Breaking NewsD5 specialIndiaInternationalNews

Pharmaceutical company ਦੇ ਸੀ.ਈ.ਓ. ਦੀ ਹੱਤਿਆ

ਸੈਕਰਾਮੈਂਟੋ/ਨਵੀਂ ਦਿੱਲੀ : Pharmaceutical company ਦੇ 54 ਸਾਲਾ ਸੀ.ਈ.ਓ. ਅਮਰੀਕੀ ਰੰਗਾ ਅਰਾਵਾਪਾਲੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਲੁੱਟਮਾਰ ਦੌਰਾਨ ਲੁਟੇਰੇ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਜਾਣਕਾਰੀ ਮੁਤਾਬਿਕ ਅਰਾਵਾਪਾਲੀ ਔਰੈਕਸ ਲੈਬਾਰਟਰੀ ਦੇ ਮੁਖੀ ਸਨ।  ਅਰਾਵਾਪਾਲੀ ਨੇ ਪੈਨਸਿਲਵਾਨੀਆ ਦੇ ਇੱਕ ਕੋਸੀਨੋ ਤੋਂ 10 ਹਜ਼ਾਰ ਡਾਲਰ ਜਿੱਤੇ ਸਨ। ਜਿੱਤ ਦੀ ਰਾਸ਼ੀ ਲੈਣ ਤੋਂ ਬਾਅਦ ਜਦੋਂ ਅਰਾਵਾਪਾਲੀ ਨਿਊ ਜਰਸੀ ਵਿੱਚ ਆਪਣੇ ਘਰ ਪਹੁੰਚਿਆ ਤਾਂ ਲੁਟੇਰਿਆਂ ਨੇ ਗੋਲੀ ਮਾਰ ਦਿੱਤੀ।

 ਕਿਸਾਨ ਦਿੱਲੀ ਨੂੰ ਪਾਉਣਗੇ ਘੇਰਾ, ਤੈਅ ਹੋਈ ਤਾਰੀਖ, ਤਿਆਰ ਹੋਣ ਲੱਗੇ ਟਰੈਕਟਰ ! D5 Channel Punjabi

ਪਲੇਨਸਬੋਰੋ ਦੇ ਪੁਲਿਸ ਮੁਖੀ ਫਰੈਡ ਟਾਵੈਨਰ ਤੇ ਕਾਊਂਟੀ ਦੇ ਵਕੀਲ ਯੋਲਾਂਡਾ ਸਿਸਕੋਨ ਵੱਲੋਂ ਸਾਂਝਾ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਦੱਸਿਆ ਕਿ ਕਥਿਤ ਹਥਿਆਰੇ ਨੇ ਅਰਾਵਾਪਾਲੀ ਦਾ ਘਰ ਤੱਕ ਪਿੱਛਾ ਕੀਤਾ। 27 ਸਾਲਾ ਜੇਕਈ ਰੀਡ ਜੌਹਨ ਵੱਲੋਂ ਜਦੋਂ ਗੋਲੀ ਚਲਾਈ ਗਈ ਤਾਂ ਪੁਲਿਸ ਅਧਿਕਾਰੀਆਂ ਨੂੰ ਗੋਲੀ ਚੱਲਣ ਦੀ ਆਵਾਜ਼ ਸੁਣੀ ਅਤੇ ਪੁਲਿਸ ਅਧਿਕਾਰੀ ਗੋਲੀ ਦੀ ਆਵਾਜ਼ ਸੁਣਨ ਮਗਰੋਂ ਮੌਕੇ ਉੱਪਰ ਪਹੁੰਚੇ ਤਾਂ ਪੁਲਿਸ ਨੂੰ ਅਰਾਵਾਪਾਲੀ ਜ਼ਖ਼ਮੀ ਹਾਲਤ ਵਿੱਚ ਮਿਲਿਆ। ਪੁਲਿਸ ਅਧਿਕਾਰੀ ਜਦੋਂ ਅਰਾਵਾਪਾਲੀ ਨੂੰ ਲੈ ਕੇ ਹਸਪਤਾਲ ਪਹੁੰਚੇ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button