Breaking NewsIndiaNewsPunjab

ਅਗਲੇ 25 ਦਿਨਾਂ ‘ਚ ਬੰਦ ਹੋ ਜਾਵੇਗਾ SBI ਦਾ ATM ਡੈਬਿਟ ਕਾਰਡ

ਨਵੀਂ ਦਿੱਲੀ : ਜੇਕਰ ਤੁਹਾਡਾ ਵੀ ਸਟੇਟ ਬੈਂਕ ਆਫ ਇੰਡੀਆ ਵਿੱਚ ਅਕਾਉਂਟ ਹੈ ਅਤੇ ਬੈਂਕ ਦੇ ਏਟੀਐੇਮ-ਡੈਬਿਟ ਕਾਰਡ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਹੋਣ ਦੀ ਲੋੜ ਹੈ।ਐਸਬੀਆਈ ਬੈਂਕ ਨੇ ਟਵੀਟ ਕਰਕੇ ਕਿਹਾ ਹੈ ਕਿ ਗ੍ਰਾਹਕ ਆਪਣੇ ਪੁਰਾਣੇ ਮੈਗਨੇਟਿਕ ਏਟੀਐੇਮ – ਡੈਬਿਟ ਕਾਰਡ ਨੂੰ ਬਦਲਾ ਲੈਣ। ਗ੍ਰਾਹਕਾਂ ਨੂੰ ਇਹ ਕੰਮ 31 ਦਸੰਬਰ 2019 ਤੱਕ ਕਰਨਾ ਹੈ ਕਿਉਂਕਿ ਉਹ ਨਵੇਂ ਸਾਲ ਤੋਂ ਆਪਣੇ ਪੁਰਾਣੇ ਏਟੀਐਮ – ਡੈਬਿਟ ਕਾਰਡ ਤੋਂ ਪੈਸੇ ਨਹੀਂ ਕਢਵਾ ਪਾਉਣਗੇ।

Read Also ਜੇਕਰ SBI ‘ਚ ਹੈ ਖਾਤਾ ਤਾਂ ਇੱਕ ਦਸੰਬਰ ਤੋਂ ਪਹਿਲਾਂ ਕਰਾ ਲਓ ਇਹ ਕੰਮ, ਬੰਦ ਹੋ ਜਾਵੇਗਾ ਲੈਨ- ਦੇਣ

ਯਾਨੀ ਤੁਹਾਡੇ ਕੋਲ ਕਰੀਬ 25 ਦਿਨ ਦਾ ਸਮਾਂ ਨਵਾਂ ਏਟੀਐਮ ਡੈਬਿਟ ਕਾਰਡ ਅਪਲਾਈ ਕਰਨ ਲਈ ਬਚੇ ਹਨ। ਦਰਅਸਲ ਐਸਬੀਆਈ ਨੇ ਟਵੀਟ ਕਰਕੇ ਕਿਹਾ ਹੈ ਕਿ ਜਿਨ੍ਹਾਂ ਗ੍ਰਾਹਕਾਂ ਦੇ ਕੋਲ ਪੁਰਾਣੇ ਮੈਗਨੇਟਿਕ ਕਾਰਡ ਹਨ, ਉਸਨੂੰ ਤੁਰੰਤ ਬਦਲਵਾਉਣਾ ਹੋਵੇਗਾ।ਇਸਦੀ ਜਗ੍ਹਾ ਗ੍ਰਾਹਕਾਂ ਨੂੰ ਚਿਪ ਵਾਲਾ ਡੇਬਿਟ ਕਾਰਡ ਲੈਣਾ ਹੋਵੇਗਾ।

ਇਸਦੀ ਆਖਰੀ ਤਾਰੀਕ 31 ਦਸੰਬਰ 2019 ਹੈ। ਐਸਬੀਆਈ ਬੈਂਕ ਨੇ ਏਟੀਐਮ – ਡੈਬਿਟ ਕਾਰਡ ‘ਤੇ ਕਿਸੇ ਵੀ ਤਰੀਕੇ ਦੇ ਫਰਾਡ ਤੋਂ ਬਚਣ ਅਤੇ ਪਹਿਲਾਂ ਤੋਂ ਜ਼ਿਆਦਾ ਸੁਰੱਖਿਅਤ ਬਣਾਉਣ ਲਈ ਨਵੇਂ ਈਐੇਮਵੀ ਚਿਪ ਵਾਲਾ ਕਾਰਡ ਜਾਰੀ ਕਰ ਰਿਹਾ ਹੈ।ਇਹ ਨਵੀਂ ਚਿਪ ਵਾਲੇ ਏਟੀਐੇਮ – ਡੈਬਿਟ ਕਾਰਡ ਹੁਣ ਬਿਨ੍ਹਾਂ ਕਿਸੇ ਚਾਰਜ ਦੇ ਫ੍ਰੀ ਬਣ ਰਹੇ ਹਨ।

ਦੇਖੋ ਕਿਉਂ ਔਰਤਾਂ ਨੇ ਕੈਪਟਨ ਤੋਂ, ਸਮਾਰਟ ਫ਼ੋਨ ਦੀ ਥਾਂ ਮੰਗਿਆ ‘ਪਿਸਤੌਲ’

ਗ੍ਰਾਹਕਾਂ ਨੂੰ ਇਹ ਕਾਰਡ ਬਣਵਾਉਣ ਲਈ ਆਪਣੀ ਹੋਮ ਬ੍ਰਾਂਚ ਵਿੱਚ ਜਾ ਕੇ ਅਪਲਾਈ ਕਰਨਾ ਹੋਵੇਗਾ।ਹੋਮ ਬ੍ਰਾਂਚ ਯਾਨੀ ਜਿਸ ਬ੍ਰਾਂਚ ਵਿੱਚ ਤੁਹਾਡਾ ਖਾਤਾ ਹੈ, ਉੱਥੇ ਜਾ ਕੇ ਨਵੇਂ ਏਟੀਐੇਮ ਡੈਬਿਟ ਕਾਰਡ ਲਈ ਅਪਲਾਈ ਕਰਨਾ ਹੋਵੇਗਾ।ਜੇਕਰ ਤੁਸੀ ਨੈਟਬੈਂਕਿੰਗ ਦਾ ਇਸਤੇਮਾਲ ਕਰਦੇ ਹੋ ਤਾਂ ਏਟੀਐੇਮ – ਡੈਬਿਟ ਕਾਰਡ ਲਈ ਆਨਲਾਇਨ ਵੀ ਅਪਲਾਈ ਕਰ ਸਕਦੇ ਹੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button