱਗੇ ਵੀ ਹੋਰ ਬਿਜਲੀ ਸਸਤੀ ਕਰਨ ‘ਤੇ ਕੰਮ ਕਰਾਂਗੇ।ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਭਾਵੇਂ ਘਰੇਲੂ ਖਪਤਕਾਰਾਂ ਦੇ ਨਾਲ ਉਦਯੋਗਾਂ ਲਈ ਵੀ ਹੋਰ ਦਰਾਂ ਵਿੱਚ ਕਟੌਤੀ ਦੀ ਸਿਫਾਰਸ਼ ਕੀਤੀ ਸੀ ਪਰ ਰੈਗੂਲੇਟਰੀ ਕਮਿਸ਼ਨ ਮਾਲੀਆ ਇਕੱਠਾ ਕਰਨ ਵਿੱਚ ਆਈ ਭਾਰੀ ਗਿਰਾਵਟ ਦੇ ਚੱਲਦਿਆਂ ਸੂਬਾ ਸਰਕਾਰ ਦੀ ਬੇਨਤੀ ਮੰਨਣ ਲਈ ਅਸਮਰੱਥ ਸੀ।

🔴 LIVE | ਪੰਜਾਬ ਤੇ ਕੇਂਦਰ ਸਰਕਾਰ ਦਾ ਵੱਡਾ ਐਲਾਨ | ਬਾਦਲਾਂ ਦੀ Orbit Bus ਨੇ ਹਿਲਾਈ ਸਰਕਾਰ!

ਉਨ੍ਹਾਂ ਕਿਹਾ ਕਿ ਇਕੱਲੇ ਅਪਰੈਲ ਮਹੀਨੇ ਹੀ ਵਪਾਰ ਤੇ ਉਦਯੋਗਾਂ ਦੇ ਬੰਦ ਹੋਣ ਕਰਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ 30 ਕਰੋੜ ਰੁਪਏ ਪ੍ਰਤੀ ਦਿਨ ਘਾਟਾ ਝੱਲਣਾ ਪਿਆ। ਮੁੱਖ ਮੰਤਰੀ ਨੇ ਆਪਣੀ ਸਰਕਾਰ ਵੱਲੋਂ ਲੌਕਡਾਊਨ ਕਰਕੇ ਸਰਕਾਰੀ ਖਜ਼ਾਨੇ ਨੂੰ ਮਾਲੀਏ ਦੇ ਪਏ ਘਾਟੇ ਦੇ ਬਾਵਯੂਦ ਕਿਸਾਨਾਂ ਲਈ ਮੁਫਤ ਬਿਜਲੀ ਅਤੇ ਉਦਯੋਗਾਂ ਲਈ ਰਿਆਇਤੀ ਦਰ੍ਹਾਂ ‘ਤੇ ਬਿਜਲੀ ਮੁਹੱਈਆ ਕਰਵਾਉਣ ਬਾਰੇ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਐਸ.ਸੀ/ਬੀ.ਸੀ ਅਤੇ ਗਰੀਬੀ ਰੇਖਾ ਤੋਂ ਹੇਠਲੇ ਪਰਿਵਾਰਾਂ ਲਈ 200 ਯੂਨਿਟ ਮੁਫਤ ਯੂਨਿਟਾਂ ਪ੍ਰਤੀ ਮਹੀਨਾਂ ਦੀ ਰਿਆਇਤ ਚਾਲੂ ਰੱਖੇਗੀ।

ਬਿਜਲੀ ਦੀ ਦਰਾਂ ਵਿੱਚ ਕਿੰਨੀ ਕਮੀ ?
– 50 KV ਤੱਕ 100 ਯੂਨਿਟ ‘ਤੇ 50 ਪੈਸੇ ਘੱਟ ਕੀਤੇ ਗਏ
– 300 ਯੂਨਿਟ ‘ਤੇ 25 ਪੈਸੇ ਘਟਾਏ ਗਏ
– 50 KV ਤੋਂ ਵਧ ਅਤੇ 300 ਯੂਨਿਟ ਤੋਂ ਵਧ ਬਿਜਲੀ ਖਪਤ ਕਰਨ ‘ਤੇ 0.1 ਤੋਂ 0.10 ਫ਼ੀ ਯੂਨਿਟ ਵਧ ਦੇਣਾ ਹੋਵੇਗਾ
– ਪੰਜਾਬ ਵਿੱਚ ਘਰੇਲੂ ਖ਼ਪਤਕਾਰਾਂ ਨੂੰ 6.62 ਪੈਸੇ ਫ਼ੀ ਯੂਨਿਟ ਦੀ ਥਾਂ ਹੁਣ 6.45 ਪੈਸੇ ਫ਼ੀ ਯੂਨਿਟ ਦੇਣੇ
– 96 ਲੱਖ ਲੋਕਾਂ ਦਾ ਬਿਜਲੀ ਦਾ ਬਿੱਲ ਘਟੇਗਾ
– 45 ਘਰੇਲੂ ਖ਼ਬਤਕਾਰਾਂ ਨੂੰ ਫ਼ਾਇਦਾ ਹੋਵੇਗਾ
– ਪੰਜਾਬ ਸਰਕਾਰ ਦਾ ਸਬਸਿਡੀ ਦਾ ਬਿੱਲ ਹੁਣ 10,100 ਤੱਕ ਪਹੁੰਚ ਜਾਵੇ
– ਪੰਜਾਬ ਸਰਕਾਰ ਵੱਲੋਂ 37 ਲੱਖ ਜਨਤਾ ਨੂੰ ਬਿਜਲੀ ਵਿੱਚ ਸਬਸਿਡੀ ਦਿੱਤੀ ਜਾਂਦੀ ਹੈ
– ਛੋਟੀ ਸਨਅਤਾਂ ਦੀ ਬਿਜਲੀ ਵਿੱਚ ਵਾਧਾ ਨਹੀਂ ਕੀਤਾ ਗਿਆ
– 20 KW ਤੋਂ ਵਧ ਕਮਰਸ਼ਲ ਬਿਜਲੀ ਵਰਤਣ ਵਾਲਿਆਂ ਨੂੰ 0.01 ਤੋਂ 0.03 ਰੁਪਏ ਵਾਧੂ ਦੇਣੇ ਹੋਣਗੇ
– ਛੋਟੀ ਅਤੇ ਦਰਮਿਆਨੇ ਉਦਯੋਗਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ
– 100 Kvah ਨੂੰ 0.09 ਤੋਂ 0.22 ਫ਼ੀ ਯੂਨਿਟ ਵਧ ਦੇਣਾ ਹੋਵੇਗਾ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button