IndiaTop News

PM Kisan Yojna : ਇਸ ਦਿਨ ਆਵੇਗੀ PM Kisan Yojna ਦੀ 12ਵੀਂ ਕਿਸ਼ਤ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਦੀ 11ਵੀਂ ਕਿਸ਼ਤ ਮਿਲਣ ਤੋਂ ਬਾਅਦ ਦੇਸ਼ ਭਰ ਦੇ ਬਹੁਤ ਸਾਰੇ ਕਿਸਾਨ 12ਵੀਂ ਕਿਸ਼ਤ ਦੇ ਪੈਸੇ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਦਾ ਇੰਤਜ਼ਾਰ ਜਲਦੀ ਹੀ ਖਤਮ ਹੋ ਸਕਦਾ ਹੈ। ਭਾਰਤ ਸਰਕਾਰ ਜਲਦ ਹੀ ਕਿਸਾਨਾਂ ਦੇ ਖਾਤੇ ਵਿੱਚ 12ਵੀਂ ਕਿਸ਼ਤ ਦੇ ਪੈਸੇ ਟਰਾਂਸਫਰ ਕਰ ਸਕਦੀ ਹੈ। ਦੇਸ਼ ਵਿੱਚ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਕੇਂਦਰ ਸਰਕਾਰ ਕਈ ਯੋਜਨਾਵਾਂ ਚਲਾ ਰਹੀ ਹੈ। ਇਸ ਸਬੰਧ ਵਿੱਚ, ਭਾਰਤ ਸਰਕਾਰ ਨੇ ਸਾਲ 2018 ਵਿੱਚ ਇੱਕ ਬਹੁਤ ਹੀ ਉਤਸ਼ਾਹੀ ਯੋਜਨਾ ਸ਼ੁਰੂ ਕੀਤੀ ਸੀ।

ਗਾਇਕਾ ਜੈਨੀ ਜੌਹਲ ’ਤੇ ਵੱਡਾ ਐਕਸ਼ਨ? ਸਿੱਧੂ ਮੂਸੇਵਾਲਾ ਦੀ ਮਾਂ ਆਈ ਹੱਕ ’ਚ, CBI ਵੱਲੋਂ ਪੁੱਛਗਿੱਛ

17 ਅਕਤੂਬਰ ਨੂੰ ਜਾਰੀ ਹੋਵੇਗੀ 12ਵੀਂ ਕਿਸ਼ਤ
ਪ੍ਰਧਾਨ ਮੰਤਰੀ ਇਸਦੇ ਲਈ 17 ਅਕਤੂਬਰ ਨੂੰ ਪੂਸਾ ਸਥਿਤ ਭਾਰਤੀ ਖੇਤੀਬਾਡ਼ੀ ਖੋਜ ਸੰਸਥਾਨ (ਆਈਏਆਰਆਈ) ’ਚ ਕਰਵਾਏ ਸਮਾਰੋਹ ’ਚ ਪੀਐੱਮ ਕਿਸਾਨ ਸਨਮਾਨ ਨਿਧੀ ਦੀ 12ਵੀਂ ਕਿਸ਼ਤ ਜਾਰੀ ਕਰਨਗੇ । ਪ੍ਰਧਾਨ ਮੰਤਰੀ ਮੋਦੀ ਦੋ ਦਿਨਾ ਰਾਸ਼ਟਰੀ ਐਗਰੀ ਸਟਾਰਟਅਪ ਕਾਨਕਲੇਵ ਤੇ ਕਿਸਾਨ ਸੰਮੇਲਨ ਦਾ ਉਦਘਾਟਨ ਕਰਨ ਤੋਂ ਬਾਅਦ ਦੇਸ਼ ਦੇ ਕਿਸਾਨਾਂ ਨੂੰ ਵੀ ਸੰਬੋਧਿਤ ਕਰਨਗੇ। ਸੰਮੇਲਨ ’ਚ ਦੇਸ਼ ਭਰ ਤੋਂ ਤਕਰੀਬਨ 25 ਹਜ਼ਾਰ ਤੋਂ ਵੱਧ ਉੱਨਤ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਹੈ।

ਸੁਰਖ਼ੀਆਂ ‘ਚ ਸੀ.ਐੱਮ ਮਾਨ, ਗੁਜਰਾਤ ਦੌਰਾ ਪਿਆ ਮਹਿੰਗਾ D5 Channel Punjabi

ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਪੀਐੱਮ-ਕਿਸਾਨ ਨਿਧੀ ਦੀ 2000 ਰੁਪਏ ਦੀ 12ਵੀਂ ਕਿਸ਼ਤ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਅਨੁਮਾਨ ਹੈ ਕਿ ਇਸ ਵਾਰ ਕੁਲ 10 ਕਰੋੜ ਤੋਂ ਵੱਧ ਕਿਸਾਨਾਂ ਦੇ ਬੈਂਕ ਖ਼ਾਤਿਆਂ ’ਚ ਤਕਰੀਬਨ 20 ਹਜ਼ਾਰ ਕਰੋੜ ਰੁਪਏ ਪਹੁੰਚਾ ਦਿੱਤੇ ਜਾਣਗੇ। ਪੀਐੱਮ-ਕਿਸਾਨ ਸਨਮਾਨ ਨਿਧੀ ਨਾਲ ਦੇਸ਼ ਦੇ ਕੁਲ 11.30 ਕਰੋੜ ਕਿਸਾਨਾਂ ਨੂੰ 11 ਕਿਸ਼ਤਾਂ ’ਚ ਕੁਲ 2.10 ਲੱਖ ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button