IndiaTop News

Air India ਦੀ ਫਲਾਈਟ ‘ਚ ਫੋਨ ਧਮਾਕਾ, ਐਮਰਜੈਂਸੀ ਲੈਂਡਿੰਗ

Air India: ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਫਲਾਈਟ ‘ਚ ਫੋਨ ‘ਚ ਧਮਾਕਾ ਹੋਣ ਨਾਲ ਯਾਤਰੀਆਂ ‘ਚ ਦਹਿਸ਼ਤ ਫੈਲ ਗਈ।ਏਅਰ ਇੰਡੀਆ ਦੀ ਫਲਾਈਟ ਨੰਬਰ 470 ਦੁਪਹਿਰ ਕਰੀਬ 1 ਵਜੇ ਉਦੈਪੁਰ ਤੋਂ ਦਿੱਲੀ ਲਈ ਰਵਾਨਾ ਹੋਈ ਸੀ। ਉਡਾਣ ਭਰਨ ਦੇ 10 ਮਿੰਟ ਬਾਅਦ ਹੀ ਇਕ ਯਾਤਰੀ ਦੇ ਮੋਬਾਈਲ ਦੀ ਬੈਟਰੀ ਅਚਾਨਕ ਫਲਾਈਟ ‘ਚ ਫਟ ਗਈ। ਜਿਸ ਕਾਰਨ ਫਲਾਈਟ ਦੀ ਮੁੜ ਉਦੈਪੁਰ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ।

Kotkapura Goli Kand ‘ਚ Faridkot Court ਦਾ ਫ਼ੈਸਲਾ, Sukhbir Badal ਨੂੰ ਰਾਹਤ | D5 Channel Punjabi

ਜਾਣਕਾਰੀ ਮੁਤਾਬਕ ਹਾਦਸੇ ਸਮੇਂ ਫਲਾਈਟ ‘ਚ 140 ਯਾਤਰੀ ਬੈਠੇ ਸਨ। ਫੋਨ ਦੀ ਬੈਟਰੀ ਦੇ ਬਲਾਸਟ ਹੋਣ ਦੀ ਸੂਚਨਾ ਤੁਰੰਤ ਪਾਇਲਟ ਨੂੰ ਦਿੱਤੀ ਗਈ।ਇਸ ਹਾਦਸੇ ਤੋਂ ਬਾਅਦ ਫਲਾਈਟ ‘ਚ ਸਵਾਰ 4 ਯਾਤਰੀਆਂ ਨੇ ਦੁਬਾਰਾ ਜਹਾਜ਼ ‘ਚ ਬੈਠਣ ਤੋਂ ਇਨਕਾਰ ਕਰ ਦਿੱਤਾ ਅਤੇ ਉਹ ਬਾਹਰ ਆ ਗਏ। ਇਸ ਦੇ ਨਾਲ ਹੀ ਸੁਰੱਖਿਆ ਦੀ ਜਾਂਚ ਤੋਂ ਬਾਅਦ ਫਲਾਈਟ ਨੂੰ ਮੁੜ ਦਿੱਲੀ ਲਈ ਰਵਾਨਾ ਕੀਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button