Breaking NewsD5 specialIndiaNewsSportsTop News

PM ਮੋਦੀ ਨੇ ਫਿਰ ਕੀਤੀ ਟੀਮ ਇੰਡੀਆ ਦੀ ਤਾਰੀਫ਼, ‘ਸਖ਼ਤ ਮਿਹਨਤ ਅਤੇ ਟੀਮ ਵਰਕ ਪ੍ਰੇਰਣਾਦਾਇਕ’

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟ੍ਰੇਲੀਆ ਦੇ ਖਿਲਾਫ਼ ਹਾਲ ‘ਚ ਟੈਸਟ ਸੀਰੀਜ਼ ਜਿੱਤਣ ਲਈ ਇੱਕ ਵਾਰ ਫਿਰ ਤੋਂ ਭਾਰਤੀ ਕ੍ਰਿਕੇਟ ਟੀਮ ਦੀ ਤਾਰੀਫ਼ ਕਰਦੇ ਹੋਏ ਐਤਵਾਰ ਨੂੰ ਕਿਹਾ ਕਿ ਟੀਮ ਦੀ ਸਖ਼ਤ ਮਿਹਨਤ ਅਤੇ ਟੀਮ ਵਰਕ ਪ੍ਰੇਰਣਾਦਾਇਕ ਹੈ। ਮੋਦੀ ਨੇ ਆਪਣੇ ਪ੍ਰੋਗਰਾਮ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਕਿਹਾ, ‘‘ਇਸ ਮਹੀਨੇ ਸਾਨੂੰ ਕ੍ਰਿਕੇਟ ਦੀ ਪਿਚ ਤੋਂ ਖ਼ੁਸ਼ਖ਼ਬਰੀ ਮਿਲੀ। ਸ਼ੁਰੂਆਤੀ ਨਿਰਾਸ਼ਾ ਤੋਂ ਬਾਅਦ, ਭਾਰਤੀ ਟੀਮ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਆਸਟ੍ਰੇਲੀਆ ‘ਚ ਸੀਰੀਜ਼ ‘ਤੇ ਇਤਿਹਾਸਿਕ ਕਬਜ਼ਾ ਕੀਤਾ ਹੈ। ਸਾਡੀ ਟੀਮ ਦੀ ਸਖ਼ਤ ਮਿਹਨਤ ਅਤੇ ਟੀਮ ਵਰਕ ਪ੍ਰੇਰਣਾਦਾਇਕ ਸੀ।’’

ਜੰਮੂ ਕਸ਼ਮੀਰ ਤੋਂ ਦਿੱਲੀ ਬਾਰਡਰ ’ਤੇ ਪਹੁੰਚੀ ਵੱਡੀ ਵਕੀਲ,ਕਿਸਾਨਾਂ ਦਾ ਹੱਕ ’ਚ ਵੱਡਾ ਐਲਾਨ

ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (BCCI) ਨੇ ਆਪਣੀ ਤਾਰੀਫ਼ ਲਈ ਪ੍ਰਧਾਨਮੰਤਰੀ ਦਾ ਭਾਰ ਵਿਅਕਤ ਕੀਤਾ ਹੈ ਅਤੇ ਟਵੀਟ ਕਰਦੇ ਹੋਏ ਕਿਹਾ, ‘‘ਧੰਨਵਾਦ, ਨਰਿੰਦਰ ਮੋਦੀ ਜੀ ਤੁਹਾਡੇ ਇਹ ਸ਼ਬਦ ਉਤਸ਼ਾਹਿਤ ਕਰਦੇ ਹਨ। ਟੀਮ ਇੰਡੀਆ ਤਿਰੰਗੇ ਨੂੰ ਉੱਚਾ ਲਹਿਰਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ’’ ਭਾਰਤ ਨੂੰ ਐਡੀਲੇਡ ‘ਚ ਖੇਡੇ ਗਏ ਪਹਿਲਾਂ ਟੈਸਟ ਮੈਚ ‘ਚ ਸ਼ਰਮਨਾਕ ਹਾਰ ਦਾ ਸਾਮਣਾ ਕਰਨਾ ਪਿਆ ਸੀ। ਟੀਮ ਇਸ ਮੈਚ ਦੀ ਦੂਜੀ ਪਾਰੀ ‘ਚ ਸਿਰਫ਼ 36 ਰਨ ‘ਤੇ ਹੀ ਢੇਰ ਹੋ ਗਈ ਸੀ। ਭਾਰਤ ਨੇ ਇੱਥੋਂ ਜ਼ਬਰਦਸਤ ਵਾਪਸੀ ਕਰਦਿਆਂ ਬਾਰਡਰ-ਗਾਵਸਕਰ ਟਰਾਫੀ ਜਿੱਤੀ।

ਜਿਹੜੇ ਸਿੰਘ ਨੂੰ ਸੀ ਦਿੱਲੀ ਪੁਲਿਸ ਨੇ ਕੁੱਟਿਆ,ਅੱਜ ਜਖ਼ਮੀ ਹਾਲਤ ‘ਚ ਹੀ ਚੜ੍ਹ ਗਿਆ ਸਟੇਜ ‘ਤੇ…ਮਾਰੇ ਲਲਕਾਰੇ

ਮੋਦੀ ਨੇ ਕਿਹਾ ਸੀ, ‘‘ਭਾਰਤ ਨੇ ਆਸਟ੍ਰੇਲੀਆ ਦੇ ਹਾਲਿਆ ਦੌਰ ‘ਤੇ ਕਈ ਚੁਨੌਤੀਆਂ ਦਾ ਸਾਹਮਣਾ ਕੀਤਾ ਸੀ। ਉਸ ਨੂੰ ਬੁਰੀ ਹਾਰ ਮਿਲੀ ਸੀ ਪਰ ਉਸ ਨੇ ਤੇਜ਼ੀ ਨਾਲ ਵਾਪਸੀ ਕੀਤੀ ਅਤੇ ਅਗਲਾ ਮੈਚ ਜਿੱਤੀਆ। ਸੱਟ ਲੱਗਣ ਤੋਂ ਬਾਅਦ ਵੀ ਉਸ ਨੇ ਜਬਰਦਸਤ ਮੁਕਾਬਲਾ ਦਿਖਾਇਆ। ਉਸ ਨੇ ਘਬਰਾਉਣ ਦੀ ਬਜਾਏ ਚੁਣੌਤੀ ਸਵੀਕਾਰ ਕੀਤੀ ਅਤੇ ਨਵੇਂ ਸਮਾਧਾਨ ਦੇ ਵੱਲ ਦੇਖਿਆ।’’ ਉਨ੍ਹਾਂ ਨੇ ਕਿਹਾ ਸੀ, ‘‘ਤਜਰਬੇਕਾਰ ਖਿਡਾਰੀ ਵੀ ਸਨ ਪਰ ਉਨ੍ਹਾਂ ਦਾ ‍ਆਤਮਵਿਸ਼ਵਾਸ ਉੱਚਾ ਸੀ ਅਤੇ ਉਨ੍ਹਾਂ ਨੇ ਮੌਕੇ ਦਾ ਫਾਇਦਾ ਚੁੱਕਿਆ। ਉਨ੍ਹਾਂ ਨੇ ਇੱਕ ਬਿਹਤਰ ਟੀਮ ਨੂੰ ਆਪਣੇ ਪ੍ਰਤਿਭਾ ਅਤੇ ਸੁਭਾਅ ਤੋਂ ਮਾਤ ਦਿੱਤੀ।’’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button