ਚੰਡੀਗੜ੍ਹ : ਪੰਜਾਬ ਕਾਂਗਰਸ ਅੱਜ ਰਾਜ ਭਵਨ ਤੱਕ ਅਡਾਨੀ ‘ਤੇ ਭਾਜਪਾ ਖਿਲਾਫ ਰੋਸ ਮਾਰਚ ਕੱਢੇਗੀ। ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਇਹ ਮਾਰਚ ਪੰਜਾਬ ਕਾਂਗਰਸ ਭਵਨ ਸੈਕਟਰ-15 ਚੰਡੀਗੜ੍ਹ ਤੋਂ ਸ਼ੁਰੂ ਕੀਤਾ ਜਾਵੇਗਾ। ਇਸ ਵਿੱਚ ਸੂਬੇ ਦੀ ਸਮੁੱਚੀ ਲੀਡਰਸ਼ਿਪ ਸ਼ਾਮਲ ਹੋਵੇਗੀ। ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ‘ਚਲੋ ਰਾਜ ਭਵਨ’ ਨਾਮ ਦਾ ਇਹ ਮਾਰਚ ਭਾਜਪਾ ਦੇ ਸਰਮਾਏਦਾਰ ਗੌਤਮ ਅਡਾਨੀ ਦੀਆਂ ਨੀਤੀਆਂ ਖ਼ਿਲਾਫ਼ ਕੱਢਿਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੂੰਜੀਵਾਦੀ ਦੋਸਤਾਂ ‘ਤੇ ਮਿਹਰਬਾਨੀ ਦੇ ਖਿਲਾਫ਼ ਧਰਨੇ ਦੌਰਾਨ। https://t.co/WZy5OQNXUN
— Punjab Congress (@INCPunjab) March 13, 2023
ਪੰਜਾਬ ਕਾਂਗਰਸ ਸ਼ੁਰੂ ਤੋਂ ਹੀ ਲਗਾਤਾਰ ਭਾਜਪਾ ‘ਤੇ ਅਡਾਨੀ ਦੀ ਹਮਾਇਤ ਕਰਨ ਅਤੇ ਉਸ ਨੂੰ ਫਾਇਦਾ ਪਹੁੰਚਾਉਣ ਦੇ ਦੋਸ਼ ਲਾਉਂਦੀ ਰਹੀ ਹੈ। ਅਡਾਨੀ ਲਈ ਸਰਕਾਰੀ ਟੈਂਡਰ ਸਮੇਤ ਉਸ ਦੇ ਵਿਦੇਸ਼ੀ ਦੌਰਿਆਂ ਦੌਰਾਨ ਭਾਜਪਾ ‘ਤੇ ਉਸ ਦੇ ਕਾਰੋਬਾਰ ‘ਚ ਪੱਖਪਾਤ ਦੇ ਦੋਸ਼ ਲਾਏ ਜਾ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.