ਅਸਾਮ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ਨੀਵਾਰ ਨੂੰ ਆਸਾਮ ਦੇ ਤੇਜ਼ਪੁਰ ਏਅਰਫੋਰਸ ਸਟੇਸ਼ਨ ਤੋਂ ਸੁਖੋਈ 30 MKI ਲੜਾਕੂ ਜਹਾਜ਼ ਵਿੱਚ 30 ਮਿੰਟਾਂ ਦੀ ਉਡਾਣ ਭਰੀ। ਸੁਖੋਈ ਜੈੱਟ ਨੇ ਸਵੇਰੇ 11:08 ਵਜੇ ਉਡਾਣ ਭਰੀ ਅਤੇ ਸਵੇਰੇ 11.38 ‘ਤੇ ‘ਤੇ ਵਾਪਿਸ ਆਰਮੀ ਹਵਾਈ ਅੱਡੇ ‘ਤੇ ਪਰਤੇ। ਉਹ ਸੁਖੋਈ ਵਿੱਚ ਉਡਾਣ ਭਰਨ ਵਾਲੀ ਦੇਸ਼ ਦੀ ਦੂਜੀ ਮਹਿਲਾ ਰਾਸ਼ਟਰਪਤੀ ਬਣ ਗਈ ਹੈ। ਉਨ੍ਹਾਂ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਸਿੰਘ ਪਾਟਿਲ ਨੇ ਵੀ ਸੁਖੋਈ ਵਿੱਚ ਉਡਾਣ ਭਰੀ ਸੀ। ਹਵਾਈ ਸੈਨਾ ਨੇ ਦੱਸਿਆ ਕਿ ਜਹਾਜ਼ ਨੂੰ 106 ਸਕੁਐਡਰਨ ਕਮਾਂਡਿੰਗ ਅਫਸਰ ਗਰੁੱਪ ਕੈਪਟਨ ਨਵੀਨ ਕੁਮਾਰ ਨੇ ਉਡਾਇਆ। ਉਡਾਣ ਭਰਨ ਤੋਂ ਪਹਿਲਾਂ ਉਨ੍ਹਾਂ ਨੂੰ ਜਹਾਜ਼ ਅਤੇ ਭਾਰਤੀ ਹਵਾਈ ਸੈਨਾ ਦੀ ਸੰਚਾਲਨ ਸਮਰੱਥਾ ਬਾਰੇ ਜਾਣਕਾਰੀ ਦਿੱਤੀ ਗਈ।
President Droupadi Murmu takes sortie on #Sukhoi30 MKI aircraft at Tezpur air force station, Assam.@rashtrapatibhvn @IAF_MCC @MIB_India @PIB_India @PIBGuwahati @airnews_ghy pic.twitter.com/Gs3QkRmTib
— All India Radio News (@airnewsalerts) April 8, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.