Breaking NewsD5 specialIndiaNewsPolitics

‘PM ਮੋਦੀ ਦੀ ਹੈਂਕੜ ਨੇ ਜਵਾਨ ਅਤੇ ਕਿਸਾਨਾਂ ਨੂੰ ਆਮਣੇ ਸਾਹਮਣੇ ਕਰ ਦਿੱਤਾ ਖੜਾ’

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਣ ਲਈ ਸੈਨਿਕਾਂ ਦੇ ਇਸਤੇਮਾਲ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਨੇ ‘ਜੈ ਜਵਾਨ ਜੈ ਕਿਸਾਨ’ ਨਾਅਰੇ ਦੀਆਂ ਧੱਜੀਆਂ ਉਡਾਉਂਦੇ ਹੋਏ ਦੇਸ਼ ਦੇ ਕਿਸਾਨ ਅਤੇ ਜਵਾਨ ਨੂੰ ਆਮਣੇ ਸਾਹਮਣੇ ਖੜਾ ਕਰ ਦਿੱਤਾ ਹੈ।

🔴LIVE ਦਿੱਲੀ ਪੁਲਿਸ ਦੀਆਂ ਛਾਲਾਂ ਚਕਾ, ਦਿੱਲੀ ‘ਚ ਕਿਸਾਨਾਂ ਨੇ ਮਾਰੀ ਐਂਟਰੀ, ਸਿੱਧੇ ਟਾਕਰੇ

ਗਾਂਧੀ ਨੇ ਦਿੱਲੀ ਆਉਣ ਦੀ ਜਿੱਦ ਕਰ ਰਹੇ ਇੱਕ ਕਿਸਾਨ ਦੀ ਫੌਜ ਦੇ ਜਵਾਨ ਵੱਲੋਂ ਡੰਡੇ ਨਾਲ ਮਾਰ ਕੁਟਾਈ ਕਰਨ ਦੀ ਫੋਟੋ ਟਵੀਟ ਕੀਤੀ ਹੈ ਅਤੇ ਕਿਹਾ ਹੈ ਕਿ ਕਿਸਾਨ ਦੇ ਖਿਲਾਫ ਖੜੇ ਹੋਏ ਫੌਜੀ ਦੀ ਇਹ ਤਸਵੀਰ ਅਤਿਅੰਤ ਦੁਖਦ ਹੈ। ਗਾਂਧੀ ਨੇ ਟਵੀਟ ਕੀਤਾ, ਬਹੁਤ ਹੀ ਦੁਖਦ ਫੋਟੋ ਹੈ। ਸਾਡਾ ਨਾਅਰਾ ਤਾਂ ਜੈ ਜਵਾਨ ਜੈ ਕਿਸਾਨ ਦਾ ਸੀ ਪਰ ਅੱਜ ਪ੍ਰਧਾਨ ਮੰਤਰੀ ਮੋਦੀ ਦੀ ਹੈਂਕੜ ਨੇ ਜਵਾਨ ਨੂੰ ਕਿਸਾਨ ਦੇ ਖਿਲਾਫ ਖੜਾ ਕਰ ਦਿੱਤਾ ਹੈ। ਇਹ ਬਹੁਤ ਖਤਰਨਾਕ ਹੈ।

🔴LIVE ਹਰਿਆਣਾ ਸਰਕਾਰ ‘ਤੇ ਹੋਇਅ ਵੱਡਾ ਐਕਸ਼ਨ,ਖੱਟਰ ਨੂੰ ਪਤਾ ਲੱਗਿਆ ਕਿਸਾਨਾਂ ਦੀ ਤਾਕਤ ਦਾ

ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਕਿਹਾ ਭਾਜਪਾ ਸਰਕਾਰ ‘ਚ ਦੇਸ਼ ਦੀ ਵਿਵਸਥਾ ਨੂੰ ਦੇਖੋ। ਜਦੋਂ ਭਾਜਪਾ ਦੇ ਖਰਬਪਤੀ ਮਿੱਤਰ ਦਿੱਲੀ ਆਉਂਦੇ ਹਨ ਤਾਂ ਉਨ੍ਹਾਂ ਦੇ ਲਈ ਰੈੱਡ ਕਾਰਪੇਟ ਵਿਛਾਈ ਜਾਂਦੀ ਹੈ ਪਰ ਕਿਸਾਨਾਂ ਲਈ ਦਿੱਲੀ ਆਉਣ ਤੇ ਰਸਤੇ ਪੁੱਟੇ ਜਾ ਰਹੇ ਹਨ। ਦਿੱਲੀ ਕਿਸਾਨਾਂ ਦੇ ਖਿਲਾਫ ਕਾਨੂੰਨ ਬਣਾਏ ਉਹ ਠੀਕ ਹਨ ਪਰ ਸਰਕਾਰ ਨੂੰ ਆਪਣੀ ਗੱਲ ਸੁਣਾਉਣ ਕਿਸਾਨ ਦਿੱਲੀ ਆਉਣ ਤਾਂ ਉਹ ਗਲਤ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button