IndiaSportsTop News

PM ਮੋਦੀ ਨੇ ਰਾਸ਼ਟਰਮੰਡਲ ਖ਼ੇਡਾਂ ‘ਚ ਹਿੱਸਾ ਲੈਣ ਵਾਲੇ ਵਫ਼ਦ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰਮੰਡਲ ਖ਼ੇਡਾਂ ‘ਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਵਫ਼ਦ ਨਾਲ ਸਰਕਾਰੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਬਰਮਿੰਘਮ ਰਾਸ਼ਟਰਮੰਡਲ ਖੇਡਾਂ ‘ਚ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ‘ਚ ਦੇਸ਼ ਨੇ ਖ਼ੇਡਾਂ ਦੇ ਖ਼ੇਤਰ ‘ਚ ਦੋ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਰਾਸ਼ਟਰਮੰਡਲ ਖ਼ੇਡਾਂ ‘ਚ ਇਤਿਹਾਸਕ ਪ੍ਰਦਰਸ਼ਨ ਦੇ ਨਾਲ ਹੀ ਦੇਸ਼ ਨੇ ਪਹਿਲੀ ਵਾਰ ਸ਼ਤਰੰਜ ਓਲੰਪੀਆਡ ਦਾ ਆਯੋਜਨ ਕੀਤਾ।

CM Mann ਦਾ ਵਿਧਾਇਕਾਂ ਨੂੰ ਝਟਕਾ, Dr Gurpreet Kaur ਨੇ ਗੱਡੇ ਝੰਡੇ, SGPC ਸਖ਼ਤ | D5 Channel Punjabi

ਭਾਰਤ ਨੇ ਨਾ ਸਿਰਫ਼ ਸ਼ਤਰੰਜ ਓਲੰਪੀਆਡ ਦਾ ਸਫ਼ਲ ਆਯੋਜਨ ਕੀਤਾ ਸਗੋਂ ਬਿਹਤਰੀਨ ਪ੍ਰਦਰਸ਼ਨ ਵੀ ਕੀਤਾ। ਮੈਂ ਉਨ੍ਹਾਂ ਸਾਰੇ ਖਿਡਾਰੀਆਂ ਨੂੰ ਵੀ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਸ਼ਤਰੰਜ ਓਲੰਪੀਆਡ ‘ਚ ਹਿੱਸਾ ਲਿਆ ਅਤੇ ਮੈਡਲ ਜਿੱਤੇ।ਪ੍ਰਧਾਨ ਮੰਤਰੀ ਨੇ ਕਿਹਾ ਮੈਨੂੰ ਖ਼ੁਸ਼ੀ ਹੈ ਕਿ ਤੁਸੀਂ ਸਾਰਿਆਂ ਨੇ ਆਪਣੇ ਪ੍ਰੋਗਰਾਮ ‘ਚੋਂ ਸਮਾਂ ਕੱਢਿਆ ਅਤੇ ਇਕ ਪਰਿਵਾਰਕ ਮੈਂਬਰ ਦੇ ਰੂਪ ‘ਚ ਮੈਨੂੰ ਮੇਰੇ ਘਰ ਮਿਲਣ ਆਏ। ਮੈਨੂੰ ਹੋਰ ਸਾਰੇ ਭਾਰਤੀਆਂ ਵਾਂਗ ਤੁਹਾਡੇ ਨਾਲ ਗੱਲ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ। ਮੈਂ ਤੁਹਾਡਾ ਸਾਰਿਆਂ ਦਾ ਸੁਆਗਤ ਕਰਦਾ ਹਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button