Breaking NewsInternationalNews

ਹੁਣ ਨੀਂਦ ਬਣਾਏਗੀ ਤੁਹਾਨੂੰ ਲੱਖਪਤੀ, ਇੱਥੇ ਸੋਣ ਦੇ ਕਮਾਓ ਲੱਖਾਂ ਰੁਪਏ !

ਜਰਾ ਸੋਚ ਕੇ ਦੇਖੋ ਜੇਕਰ ਤੁਹਾਨੂੰ ਸੋਣ ਦੇ ਪੈਸੇ ਮਿਲਣ ਤਾਂ ? ਜਿਆਦਾਤਰ ਲੋਕ ਸੋਚ ਰਹੇ ਹੋਣਗੇ ਕਿ ਮੰਹਿਗਾਈ ਦੇ ਇਸ ਜ਼ਮਾਨੇ ‘ਚ ਕੋਈ ਕਿਉਂ ਸੋਣ ਦੇ ਪੈਸੇ ਦੇਵੇਗਾ ਪਰ ਇਹ ਸੱਚ ਹੈ। ਜੀ ਹਾਂ ਅਮਰੀਕੀ ਪੁਲਾੜ ਏਜੰਸੀ ਨਾਸਾ ਅਤੇ ਯੂਰੋਪੀ ਸਪੇਸ ਏਜੰਸੀ ( ਈਐੱਸਏ ) ਨੇ ਦੋ ਮਹੀਨੇ ਤੱਕ ਬਿਸਤਰੇ ਵਿੱਚ ਪਏ ਰਹਿ ਸਕਣ ਵਾਲੇ 24 ਤੋਂ 55 ਸਾਲ ਦੇ ਤੰਦਰੁਸਤ ਵਿਅਕਤੀਆਂ ਨੂੰ 19 ਹਜ਼ਾਰ ਡਾਲਰ ( ਲਗਭਗ 13 ਲੱਖ ਰੁਪਏ ) ਦੇਣ ਦਾ ਐਲਾਨ ਕੀਤਾ ਹੈ। ਇਹ ਦੋਵੇਂ ਪੁਲਾੜ ਏਜੰਸੀਆਂ ਮਨੁੱਖੀ ਸਰੀਰ ‘ਤੇ ਜ਼ੀਰੋ ਗਰੈਵਿਟੀ ਦੇ ਪ੍ਰਭਾਵ ਦਾ ਪਤਾ ਲਗਾਉਣਾ ਚਾਹੁੰਦੀਆਂ ਹਨ।

Read Also ਇਸ IAS ਅਧਿਕਾਰੀ ਨੇ ਸਰਕਾਰ ਦੀ ਉਡਾਈ ਨੀਂਦ, ਵੇਖੋ ਕੀ ਬਣਦੈ

ਇਸ ਖੋਜ ਲਈ ਉਨ੍ਹਾਂ ਨੂੰ ਅਜਿਹੇ ਲੋਕ ਚਾਹੀਦਾ ਹਨ ਜੋ ਦੋ ਮਹੀਨੇ ਤੱਕ ਬੈੱਡ ‘ਚ ਲਿਟੇ ਰਹਿ ਸਕਦੇ ਹਨ । ਇਸ ਖੋਜ ਨਾਲ ਪੁਲਾੜ ਮੁਸਾਫਰਾਂ ਨੂੰ ਪੁਲਾੜ ‘ਚ ਤੰਦਰੁਸਤ ਰੱਖਣ ‘ਚ ਮਦਦ ਮਿਲੇਗੀ। ਅਗਲੀ ਸਤੰਬਰ ਤੋਂ ਦਸੰਬਰ ਦੇ ਵਿੱਚ ਜਰਮਨ ਏਅਰਸਪੇਸ ਸੈਂਟਰ ਦੁਆਰਾ ਜਰਮਨੀ ਦੇ ਕੋਲੋਨ ਸ਼ਹਿਰ ਵਿੱਚ ਕੀਤੀ ਜਾਣ ਵਾਲੀ ਇਸ ਖੋਜ ਲਈ 12 ਔਰਤਾਂ ਅਤੇ 12 ਪੁਰਸ਼ਾਂ ਨੂੰ ਚੁਣਿਆ ਜਾਣਾ ਹੈ। ਜਰਮਨ ਏਅਰਸਪੇਸ ਸੈਂਟਰ ਦੀ ਵੈੱਬਸਾਈਟ ‘ਤੇ ਕਿਹਾ ਗਿਆ ਹੈ ਅਸੀ ਧਰਤੀ ਅਤੇ ਆਕਾਸ਼ ‘ਤੇ ਮਨੁੱਖੀ ਸਿਹਤ ਨੂੰ ਇੱਕੋ ਜਿਹਾ ਬਣਾਈ ਰੱਖਣ ਦੀ ਦਿਸ਼ਾ ‘ਚ ਕੋਸ਼ਿਸ਼ ਕਰ ਰਹੇ ਹਾਂ।

ਆਉਣ ਵਾਲੇ ਪੁਲਾੜ ਅਭਿਆਨਾਂ ‘ਚ ਪੁਲਾੜ ਯਾਤਰੀਆਂ ਨੂੰ ਚੰਦ ਤੇ ਮੰਗਲ ‘ਤੇ ਕਈ ਦਿਨਾਂ ਤੱਕ ਰਹਿਣਾ ਪਵੇਗਾ। ਅਜਿਹੇ ਵਿੱਚ ਉਨ੍ਹਾਂ ਦੇ ਸਰੀਰ ‘ਤੇ ਵਜ਼ਨਹੀਣਤਾ ਦੇ ਪ੍ਰਭਾਵਾਂ ਦਾ ਤੋੜ ਕੱਢਣਾ ਬੇਹੱਦ ਜਰੂਰੀ ਹੈ। ਖੋਜ ਲਈ ਪ੍ਰਤੀਭਾਗੀਆਂ ਨੂੰ ਛੇ ਡਿਗਰ ਦੇ ਕੋਣ ‘ਤੇ ਝੁਕੇ ਬਿਸਤਰੇ ‘ਤੇ ਇਸ ਤਰ੍ਹਾਂ ਲੇਟਣਾ ਹੋਵੇਗਾ ਜਿਸ ਦੇ ਨਾਲ ਉਨ੍ਹਾਂ ਦਾ ਇੱਕ ਮੋਢਾ ਹਮੇਸ਼ਾ ਗੱਦੇ ਨਾਲ ਜੁੜਿਆ ਰਹੇ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਲੇਟਣ ਨਾਲ ਹੱਥਾਂ ਤੇ ਪੈਰਾਂ ਵਿੱਚ ਖੂਨ ਦਾ ਦੌਰਾ ਘੱਟ ਹੋ ਜਾਂਦਾ ਹੈ ਪੁਲਾੜ ਯਾਤਰੀ ਵੀ ਅਜਿਹਾ ਹੀ ਅਨੁਭਵ ਕਰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button