IndiaTop News

 PM ‘ਤੇ ਅਪਮਾਨਜਨਕ ਟਿੱਪਣੀ ਕਰਨ ਵਾਲੀ ਵਾਇਰਲ ਲੜਕੀ ਨੇ ਮੰਗੀ ਮਾਫ਼ੀ , ਕਿਹਾ -ਆਪਣੇ ਕੀਤੇ ‘ਤੇ ਬਹੁਤ ਸ਼ਰਮਿੰਦਾ ਹਾਂ

ਕਾਕਰੋਚ ਜਨਤਾ ਪਾਰਟੀ’ ਦੇ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਖ਼ਿਲਾਫ਼ ਅਪਮਾਨਜਨਕ ਟਿੱਪਣੀ ਕਰਨ ਵਾਲੀ ਵਾਇਰਲ ਲੜਕੀ ਨੇ ਹੁਣ ਮਾਫ਼ੀ ਮੰਗ ਲਈ ਹੈ। ਉਸ ਨੇ ਕਿਹਾ ਕਿ ਉਹ ਆਪਣੇ ਕੀਤੇ ‘ਤੇ ਬਹੁਤ ਸ਼ਰਮਿੰਦਾ ਹੈ। ਇੱਕ ਵੀਡੀਓ ਵਿੱਚ ਲੜਕੀ ਨੇ ਕਿਹਾ ਕਿ ਇਹ ਉਸ ਦੀ ਪਹਿਲੀ ਅਤੇ ਆਖ਼ਰੀ ਗਲਤੀ ਸੀ ਅਤੇ ਉਹ ਭਵਿੱਖ ਵਿੱਚ ਕਦੇ ਵੀ ਅਜਿਹਾ ਨਹੀਂ ਕਰੇਗੀ।
ਵੀਡੀਓ ਵਿੱਚ ਲੜਕੀ ਨੇ ਕਿਹਾ,”ਮੈਂ ਆਪਣੇ ਦੋਸਤਾਂ ਨਾਲ ਸੀਪੀ (ਕਨਾਟ ਪਲੇਸ) ਗਈ ਸੀ। ਉੱਥੇ ਪ੍ਰਦਰਸ਼ਨ ਚੱਲ ਰਿਹਾ ਸੀ। ਮੈਂ ਉੱਥੇ ਕੋਲਡ ਡ੍ਰਿੰਕ ਪੀਤੀ। ਉੱਥੇ ਕਈ ਗਰੁੱਪ ਬਣੇ ਹੋਏ ਸਨ ,ਜੋ ਪ੍ਰਧਾਨ ਮੰਤਰੀ ਜੀ ਨੂੰ ਗਾਲਾਂ ਕੱਢ ਰਹੇ ਸਨ। ਮੈਂ ਵੀ ਉਨ੍ਹਾਂ ਦੇ ਬਹਿਕਾਵੇ ਵਿੱਚ ਆ ਕੇ ਬਹੁਤ ਗਲਤ ਗੱਲਾਂ ਕਹਿ ਦਿੱਤੀਆਂ। ਮੈਂ ਅਜੇ ਸਿਰਫ਼ 15 ਸਾਲ ਦੀ ਹਾਂ। ਜੋ ਮੈਂ ਕੀਤਾ, ਉਹ ਮਾਫ਼ੀ ਦੇ ਯੋਗ ਨਹੀਂ ਸੀ। ਮੈਂ ਬਹੁਤ ਮਾੜੀਆਂ ਗੱਲਾਂ ਕਹੀਆਂ ਹਨ ਪਰ ਇਹ ਮੇਰੀ ਪਹਿਲੀ ਅਤੇ ਆਖ਼ਰੀ ਗਲਤੀ ਹੋਵੇਗੀ। ਇਸ ਤੋਂ ਬਾਅਦ ਮੈਂ ਕਦੇ ਵੀ ਅਜਿਹਾ ਨਹੀਂ ਕਰਾਂਗੀ।”
ਉਸ ਨੇ ਅੱਗੇ ਕਿਹਾ,”ਮੈਂ ਪੂਰੇ ਦੇਸ਼ ਤੋਂ ਮਾਫ਼ੀ ਮੰਗਦੀ ਹਾਂ। ਮੈਂ ਇੰਨੀ ਸ਼ਰਮਿੰਦਾ ਹਾਂ ਕਿ ਆਪਣੀਆਂ ਅੱਖਾਂ ਵੀ ਨਹੀਂ ਚੁੱਕ ਸਕਦੀ। ਮੈਂ ਸਭ ਤੋਂ ਮਾਫ਼ੀ ਮੰਗਦੀ ਹਾਂ, ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ।”
