ਸਿਆਸਤ ‘ਚ ਉੱਤਰਨਗੇ ਪ੍ਰਕਾਸ਼ ਰਾਜ, ਲੜ੍ਹਨਗੇ 2019 ਦੀਆਂ ਲੋਕਸਭਾ ਚੋਣਾਂ
ਨਵੀਂ ਦਿੱਲੀ : ਅਦਾਕਾਰ ਪ੍ਰਕਾਸ਼ ਰਾਜ ਨੇ ਨਵੇਂ ਸਾਲ ਦੇ ਮੌਕੇ ‘ਤੇ ਸਿਆਸਤ ‘ਚ ਆਉਣ ਦਾ ਐਲਾਨ ਕੀਤਾ ਹੈ ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਹਾਲੇ ਇਹ ਸਾਫ ਨਹੀਂ ਹੋਇਆ ਹੈ ਕਿ ਪ੍ਰਕਾਸ਼ ਰਾਜ ਤਾਮਿਲਨਾਡੂ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚੋਂ ਕਿਹੜੇ ਸੂਬੇ ਦੇ ਕਿਹੜੇ ਹਲਕੇ ਦੀ ਕਿਹੜੀ ਸੀਟ ਤੋਂ ਚੋਣ ਲੜਨਗੇ। ਉਹ ਇਨ੍ਹਾਂ ਚਾਰੇ ਸੁਬਿਆਂ ਦੀਆਂ ਸਥਾਨਕ ਭਾਸ਼ਾਵਾਂ ਕ੍ਰਮਵਾਰ ਤਾਮਿਲ, ਕੰਨੜ ਅਤੇ ਤੇਲਗੂ ਤੋਂ ਭਲੀਭਾਂਤ ਵਾਕਫ਼ ਹਨ ਤੇ ਇਨ੍ਹਾਂ ਸਾਰੇ ਸੁਬਿਆਂ `ਚ ਉਹ ਬੇਹੱਦ ਹਰਮਨ ਪਿਆਰੇ ਹਨ।
Read Also ਵਿਜੇ ਸਾਂਪਲਾ ਨੇ ਛੱਡੀ ਸਿਆਸਤ ਰਾਮਲੀਲਾ `ਚ ਮਾਰੀ ਐਂਟਰੀ
ਅਦਾਕਾਰ ਪ੍ਰਕਾਸ਼ ਰਾਜ ਨੇ ਨਵੇਂ ਸਾਲ ਮੌਕੇ ਸਭ ਨੂੰ ਨਵੇਂ ਵਰ੍ਹੇ ਦੀਆਂ ਮੁਬਾਰਕਾਂ ਦਿੰਦਿਆਂ ਪ੍ਰਕਾਸ਼ ਰਾਜ ਹੁਰਾਂ ਟਵਿਟਰ ‘ਤੇ ਲਿਖਿਆ ਕਿ ਅੱਜ ਇੱਕ ਨਵੀਂ ਸ਼ੁਰੂਆਤ ਹੋਈ ਹੈ ਤੇ ਹੋਰ ਵੱਡੀ ਜ਼ਿਮੇਵਾਰੀ ਸੰਭਾਲਣੀ ਹੋਵੇਗੀ। ‘ਮੈਂ ਤੁਹਾਡੀ ਸਹਾਇਤਾ ਨਾਲ ਇੱਕ ਆਜ਼ਾਦ ਉਮੀਦਵਾਰ ਵਜੋਂ ਆਉਂਦੀਆਂ ਸੰਸਦੀ ਚੋਣਾਂ ਲੜਾਂਗਾ। ਸੰਸਦੀ ਹਲਕਾ ਕਿਹੜਾ ਹੋਵੇਗਾ, ਮੈਂ ਉਸ ਦੇ ਵੇਰਵੇ ਛੇਤੀ ਸਾਂਝੇ ਕਰਾਗਾ। ਅਬ ਕੀ ਬਾਰ ਜਨਤਾ ਕੀ ਸਰਕਾਰ।
HAPPY NEW YEAR TO EVERYONE..a new beginning .. more responsibility.. with UR support I will be contesting in the coming parliament elections as an INDEPENDENT CANDIDATE. Details of the constituency soon. Ab ki baar Janatha ki SARKAR #citizensvoice #justasking in parliament too..
— Prakash Raj (@prakashraaj) December 31, 2018
ਉੱਘੀ ਪੱਤਰਕਾਰ ਤੇ ਆਪਣੀ ਦੋਸਤ ਗੌਰੀ ਲੰਕੇਸ਼ ਦੇ ਕਤਲ ਤੋਂ ਬਾਅਦ ਪ੍ਰਕਾਸ਼ ਰਾਜ ਪਹਿਲਾਂ ਕਰਨਾਟਕ ‘ਚ ਇੱਕ ਮੁਹਿੰਮ ਵਿੱਢੀ ਸੀ। ਗੌਰੀ ਲੰਕੇਸ਼ ਦਾ 5 ਸਤੰਬਰ, 2017 ਨੂੰ ਕਤਲ ਕਰ ਦਿੱਤਾ ਗਿਆ ਸੀ। ਸ੍ਰੀ ਪ੍ਰਕਾਸ਼ ਰਾਜ ਉਸ ਤੋਂ ਬਾਅਦ ਹੀ ਵਧੇਰੇ ਸਰਗਰਮ ਹੋਏ ਹਨ ਤੇ ਖੁੱਲ੍ਹ ਕੇ ਟਿੱਪਣੀਆਂ ਕਰ ਰਹੇ ਹਨ। ਸ੍ਰੀ ਪ੍ਰਕਾਸ਼ ਰਾਜ ਹੁਣ ਤੱਕ ਭਾਰਤੀ ਜਨਤਾ ਪਾਰਟੀ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਖੁੱਲ੍ਹੇ ਆਲੋਚਕ ਰਹੇ ਹਨ। ਪਿਛਲੇ ਵਰ੍ਹੇ ਉਨ੍ਹਾਂ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਇਹ ਦਾਅਵਾ ਵੀ ਕੀਤਾ ਸੀ ਕਿ ਹੁਣ ਕਿਉਂਕਿ ਉਹ ਸਿਆਸੀ ਤੌਰ `ਤੇ ਸਰਗਰਮ ਹੋ ਗਏ ਹਨ, ਇਸ ਲਈ ਉਨ੍ਹਾਂ ਨੂੰ ਹੁਣ ਘੱਟ ਫਿ਼ਲਮਾਂ ਮਿਲਣ ਲੱਗੀਆਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.