Breaking NewsD5 specialNewsPunjab

PUBG ਖੇਡਣਾ ਪਿਆ ਭਾਰੀ, ਮਾਪਿਆਂ ਨੂੰ ਬਿਨ੍ਹਾਂ ਦੱਸੇ ਬੱਚੇ ਨੇ ਉਡਾਏ 16 ਲੱਖ

ਮੋਹਾਲੀ : PUBG ਆਨਲਾਈਨ ਗੇਮ ਨੇ ਕਈ ਬੱਚਿਆਂ ਨੂੰ ਮੌਤ ਦੇ ਮੂੰਹ ‘ਚ ਪਾਉਣ ਦੇ ਨਾਲ – ਨਾਲ ਮਾਨਸਿਕ ਤੌਰ ‘ਤੇ ਵੀ ਕਮਜ਼ੋਰ ਕੀਤਾ ਹੈ ਪਰ ਹੁਣ ਇੱਕ ਹੋਰ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਖਰੜ ਦਾ ਨਾਬਾਲਿਗ ਲੜਕਾ ਮੋਬਾਇਲ ਗੇਮ ਦਾ ਸ਼ੌਕੀਨ ਸੀ। ਅਜਿਹੇ ‘ਚ ਉਸਨੇ PUBG ਗੇਮ ਨਾਲ 16 ਲੱਖ ਰੁਪਏ ਉਡਾ ਦਿੱਤੇ।

Bhagwant Mann ਤੱਕ ਵੀ ਭੇਜੀ ਸੀ ਵੀਡੀਓ ਪਰ … | NRI Punjabi | Latest Video

ਉਸਨੇ ਕਥਿਤ ਤੌਰ ‘ਤੇ ਗੇਮ ‘ਚ ਇੱਕ ਮਹੀਨੇ ‘ਚ ਮਾਸਟਰ ਬਨਣ ਲਈ ਵਰਚੁਅਲ ਬਾਰੂਦ, ਪਾਸ ਖਰੀਦ ਲਏ। 17 ਸਾਲ ਦਾ ਲੜਕਾ ਆਪਣੇ ਮਾਤਾ – ਪਿਤਾ ਨੂੰ ਮੋਬਾਇਲ ਤੋਂ ਪੜਾਈ ਦਾ ਬਹਾਨਾ ਲਗਾ ਕੇ ਗੇਮ ਖੇਡਦਾ ਸੀ। ਲੜਕੇ ਨੇ ਕਥਿਤ ਤੌਰ ‘ਤੇ ਤਿੰਨ ਬੈਂਕ ਅਕਾਊਂਟ ਦਾ ਪ੍ਰਯੋਗ ਕਰਕੇ ਗੇਮ ‘ਚ ਖਰੀਦਦਾਰੀ ਕੀਤੀ ਅਤੇ ਆਪਣੇ ਟੀਮ ਮੈਬਰਾਂ ਨੂੰ ਵੀ ਕਰਵਾਈ। ਅਜਿਹਾ ਕਰਕੇ ਉਸਨੇ ਆਪਣੇ ਮਾਤਾ – ਪਿਤਾ ਦੁਆਰਾ ਸਾਰੀ ਜਮ੍ਹਾਂ – ਪੂੰਜੀ ਸ਼ੌਕ ‘ਚ ਉਡਾ ਦਿੱਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button