ਅਪਮਾਨਜਨਕ ਨਾਅਰੇਬਾਜ਼ੀ ਦੇ ਮਾਮਲੇ ਵਿੱਚ ਪੁਲਿਸ ਨੇ 29 ਜੁਲਾਈ 2026 ਨੂੰ ਜ਼ੀਰੋ ਐਫਆਈਆਰ ਦਰਜ ਕੀਤੀ ਸੀ। ਸ਼ਿਕਾਇਤਕਰਤਾ ਨੇ ਆਰੋਪ ਲਗਾਇਆ ਸੀ ਕਿ ਪ੍ਰਧਾਨ ਮੰਤਰੀ ਲਈ ਅਪਮਾਨਜਨਕ ਭਾਸ਼ਾ ਵਰਤੀ ਗਈ। ਇਹ ਘਟਨਾ 23 ਜੁਲਾਈ ਨੂੰ ਜੰਤਰ-ਮੰਤਰ ‘ਤੇ ਹੋਈ ਦੱਸੀ ਗਈ। ਸ਼ਿਕਾਇਤ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਦਾ ਆਰੋਪ ਲਗਾਇਆ ਗਿਆ। ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 352, 353(1) ਅਤੇ 356(1) ਤਹਿਤ ਮਾਮਲਾ ਦਰਜ ਕੀਤਾ ਗਿਆ।
ਇਹ ਜ਼ੀਰੋ ਐਫਆਈਆਰ ਅੱਗੇ ਦੀ ਜਾਂਚ ਲਈ ਸੰਸਦ ਮਾਰਗ ਥਾਣੇ ਨੂੰ ਭੇਜ ਦਿੱਤੀ ਗਈ ਹੈ। ਹੁਣ ਸੰਸਦ ਮਾਰਗ ਥਾਣਾ ਪੂਰੇ ਮਾਮਲੇ ਦੀ ਜਾਂਚ ਕਰੇਗਾ ਅਤੇ ਜਾਂਚ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮਾਮਲੇ ਵਿੱਚ ਇੱਕ ਹੋਰ ਗੱਲ ਸਾਹਮਣੇ ਆਈ ਹੈ। ਜਿਸ ਲੜਕੀ ਨੇ ਆਪਣੇ ਆਪ ਨੂੰ 15 ਸਾਲ ਦੀ ਦੱਸਿਆ ਹੈ, ਉਸ ਦੇ ਖ਼ਿਲਾਫ਼ ਐਫਆਈਆਰ ਦਰਜ ਕਰਵਾਉਣ ਵਾਲੀ ਸੁਪਰੀਮ ਕੋਰਟ ਦੀ ਵਕੀਲ ਸਮ੍ਰਿਤੀ ਸਿੰਘ ਚੰਦੈਲ ਨੇ ਸ਼ਿਕਾਇਤ ਵਿੱਚ ਉਸ ਦੀ ਉਮਰ 25 ਸਾਲ ਦਰਜ ਕਰਵਾਈ ਸੀ।
ਇਸ ਬਾਰੇ ਸਫਾਈ ਦਿੰਦਿਆਂ ਸਮ੍ਰਿਤੀ ਸਿੰਘ ਚੰਦੈਲ ਨੇ ਕਿਹਾ ਕਿ ਜਦੋਂ ਵੀਡੀਓ ਵਾਇਰਲ ਹੋਈ ਸੀ ਤਾਂ ਕਮੈਂਟ ਵਿੱਚ ਕਿਸੇ ਨੇ ਲੜਕੀ ਦਾ ਨਾਮ ਰੁਚਿਕਾ ਸਿੰਘ ਅਤੇ ਉਮਰ 25 ਸਾਲ ਲਿਖੀ ਸੀ। ਉਨ੍ਹਾਂ ਦੱਸਿਆ ਕਿ ਵਾਇਰਲ ਵੀਡੀਓ ਦੇ ਕਮੈਂਟ ਦੇ ਆਧਾਰ ‘ਤੇ ਉਨ੍ਹਾਂ ਨੇ ਨੋਇਡਾ ਵਿੱਚ ਐਫਆਈਆਰ ਦਰਜ ਕਰਵਾਈ ਸੀ।
ਉਨ੍ਹਾਂ ਕਿਹਾ ਕਿ ਅਣਪਛਾਤੇ ਵਿਅਕਤੀ ਖ਼ਿਲਾਫ਼ ਵੀ ਐਫਆਈਆਰ ਦਰਜ ਹੋ ਸਕਦੀ ਹੈ। ਅਸਲ ਨਾਮ ਅਤੇ ਉਮਰ ਦੀ ਪੁਸ਼ਟੀ ਕਰਨਾ ਪੁਲਿਸ ਦਾ ਕੰਮ ਹੈ। ਸਮ੍ਰਿਤੀ ਸਿੰਘ ਚੰਦੈਲ ਸੁਪਰੀਮ ਕੋਰਟ ਦੀ ਵਕੀਲ ਹੋਣ ਦੇ ਨਾਲ-ਨਾਲ ਰਾਜਾ ਭੈਇਆ (ਰਘੁਰਾਜ ਪ੍ਰਤਾਪ ਸਿੰਘ) ਦੀ ਪਾਰਟੀ ਜਨਸੱਤਾ ਦਲ ਲੋਕਤਾਂਤ੍ਰਿਕ ਦੀ ਗਾਜ਼ੀਆਬਾਦ ਮਹਿਲਾ ਮੋਰਚਾ ਦੀ ਪ੍ਰਧਾਨ ਵੀ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button