Breaking NewsD5 specialNewsPunjab

Punjab ‘ਚ ਫਿਰ ਲੌਕਡਾਓਨ ਲਾਗੂ, ਜਾਣੋ ਕਦੋ ਤੱਕ ਰਹੇਗਾ ਲੌਕਡਾਓਨ ਤੇ ਕੀ ਕੁਝ ਰਹੇਗਾ ਖੁੱਲਾ

ਪਟਿਆਲਾ : ਪੰਜਾਬ ‘ਚ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਕੋਰੋਨਾ ਦੇ ਵੱਧ ਰਹੇ ਕੇਸਾਂ ਅਤੇ ਮਹਾਂਮਾਰੀ ਦੇ ਸਮੂਹਿਕ ਫੈਲਾਅ ਦੇ ਖ਼ਤਰੇ ਨੂੰ ਮੁੱਖ ਰੱਖ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਸੂਬੇ ‘ਚ ਸਨਿਚਰਵਾਰ ਅਤੇ ਐਤਵਾਰ ਸਰਕਾਰੀ ਛੁੱਟੀ ਵਾਲੇ ਦਿਨ ਅਤੇ ਹੋਰ ਦੂਜੀਆਂ ਸਰਕਾਰੀ ਛੁੱਟੀਆਂ ਵਾਲੇ ਦਿਨਾਂ ਦੌਰਾਨ ਸੂਬੇ ‘ਚ ਦੁਬਾਰਾ ਤਾਲਾਬੰਦੀ ਲਗਾਉਣ ਦਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਦੌਰਾਨ ਕੇਵਲ ਈ-ਪਾਸ ਧਾਰਕਾਂ ਨੂੰ ਹੀ ਆਉਣ-ਜਾਣ ਦੀ ਇਜਾਜ਼ਤ ਹੋਵੇਗੀ ਪਰ ਮੈਡੀਕਲ ਸਟਾਫ਼ ਅਤੇ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਉਣ ਵਾਲਿਆਂ ਨੂੰ ਪਹਿਲੇ ਆਦੇਸ਼ਾਂ ਅਨੁਸਾਰ ਰੋਕਾਂ ਤੋਂ ਛੋਟ ਹੋਵੇਗੀ ਅਤੇ ਇਸ ਮੰਤਵ ਲਈ ਅਜਿਹੇ ਲੋਕ ਕੋਵਾ ਐਪ ਤੋਂ ਈ-ਪਾਸ ਵੀ ਡਾਊਨਲੋਡ ਕਰ ਸਕਣਗੇ।

ਪੁਲਿਸ ਮੁਲਾਜ਼ਮ ਦੇ ਕਤਲ ਮਾਮਲੇ ‘ਚ ਨਵਾਂ ਮੋੜ | ਸਿਰਫਿਰੇ ਨੇ ਮਾਰੀਆਂ ਸੀ ਗੋਲੀਆਂ

ਮੁੱਖ ਮੰਤਰੀ ਜਿਨ੍ਹਾਂ ਅੱਜ ਇਥੇ ਸੂਬੇ ‘ਚ ਕੋਰੋਨਾ ਦੇ ਟਾਕਰੇ ਲਈ ਤਿਆਰੀਆਂ ਸਬੰਧੀ ਇਕ ਵੀਡੀਓ ਕਾਨਫਰੰਸ ਰਾਹੀਂ ਅਧਿਕਾਰੀਆਂ ਅਤੇ ਮਾਹਿਰਾਂ ਨਾਲ ਗੱਲਬਾਤ ਕੀਤੀ, ਨੇ ਇਹ ਚਿਤਾਵਨੀ ਦਿੱਤੀ ਕਿ ਇਹ ਮਹਾਂਮਾਰੀ ਆਉਂਦੇ ਦਿਨਾਂ ਅਤੇ ਹਫ਼ਤਿਆਂ ਵਿਚ ਖ਼ਤਰਨਾਕ ਰੂਪ ਧਾਰਨ ਕਰ ਸਕਦੀ ਹੈ ਅਤੇ ਸਾਰੇ ਸਰਕਾਰੀ ਅਧਿਕਾਰੀਆਂ ਨੂੰ ਇਸ ਸਬੰਧੀ ਸਖ਼ਤ ਅਤੇ ਸੁਚੇਤ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਸਖ਼ਤ ਬੰਦਸ਼ਾਂ ਰਾਹੀਂ ਹੀ ਇਸ ਬਿਮਾਰੀ ਦੇ ਫੈਲਾਅ ਨੂੰ ਟਾਲਿਆ ਜਾ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button