Breaking NewsIndiaNews

PNB ਘੋਟਾਲਾ : ਈਡੀ ਨੂੰ ਮਿਲੀ ਵੱਡੀ ਸਫਲਤਾ, ਮੇਹੁਲ ਚੋਕਸੀ ਦਾ ਸਾਥੀ ਗ੍ਰਿਫ਼ਤਾਰ

ਕੋਲਕਾਤਾ: ਪੰਜਾਬ ਨੈਸ਼ਨਲ ਬੈਂਕ ਘੋਟਾਲੇ ਵਿੱਚ ਦੋਸ਼ੀ ਮੇਹੁਲ ਚੋਕਸੀ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਸ਼ਿਕੰਜਾ ਕਸਦਾ ਜਾ ਰਿਹਾ ਹੈ। ਸੋਮਵਾਰ ਦੇਰ ਰਾਤ ਨੂੰ ਈਡੀ ਨੇ ਮੇਹੁਲ ਚੋਕਸੀ ਦੇ ਸਾਥੀ ਦੀਪਕ ਕੁਲਕਰਣੀ ਨੂੰ ਕੋਲਕਾਤਾ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ। ਦੀਪਕ ਕੁਲਕਰਣੀ ਹਾਂਗਕਾਂਗ ਤੋਂ ਭਾਰਤ ਆ ਰਿਹਾ ਸੀ, ਜਿਸ ਸਮੇਂ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਕੁਲਕਰਣੀ ਨੂੰ ਪੀਐੱਮਐੱਲ ਐਕਟ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਤਰਾਂ ਦੀਆਂ ਮੰਨੀਏ ਦੀਪਕ ਹੀ ਹਾਂਗਕਾਂਗ ਵਿੱਚ ਮੇਹੁਲ ਚੋਕਸੀ ਦਾ ਪੂਰਾ ਕਾਰੋਬਾਰ ਸੰਭਾਲਦਾ ਸੀ। ਇੱਥੇ ਤੱਕ ਦੀ ਉਹ ਚੋਕਸੀ ਦੀ ਕਿਸੇ ਫਰਜੀ ਕੰਪਨੀ ਦਾ ਡਾਇਰੈਕਟਰ ਵੀ ਸੀ।

Read Also ਪੀ.ਐਨ.ਬੀ ਵੱਲੋਂ ਭ੍ਰਿਸ਼ਟ ਕਰਮਚਾਰੀਆਂ ‘ਤੇ ਕਾਰਵਾਈ !

ਸੀਬੀਆਈ ਅਤੇ ਈਡੀ ਵੱਲੋਂ ਦੀਪਕ ਦੇ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ ਉਦੋਂ ਤੋਂ ਉਸਦੀ ਤਲਾਸ਼ ਚੱਲ ਰਹੀ ਸੀ।ਏਅਰਪੋਰਟ ਅਥਾਰਿਟੀ ਨੂੰ ਜਿਵੇਂ ਹੀ ਦੀਪਕ ਦੇ ਕੋਲਕਾਤਾ ਆਉਣ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਈਡੀ ਨੂੰ ਦੱਸਿਆ। ਮੰਗਲਵਾਰ ਨੂੰ ਈਡੀ ਦੀਪਕ ਨੂੰ ਕੋਰਟ ਵਿੱਚ ਪੇਸ਼ ਕਰ ਸਕਦੀ ਹੈ, ਤਾਂਕਿ ਉਸਨੂੰ ਰਿਮਾਂਡ ‘ਤੇ ਲਿਆ ਜਾ ਸਕੇ। ਦੱਸ ਦੇਈਏ ਕਿ ਲਗਭੱਗ 13 ਹਜ਼ਾਰ ਕਰੋੜ ਦੇ ਪੀਐੱਨਬੀ ਘੋਟਾਲੇ ਵਿੱਚ ਨੀਰਵ ਮੋਦੀ ਅਤੇ ਉਸਦਾ ਮਾਮਾ ਮੇਹੁਲ ਚੋਕਸੀ ਮੁੱਖ ਦੋਸ਼ੀ ਹਨ। ਨੀਰਵ ਮੋਦੀ ਅਤੇ ਮੇਹੁਲ ਦੋਵੇਂ ਫਰਾਰ ਹਨ ਨੀਰਵ ਦੇ ਖਿਲਾਫ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button