IndiaPunjabTop News

President Draupadi Murmu ਨੇ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦੀ 52ਵੀਂ Convocation ਨੂੰ ਕੀਤਾ ਸੰਬੋਧਨ

ਚੰਡੀਗੜ੍ਹ/ਨਵੀਂ ਦਿੱਲੀ : ਚੰਡੀਗੜ੍ਹ ਵਿਖੇ ਅੱਜ ਪੰਜਾਬ ਇੰਜੀਨੀਅਰਿੰਗ ਕਾਲਜ ‘ਚ ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਵਿਸ਼ੇਸ਼ ਤੌਰ ‘ਤੇ ਪੁੱਜੇ। ਪੰਜਾਬ ਇੰਜੀਨੀਅਰਿੰਗ ਕਾਲਜ ਦੀ ਸ਼ਤਾਬਦੀ ਸਮਾਪਤੀ ਸਮਾਰੋਹ ਦੇ ਨਾਲ-ਨਾਲ ਉਨ੍ਹਾਂ ਵਲੋਂ ਕਾਲਜ ਦੇ 52ਵੇਂ ਕਨਵੋਕੇਸ਼ਨ ‘ਚ ਬਤੌਰ ਮੁੱਖ ਮਹਿਮਾਨ ਵਜੋਂ ਵੀ ਸ਼ਿਰਕਤ ਕੀਤੀ। ਜਿਵੇਂ ਹੀ ਭਾਰਤ ਦੇ ਰਾਸ਼ਟਰਪਤੀ ਪੰਡਾਲ ‘ਚ ਪਹੁੰਚੇ ਉਸ ਸਮੇਂ ਹੀ ਪੁਲਿਸ ਬੈਂਡ ਵਲੋਂ ਸੰਗੀਤਕ ਧੁਨਾਂ ਨਾਲ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।

ਮਿੰਟਾਂ ‘ਚ ਭਖਿਆ ਨਵਾਂ ਮੁੱਦਾ, ਸਰਕਾਰ ਨੂੰ ਪਿਆ ਵਖ਼ਤ, ਕੱਢਣਾ ਪਊ ਹੱਲ ਨਹੀਂ ਤਾਂ…D5 Channel Punjabi

ਇਸ ਮੌਕੇ ਪੰਜਾਬ ਦੇ ਰਾਜਪਾਲ ਤੋਂ ਇਲਾਵਾ ਹਰਿਆਣਾ ਦੇ ਰਾਜਪਾਲ ਨੇ ਵੀ ਸ਼ਮੂਲੀਅਤ ਕੀਤੀ। ਪੰਜਾਬ ਇੰਜੀਨੀਅਰਿੰਗ ਕਾਲਜ ਦੇ ਸ਼ਤਾਬਦੀ ਸਮਾਰੋਹ ਦੀ ਸਮਾਪਤੀ ਅਤੇ 52ਵੀਂ ਕਨਵੋਕੇਸ਼ਨ ਦੌਰਾਨ ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਬੀ.ਟੈੱਕ ‘ਚ 669,M.Tech ‘ਚ 168 ਅਤੇ Ph.D 34 ਸਮੇਤ ਕੁੱਲ 871 ਡਿਗਰੀਆਂ ਵੰਡਣ ਦੀ ਰਸਮ ਨਿਭਾਈ ਗਈ। ਇਸੇ ਦੌਰਾਨ ਭਾਰਤ ਦੇ ਰਾਸ਼ਟਰਪਤੀ ਵਲੋਂ ਵੱਖ-ਵੱਖ ਖੇਤਰਾਂ ‘ਚ ਨਾਮਣਾ ਖੱਟਣ ਵਾਲੇ 14 ਵਿਦਿਆਰਥੀਆਂ ਨੂੰ ਵਿਸ਼ੇਸ਼ ਮੈਡਲ ਪ੍ਰਦਾਨ ਕਰਨ ਦੀ ਰਸਮ ਵੀ ਨਿਭਾਈ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button