Breaking NewsIndiaNewsPunjab

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੀਤੇ ਅਧਿਕਾਰੀਆਂ ਦੇ ਵਿਭਾਗਾਂ ‘ਚ ਵੱਡੇ ਫੇਰ ਬਦਲ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਮੇਟੀ ਵਿੱਚ ਤਾਇਨਾਤ ਅਧਿਕਾਰੀਆਂ ਦੇ ਵਿਭਾਗਾਂ ਵਿੱਚ ਵੱਡਾ ਫੇਰ ਬਦਲ ਕੀਤਾ ਹੈ। ਚਰਚਾ ਹੈ ਕਿ ਕਮੇਟੀ ਪ੍ਰਧਾਨ ਵਲੋਂ ਇਸ ਫੇਰ ਬਦਲ ਸਬੰਧੀ ਮੁੱਖ ਸਕੱਤਰ ਡਾ. ਰੂਪ ਸਿੰਘ ਨਾਲ ਇਸ ਸਬੰਧੀ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ। ਕੰਮ ਦਾ ਤਜ਼ੁਰਬਾ ਰੱਖਣ ਵਾਲੇ ਸਕੱਤਰਾਂ ਨੂੰ ਲਾਂਭੇ ਰੱਖਿਆ ਗਿਆ ਹੈ। ਭਾਵੇਂ ਕਿ ਪ੍ਰਧਾਨ ਲੌਂਗੋਵਾਲ ਦੇ ਕਾਰਜਕਾਲ ਦਾ ਸਮਾਂ ਅਜੇ ਬਾਕੀ ਹੈ ਪਰ ਫਿਰ ਵੀ ਉਨ੍ਹਾਂ ਨੇ ਇਹ ਫੇਰ ਬਦਲ ਕਰਕੇ ਨਵੀਆਂ ਚਰਚਾਵਾਂ ਛੇੜ ਦਿੱਤੀਆਂ ਹਨ।ਨਵੇਂ ਜਾਰੀ ਹੋਏ ਫਰਮਾਨਾਂ ਵਿੱਚ ਮੁੱਖ ਸਕੱਤਰ ਡਾ. ਰੂਪ ਸਿੰਘ ਨੂੰ ਸਮੁੱਚੇ ਪ੍ਰਬੰਧਕੀ ਮਾਮਲੇ, ਏਜੰਡਾ, ਸਿੱਖ ਇਤਿਹਾਸ ਰਿਸਰਚ ਬੋਰਡ, ਇੰਟਰਨੈਟ, ਇਮਾਰਤਾਂ ਅਤੇ ਸਾਰੇ ਵਿਭਾਗਾਂ ਦੀ ਨਿਗਰਾਨੀ ਦਾ ਕੰਮ ਸੌਂਪਿਆ ਗਿਆ ਹੈ। ਇਸ ਤੋਂ ਇਲਾਵਾ ਉਹ ਟਰੱਸਟ ਦੇ ਸਕੱਤਰ ਵਜੋਂ ਵੀ ਕੰਮ ਕਰਨਗੇ।

