Breaking NewsD5 specialIndiaInternationalNewsTop News

PM ਮੋਦੀ ਦੀ ਪਾਕਿਸਤਾਨੀ ਭੈਣ ਨੇ ਭੇਜੀ ਰੱਖੜੀ, ਜ਼ਾਹਿਰ ਕੀਤੀ ਭਰਾ ਨੂੰ ਜ਼ਲਦ ਮਿਲਣ ਦੀ ਇੱਛਾ

ਨਵੀਂ ਦਿੱਲੀ/ਇਸਲਾਮਾਬਾਦ : ਭਾਰਤ – ਪਾਕਿਸਤਾਨ ਦੇ ਵਿੱਚ ਰਿਸ਼ਤੇ ਲੰਬੇ ਸਮੇਂ ਤੋਂ ਠੀਕ ਨਹੀਂ ਚੱਲ ਰਹੇ। ਦੋਵੇਂ ਦੇਸ਼ਾਂ ਨੂੰ ਇੱਕ – ਦੂਜੇ ਦਾ ਦੁਸ਼ਮਣ ਮੰਨਿਆ ਜਾਂਦਾ ਹੈ। ਦੋਵੇਂ ਦੇਸ਼ਾਂ ਦੇ ਵਿੱਚ ਹੋਈਆਂ ਜੰਗਾਂ ‘ਚ ਕਈ ਸੈਨਿਕਾਂ ਦੇ ਨਾਲ ਹੀ ਆਮ ਨਾਗਰਿਕਾਂ ਨੇ ਵੀ ਆਪਣੀਆਂ ਜਾਨਾਂ ਗਵਾ ਦਿੱਤੀਆਂ ਪਰ ਕੁਝ ਅਜਿਹੀਆਂ ਵੀ ਡੋਰਾਂ ਹਨ, ਜਿਨ੍ਹਾਂ ਨੇ ਅੱਜ ਵੀ ਦੋਵਾਂ ਦੇਸ਼ਾਂ ਨੂੰ ਆਪਸ ‘ਚ ਬੰਨ੍ਹਕੇ ਰੱਖਿਆ ਹੈ। ਅਜਿਹੀ ਹੀ ਇੱਕ ਡੋਰ ਹੈ ਰੱਖੜੀ (Raksha Bandhan) ਦੀ। ਜਿਸਨੇ ਇਨ੍ਹਾਂ ਦੋਵੇਂ ਦੇਸ਼ਾਂ ਦੇ ਵਿੱਚ ਇੱਕ ਚੰਗੀ ਅਤੇ ਪਿਆਰੀ ਉਦਾਹਰਣ ਪੇਸ਼ ਕੀਤੀ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ (PM Narendra Modi) ਅਤੇ ਇੱਕ ਪਾਕਿਸਤਾਨੀ ਮਹਿਲਾ ਕਮਰ ਮੋਹਸਿਨ ਸ਼ੇਖ (Qamar Mohsin Shaikh) ਦੇ ਵਿੱਚ ਵੀ ਅਜਿਹਾ ਹੀ ਪਿਆਰਾ ਰਿਸ਼ਤਾ ਹੈ।

🔴LIVE :ਕਿਸਾਨਾਂ ਦੇ ਪੱਖ ‘ਚ RSS, ਕੇਂਦਰ ਨੂੰ ਦਿੱਤੀ ਚੇਤਾਵਨੀ! ਭਾਜਪਾ ਨੂੰ ਝਟਕਾ, ਅਕਾਲੀ ਹੋਏ ਖੁਸ਼

ਦਰਅਸਲ, ਕਮਰ ਮੋਹਸਿਨ ਸ਼ੇਖ ਹਰ ਸਾਲ ਪੀ.ਐੱਮ. ਮੋਦੀ ਨੂੰ ਰੱਖੜੀ ਮੌਕੇ ਪਾਕਿਸਤਾਨ ਤੋਂ ਭਾਰਤ ਰੱਖੜੀ ਭੇਜਦੀ ਹੈ ਅਤੇ ਅੱਜ ਉਨ੍ਹਾਂ ਦੀ ਪਛਾਣ ਪੀ.ਐੱਮ. ਮੋਦੀ ਦੀ ਭੈਣ ਦੇ ਤੌਰ ‘ਤੇ ਹੁੰਦੀ ਹੈ। ਕਮਰ ਮੋਹਸਿਨ ਸ਼ੇਖ ਹਰ ਸਾਲ ਰੱਖੜੀ ਮੌਕੇ ਆਪਣੇ ਭਰਾ ਯਾਨੀ ਪੀ.ਐੱਮ. ਮੋਦੀ ਨੂੰ ਰੱਖੜੀ ਬੰਨ੍ਹਦੇ ਹਨ। ਇਸ ਸਾਲ ਵੀ ਉਨ੍ਹਾਂ ਨੇ ਤਿਉਹਾਰ ਤੋਂ ਪਹਿਲਾਂ ਹੀ ਪੀ.ਐੱਮ. ਮੋਦੀ ਤੱਕ ਆਪਣੀ ਰੱਖੜੀ ਪਹੁੰਚਾ ਦਿੱਤੀ ਹੈ। ਨਾਲ ਹੀ, ਆਪਣੇ ਭਰਾ ਲਈ ਇੱਕ ਬੇਹੱਦ ਭਾਵੁਕ ਪੱਤਰ ਵੀ ਲਿਖਿਆ ਹੈ।

ਖਤਰੇ ‘ਚ ਅਕਾਲੀਆਂ ਦੀਆਂ ਸੀਟਾਂ, ਆਹ ਲੀਡਰ ਲਵਾਊ ਚੋਣਾਂ ‘ਚ ਸਭ ਦੀ ਪਿੱਠ || D5 Channel Punjabi

25 ਸਾਲਾਂ ਤੋਂ ਭੇਜ ਰਹੀ ਹਨ ਰੱਖੜੀ
ਮੀਡੀਆ ਰਿਪੋਰਟ ਮੁਤਾਬਕ, ਪੀ.ਐੱਮ. ਮੋਦੀ ਨੂੰ ਰੱਖੜੀ ਭੇਜਣ ਨੂੰ ਲੈ ਕੇ ਕਮਰ ਮੋਹਸਿਨ ਸ਼ੇਖ ਨੇ ਏ.ਐੱਨ.ਆਈ. ਨਾਲ ਗੱਲ ਕਰਦੇ ਹੋਏ ਕਿਹਾ- ‘ਮੈਂ ਨਰਿੰਦਰ ਭਰਾ ਨੂੰ ਰੱਖੜੀ ਭੇਜ ਦਿੱਤੀ ਹੈ। ਮੈਂ ਪਿਛਲੇ 20-25 ਸਾਲਾਂ ਤੋਂ ਉਨ੍ਹਾਂ ਨੂੰ ਰੱਖੜੀ ਬੰਨ੍ਹ ਰਹੀ ਹਾਂ। ਇਸ ਵਾਰ ਵੀ ਰੱਖੜੀ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਿਤ ਹਾਂ।’ ਇਸਦੇ ਨਾਲ ਦੀ ਉਨ੍ਹਾਂ ਨੇ ਪੀ.ਐੱਮ. ਮੋਦੀ ਨੂੰ ਮਿਲਣ ਦੀ ਵੀ ਇੱਛਾ ਜ਼ਾਹਿਰ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button