Breaking NewsD5 specialNewsPunjab

Punjab Police ਦੇ ਜਵਾਨਾਂ ਨੇ ਕਰਤਾ ਖ਼ੁਲਾਸਾ, ਲਾਲ ਝਾਲਰ ਵਾਲੀ ਪੱਗ ਤੋਂ ਕਰੋਨਾ ਦਾ ਖ਼ਤਰਾ

ਫਿਰੋਜ਼ਪੁਰ : ਕੋਰੋਨਾ ਵਰਗੀ ਮਹਾਮਾਰੀ ਨਾਲ ਲੜਨ ਵਾਸਤੇ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਪੁਲਿਸ ਦੇ ਨੌਜਵਾਨਾਂ ਦੀ ਸਿਹਤ ਦਾ ਖਾਸ ਖਿਆਲ ਰੱਖਦਿਆਂ ਸ਼ਿਪਾਹੀ ਨੌਜਵਾਨਾਂ ਨੂੰ ਉਨ੍ਹਾਂ ਸਮੇਂ ਲਈ ਲਾਲ ਝਾਲਰ ਵਾਲੀ ਪੱਗ ਬੰਨਣ ਤੋ ਛੋਟ ਦਿਤੀ ਜਾਵੇ। ਇਸ ਪਿੱਛੇ ਮੈਡੀਕਲ ਮਾਹਿਰਾਂ ਦੀ ਰਾਇ ਦਾ ਹਵਾਲਾ ਦਿੰਦਿਆਂ ਚਰਨਜੀਤ ਸਿੰਘ ਬਰਾੜ ਬੁਲਾਰੇ ਸ਼੍ਰੋਮਣੀ ਅਕਾਲੀ ਦਲ ਅਤੇ ਸਿਆਸੀ ਸਕੱਤਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਡਾਕਟਰਾਂ ਵਲੋ ਇਸ ਬਿਮਾਰੀ ਤੋਂ ਬਚੇ ਰਹਿਣ ਲਈ ਸਲਾਹ ਹੈ ਕਿ ਹਰ ਰੋਜ ਪਾਏ ਕੱਪੜਿਆਂ ਨੂੰ ਬਦਲਣਾ ਜਰੂਰੀ ਹੈ।

ਵਿਦੇਸ਼ ‘ਚ ਹੋਏ ਭਾਰਤੀ DOCTOR ਦੇ ਚਰਚੇ,ਗੋਰਿਆਂ ਦਾ ਧੰਨਵਾਦ ਕਰਨ ਦਾ ਤਰੀਕਾ ਦੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ

ਜਿਸ ਕਰਕੇ ਸ਼ਿਪਾਹੀ ਨੌਜਵਾਨਾਂ ਨੂੰ ਚੱਲ ਰਹੀ 24 ਘੰਟੇ ਐਮਰਜੈਂਸੀ ਡਿਊਟੀ ‘ਚ ਲਾਲ ਝਾਲਰ ਵਾਲੀ ਪੱਗ ਬੰਨਣ ‘ਚ ਬਹੁਤ ਮੁਸ਼ਕਲ ਆਉਦੀ ਹੈ। ਇਸਨੂੰ ਇਕੱਲਾ ਬੰਦਾ ਨਹੀਂ ਬੰਨ ਸਕਦਾ ਤੇ ਇਸ ਝਾਲਰ ਵਾਲੀ ਪੱਗ ਨੂੰ ਬੰਨਣ ਲਈ ਸਾਥੀ ਨੌਜਵਾਨਾਂ ਦੀ ਸਹਾਇਤਾ ਲੈਣੀ ਪੈਂਦੀ ਹੈ ਤੇ ਇਸ ਕਰਕੇ ਝਾਲਰ ਵਾਲੀ ਪੱਗ ਨੂੰ ਅਕਸਰ ਹੀ ਸਾਰੇ ਨੌਜਵਾਨ ਕਈ-ਕਈ ਦਿਨ ਬੰਨੀ ਰੱਖਦੇ ਹਨ।

ਆਮ ਲੋਕਾਂ ਦੇ ਹੱਕ ‘ਚ ਡਟਿਆ ‘ਆਪ’ ਦਾ ਵੱਡਾ ਆਗੂ, ਸਰਕਾਰ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ

ਜਿਸ ਨਾਲ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ ਕਿਉਂਕਿ ਇਹ ਨੌਜ਼ਵਾਨ ਵੀਰ ਪੌਜੀਟਿਵ ਕੇਸਾਂ ਦੀ ਵੀ ਸਿਹਤ ਵਿਭਾਗ ਨਾਲ ਰਲ ਕੇ ਪੂਰੀ ਪੈਰਵਾਈ ਕਰ ਰਹੇ ਹਨ। ਉਹਨਾ ਨੇ ਮੁੱਖ-ਮੰਤਰੀ ਪੰਜਾਬ ਤੇ ਡੀ.ਜੀ.ਪੀ ਪੰਜਾਬ ਨੂੰ ਬੇਨਤੀ ਕਰਦਿਆਂ ਕਿਹਾ ਕਿ ਤਰੁੰਤ ਹੁਕਮ ਜਾਰੀ ਕਰਕੇ ਇਸ ਵੱਲ ਧਿਆਨ ਦਿੰਦੇ ਹੋਏ ਕਰਫਿਊ ਦੌਰਾਨ ਘਰ ਤੋਂ ਦੂਰ ਰਹਿ ਰਹੇ ਇਹਨਾਂ ਨੌਜਵਾਨਾਂ ਨੂੰ ਖਾਕੀ ਰੰਗ ਦੀ ਪੱਗ ਜਾਂ ਕਮਾਡੋ ਪਟਕਾ ਬੰਨਣ ਦੀ ਇਜਾਜ਼ਤ ਦੇਣ ਤਾਂ ਜੋ ਉਹਨਾਂ ਨੂੰ ਹਰ ਰੋਜ ਬਦਲਿਆ ਜਾ ਸਕੇ ਤੇ ਬਿਮਾਰੀ ਖ਼ਤਰੇ ਨੂੰ ਟਾਲਿਆ ਜਾ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button