Read Also ਜਥੇਦਾਰ ਦੀ ਲਾਹ- ਪਾਹ ਕਰਨ ਵਾਲੇ ਹੁਣ ਪਏ ਲੌਂਗੋਵਾਲ ਦੇ ਪਿੱਛੇ

ਸਕੱਤਰ ਮਨਜੀਤ ਸਿੰਘ ਨੂੰ ਸੈਕਸ਼ਨ 85 ਬੀ ਅਤੇ ਸੀ, ਸੈਕਸ਼ਨ 87 ਖਰੀਦ ਵਿਭਾਗ, ਪ੍ਰਿੰਟਿੰਗ ਪ੍ਰੈਸਾਂ, ਇੰਸ਼ੋਰੈਂਸ, ਬਜਟ, ਆਡਿਟ ਵਿਭਾਗ, ਵਿਦੇਸ਼ ਵਿਭਾਗ ਆਦਿ ਦਾ ਕੰਮ ਸੌਂਪਿਆ ਗਿਆ ਹੈ। ਸਕੱਤਰ ਅਵਤਾਰ ਸਿੰਘ ਨੂੰ ਵਿੱਦਿਆ ਅਮਲਾ, ਇਮਾਰਤਾਂ, ਅਕਾਊਂਟਸ, ਲਾਅ ਵਿਭਾਗ, ਆਰਟੀਆਈ, ਗੱਡੀਆਂ, ਸਟੇਸ਼ਨਰੀ, ਚੰਡੀਗੜ੍ਹ ਦਫ਼ਤਰ ਆਦਿ ਦਾ ਕੰਮ ਸੌਂਪਿਆ ਗਿਆ ਹੈ। ਦਿਲਜੀਤ ਸਿੰਘ ਬੇਦੀ ਨੂੰ ਸੈਕਸ਼ਨ 85 ਬੀ ਦੇ ਗੁਰਦੁਆਰੇ, ਟਰਸੱਟ, ਪਬਲਿਸਟੀ ਪਬਲੀਕੇਸ਼ਨ, ਆਈਟੀਵਿੰਗ, ਇੰਟਰਨੈਟ, ਗੁਰਦੁਆਰਾ ਗਜ਼ਟ, ਸਿੱਖ ਸਰਗਰਮੀਆਂ, ਸਿੱਖ ਇਤਿਹਾਸ ਖੋਜ ਬੋਰਡ ਅਤੇ ਸੰਸਥਾ ਦੇ ਬੁਲਾਰੇ ਦਾ ਕੰਮ ਸੌਂਪਿਆ ਗਿਆ ਹੈ।

ਇਸੇ ਤਰ੍ਹਾਂ ਵਧੀਕ ਸਕੱਤਰ ਮਹਿੰਦਰ ਸਿੰਘ ਆਹਲੀ, ਸੁਖਦੇਵ ਸਿੰਘ, ਕੇਵਲ ਸਿੰਘ, ਪ੍ਰਤਾਪ ਸਿੰਘ ਨੂੰ ਕੰਮ ਸੌਂਪੇ ਗਏ ਹਨ। ਸੁਖਮਿੰਦਰ ਸਿੰਘ ਐਕਸੀਅਨ ਨੂੰ ਪ੍ਰਧਾਨ ਦਾ ਨਿੱਜੀ ਸਹਾਇਕ ਨਿਯੁਕਤ ਕਰਨ ਦੇ ਨਾਲ ਨਾਲ ਅਮਲਾ ਵਿਭਾਗ ਦਾ ਕੰਮ ਵੀ ਸੌਂਪਿਆ ਹੈ। ਧਰਮ ਪ੍ਰਚਾਰ ਵਿਭਾਗ ਦਾ ਸਮੁੱਚਾ ਕੰਮ ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘਾ ਨੂੰ ਸੌਂਪਿਆ ਗਿਆ ਹੈ। ਵਧੀਕ ਸਕੱਤਰ ਪਰਮਜੀਤ ਸਿੰਘ ਨੂੰ ਗੁਰਮਤਿ ਵਿਦਿਆਲਾ, ਪੰਜਾਬ ਪ੍ਰਚਾਰ, ਪੁਸਤਕ ਘੋਖ ਕਮੇਟੀ, ਸਿੱਖ ਮਿਸ਼ਨ ਦਾ ਕੰਮ ਸੌਂਪਿਆ ਗਿਆ ਹੈ। ਵਧੀਕ ਸਕੱਤਰ ਬਿਜੈ ਸਿੰਘ ਨੂੰ ਧਾਰਮਿਕ ਪੜਤਾਲਾਂ, ਅਕਾਊਂਟਸ ਪਬਲੀਕੇਸ਼ਨ, ਪੱਤਰ ਵਿਹਾਰ, ਧਾਰਮਿਕ ਪ੍ਰੀਖਿਆ ਆਦਿ ਦਾ ਕੰਮ ਸੌਂਪਿਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button