ਪਾਕਿਸਤਾਨ ‘ਚ ਵੱਡਾ ਹਾਦਸਾ : ਲਾਹੌਰ ਤੋਂ ਕਰਾਚੀ ਜਾ ਰਿਹਾ ਜਹਾਜ਼ ਕਰੈਸ਼, ਸਾਰੇ ਯਾਤਰੀਆਂ ਦੇ ਮਾਰੇ ਜਾਣ ਦੀ ਸ਼ੰਕਾ

ਅਹਿਮਦਾਬਾਦ : ਪਾਕਿਸਤਾਨ ‘ਚ ਵੱਡੇ ਜਹਾਜ਼ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਲਾਹੌਰ ਤੋਂ ਕਰਾਚੀ ਜਾ ਰਿਹਾ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇਨਸ ਦਾ ਜਹਾਜ਼ ਕਰਾਚੀ ਏਅਰਪੋਰਟ ਦੇ ਨੇੜੇ ਕਰੈਸ਼ ਹੋ ਗਿਆ। ਇਸ ਜਹਾਜ਼ ‘ਚ 99 ਯਾਤਰੀ ਅਤੇ ਚਾਲਕ ਦਲ ਦੇ ਅੱਠ ਲੋਕ ਸਮੇਤ ਕੁਲ 107 ਲੋਕ ਸਵਾਰ ਸਨ। ਪਾਕਿਸਤਾਨੀ ਮੀਡੀਆ ਮੁਤਾਬਕ ਇਹ ਹਾਦਸਾ ਕਰਾਚੀ ਹਵਾਈ ਅੱਡੇ ਦੇ ਨੇੜੇ ਵਾਪਰਿਆ।
NEWS BULLETIN, ਲੰਮੇ ਸਮੇਂ ਬਾਅਦ DHINDSA ਦਾ ਵੱਡਾ ਬਿਆਨ, ਅਧਿਆਪਕਾਂ ਦੀ ਡਿਊਟੀ ਲਾਕੇ ਫਸੀ ਸਰਕਾਰ
ਹਾਦਸਾ ਕਰਾਚੀ ਵਿਚ ਲੈਂਡਿੰਗ ਤੋਂ ਠੀਕ ਪਹਿਲਾਂ ਵਾਪਰਿਆ। ਦੱਸ ਦਈਏ ਕਿ ਜਹਾਜ਼ ਰਿਹਾਇਸ਼ੀ ਇਲਾਕੇ ਵਿਚ ਡਿੱਗਿਆ।
ਪੀ.ਆਈ.ਏ. ਦੇ ਬੁਲਾਰੇ ਅਬਦੁੱਲ ਸੱਤਾਰ ਨੇ ਹਾਦਸੇ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਫਲਾਈਟ A-320 90 ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ। ਜਹਾਜ਼ ਲਾਹੌਰ ਤੋਂ ਕਰਾਚੀ ਜਾ ਰਿਹਾ ਸੀ ਅਤੇ ਮਾਲਿਰ ਵਿਚ ਮਾਡਲ ਕਾਲੋਨੀ ਨੇੜੇ ਜਿੰਨਾ ਗਾਰਡਨ ਇਲਾਕੇ ਵਿਚ ਕਰੈਸ਼ ਹੋ ਗਿਆ।
Breaking News: A passenger plane of Pakistan International Airlines (PIA) crashes near Karachi airport. The flight, A-320, was carrying 90 passengers and was flying from Lahore to Karachi. May Allah save everyone.#planecrash pic.twitter.com/I32s3naD28
— Umar Shehzad (@Umarhere73) May 22, 2020
ਹਾਦਸੇ ਦਾ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿਚ ਹਾਦਸਾਸਥਲ ਤੋਂ ਧੂੰਏਂ ਦੇ ਗੁਬਾਰ ਉੱਠਦੇ ਦਿਖਾਈ ਦੇ ਰਹੇ ਹਨ। ਐਂਬੂਲੈਂਸ ਅਤੇ ਅਧਿਕਾਰੀ ਘਟਨਾਸਥਲ ‘ਤੇ ਪਹੁੰਚ ਗਏ ਹਨ। ਪਾਕਿਸਤਾਨੀ ਮੀਡੀਆ ਮੁਤਾਬਕ ਜਹਾਜ਼ ਦੇ ਉਤਰਨ ਤੋਂ ਇਕ ਮਿੰਟ ਪਹਿਲਾਂ ਉਸ ਦਾ ਸੰਪਰਕ ਟੁੱਟ ਗਿਆ ਸੀ। ਸ਼ੁਰੂਆਤੀ ਜਾਣਕਾਰੀ ਮੁਤਾਬਕ ਜਹਾਜ਼ ਵਿਚ 91 ਯਾਤਰੀ ਸਵਾਰ ਸਨ। ਇਹਨਾਂ ਵਿਚੋਂ 85 g ਅਤੇ 6 ਬਿਜ਼ਨੈੱਸ ਕਲਾਸ ਵਿਚ ਸਫਰ ਕਰ ਰਹੇ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.