Breaking NewsD5 specialIndiaNewsTop News

Pulwama ‘ਚ ਸ਼ਹੀਦ Major Vibhuti Shankar Dhaundiyal ਦੀ ਪਤਨੀ ਫੌਜ ‘ਚ ਸ਼ਾਮਿਲ, ਲੈਫਟੀਨੈਂਟ ਜਨਰਲ ਨੇ ਉਨ੍ਹਾਂ ਦੇ ਮੋਢੇ ‘ਤੇ ਲਗਾਏ ਸਟਾਰ

ਜੰਮੂ : ਪੁਲਵਾਮਾ ‘ਚ ਸ਼ਹੀਦ ਹੋਏ ਆਪਣੇ ਪਤੀ ਮੇਜਰ ਵਿਭੂਤੀ ਸ਼ੰਕਰ ਧੌਂਦਿਆਲ ਦੇ ਨਕਸ਼ੇ ਕਦਮਾਂ ‘ਤੇ ਚੱਲਦੇ ਹੋਏ ਨਿਕਿਤਾ ਕੌਲ ਸ਼ਨੀਵਾਰ ਨੂੰ ਫੌਜ ‘ਚ ਸ਼ਾਮਿਲ ਹੋ ਗਈ। ਫੌਜ ਦੇ ਉੱਤਰੀ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਵਾਈ.ਕੇ.ਜੋਸ਼ੀ ਨੇ ਤਾਮਿਲਨਾਡੂ ਦੇ ਚੇਂਨਈ ‘ਚ ਅਧਿਕਾਰੀਆਂ ਦੀ ਸਿਖਲਾਈ ਅਕੈਡਮੀ ‘ਚ ਉਨ੍ਹਾਂ ਦੇ ਮੋਢਿਆਂ ‘ਤੇ ਸਟਾਰ ਲਗਾਏ। ਰੱਖਿਆ ਮੰਤਰਾਲਾ, ਊਧਮਪੁਰ ਦੇ ਜਨ ਸੰਪਰਕ ਅਧਿਕਾਰੀ (ਪੀ. ਆਰ. ਓ.) ਨੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਇਸ ਸਮਾਰੋਹ ਦਾ ਇਕ ਸੰਖੇਪ ਵੀਡੀਓ ਵੀ ਸਾਂਝਾ ਕੀਤਾ ਹੈ।

ਪੀ. ਆਰ. ਓ. ਊਧਮਪੁਰ ਨੇ ਟਵੀਟ ਕੀਤਾ ਕਿ ਪੁਲਵਾਮਾ ਹਮਲੇ ਵਿਚ ਆਪਣੀ ਜਾਨ ਦੀ ਬਾਜੀ ਲਾਉਣ ਵਾਲੇ ਮੇਜਰ ਵਿਭੂਤੀ ਸ਼ੰਕਰ ਧੌਂਦਿਆਲ ਨੂੰ ਮਰਨ ਉਪਰੰਤ ਸ਼ੌਰਈਆ ਚੱਕਰ ਨਾਲ ਸਨਮਾਨਤ ਕੀਤਾ ਗਿਆ। ਉਨ੍ਹਾਂ ਨੂੰ ਸਰਵਸ਼੍ਰੇਸ਼ਠ ਸ਼ਰਧਾਂਜਲੀ ਦਿੰਦੇ ਹੋਏ ਅੱਜ ਉਨ੍ਹਾਂ ਦੀ ਪਤਨੀ ਨਿਕਿਤਾ ਕੌਲ ਨੇ ਫ਼ੌਜ ਦੀ ਵਰਦੀ ਪਹਿਨ ਲਈ। ਇਹ ਉਨ੍ਹਾਂ ਲਈ ਮਾਣ ਦਾ ਮੌਕਾ ਹੋਵੇਗਾ, ਕਿਉਂਕਿ ਫ਼ੌਜੀ ਕਮਾਂਡਰ ਲੈਫਟੀਨੈਂਟ ਵਾਈ. ਕੇ. ਜੋਸ਼ੀ ਨੇ ਉਨ੍ਹਾਂ ਦੇ ਮੋਢਿਆਂ ’ਤੇ ਸਟਾਰ ਲਾਏ। ਮੇਜਰ ਧੌਂਦਿਆਲ ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਸਨ ਅਤੇ ਰਾਸ਼ਟਰ ਲਈ ਉਨ੍ਹਾਂ ਦੀ ਕੁਰਬਾਨੀ ਨੂੰ ਲੈ ਕੇ ਉਨ੍ਹਾਂ ਨੂੰ ਸ਼ੌਰਈਆ ਚੱਕਰ (ਮਰਨ ਉਪਰੰਤ) ਨਾਲ ਸਨਮਾਨਤ ਕੀਤਾ ਗਿਆ। ਇਸ ਟਵੀਟ ਤੋਂ ਬਾਅਦ ਕਈ ਲੋਕਾਂ ਨੇ ਫ਼ੌਜ ਅਤੇ ਸ਼ਹੀਦ ਫ਼ੌਜੀ ਦੀ ਪਤਨੀ ਦੀ ਸ਼ਲਾਘਾ ਕੀਤੀ ਹੈ।

🔴LIVE ਕਿਸਾਨਾਂ ਦੇ ਹੱਕ ‘ਚ ਸਿੱਧੂ ਦਾ ਵੱਡਾ ਬਿਆਨ! ਕੈਪਟਨ ਦਾ ਪੰਜਾਬ ਵਾਸੀਆਂ ਨੂੰ ਤੋਹਫਾ!ਕਿਸਾਨਾਂ ‘ਤੇ ਵੱਡੀ ਕਾਰਵਾਈ!

ਲਵਪਲਿਨ ਪਾਂਡੇ ਨੇ ਲਿਖਿਆ ਕਿ ਤੁਹਾਨੂੰ ਪਤਾ ਹੈ ਕਿ ਇਹ ਇਸ ਲਈ ਮਹੱਤਵਪੂਰਨ ਹੈ ਕਿ ਫ਼ੌਜੀ ਨਾ ਵੀ ਰਹੇ ਪਰ ਫ਼ੌਜ ਉਨ੍ਹਾਂ ਦੇ ਪਰਿਵਾਰ ਨੂੰ ਕਦੇ ਇਕੱਲੇਪਣ ਦਾ ਅਹਿਸਾਸ ਨਹੀਂ ਹੋਣ ਦਿੰਦੀ ਹੈ। ਬਹਾਦਰ ਅਧਿਕਾਰੀ ਨਾਲ ਵਿਆਹ ਕਰਨ ਵਾਲੀ ਅਤੇ ਖ਼ੁਦ ਵਰਦੀ ਪਹਿਨਣ ਵਾਲੀ ਵੀਰ ਨਾਰੀ ਦਾ ਸਾਥ ਦੇਣਾ ਫ਼ੌਜ ਦੀਆਂ ਕਦਰਾਂ-ਕੀਮਤਾਂ ਨੂੰ ਪ੍ਰਦਰਸ਼ਿਤ ਕਰਦਾ ਹੈ। ਕੁਝ ਹੋਰ ਲੋਕਾਂ ਨੇ ਵੀ ਕੌਲ ਦੀ ਸ਼ਲਾਘਾ ਕਰਦੇ ਹੋਏ ਲਿਖਿਆ ਕਿ ਮਰਹੂਮ ਫ਼ੌਜੀ ਅਧਿਕਾਰੀ ਨੂੰ ਇਹ ਸਭ ਤੋਂ ਵੱਡੀ ਸ਼ਰਧਾਂਜਲੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button