UncategorizedBreaking NewsD5 specialNewsPunjab

PGI ‘ਚ ਦਾਖਲ 6 ਮਹੀਨਿਆਂ ਦੀ ਬੱਚੀ ਦੀ ਕੋਰੋਨਾ ਨਾਲ ਮੌਤ

ਚੰਡੀਗੜ੍ਹ: ਚੰਡੀਗੜ੍ਹ ‘ਚ ਵੀ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਵੱਧਦੀ ਗਿਣਤੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਆਏ ਦਿਨ ਇੱਥੇ ਕੋਰੋਨਾ ਦੇ ਮਰੀਜਾਂ ਦੀ ਗਿਣਤੀ ‘ਚ ਵਾਧਾ ਹੁੰਦਾ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨ ਸਾਹਮਣੇ ਆਇਆ ਹੈ ਜਿਸ ‘ਚ ਕੋਰੋਨਾ ਵਾਇਰਸ ਨੇ 6 ਮਹੀਨੇ ਦੀ ਬੱਚੀ ਨੂੰ ਆਪਣੀ ਚਪੇਟ ‘ਚ ਲੈ ਲਿਆ ਹੈ। ਦੱਸ ਦੇਈਏ ਕਿ ਅੱਜ ਪੀ.ਜੀ.ਆਈ ‘ਚ ਦਾਖਲ ਫਗਵਾੜਾ ਦੀ 6 ਮਹੀਨਿਆਂ ਦੀ ਬੱਚੀ, ਜਿਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ, ਦੀ ਵੀਰਵਾਰ ਨੂੰ ਮੌਤ ਹੋ ਗਈ ਹੈ।

Private ਹਸਪਤਾਲਾਂ ‘ਤੇ ਭੜਕਿਆ ਬੈਂਸ | 5.87 ਲੱਖ ਦਾ ਕਰੋਨਾ ਇਲਾਜ ! ਮਰੀਜ਼ ਦੇ ਮੁੰਡੇ ਨੇ ਕੈਪਟਨ ਅੱਗੇ ਖੋਲ੍ਹਤੀ ਪੋਲ

ਬੱਚੀ ਦੇ ਦਿਲ ‘ਚ ਛੇਦ ਸੀ ਅਤੇ ਹਾਰਟ ਸਰਜਰੀ ਲਈ ਬੱਚੀ ਨੂੰ ਲੁਧਿਆਣਾ ਤੋਂ ਪੀ.ਜੀ.ਆਈ ਰੈਫ਼ਰ ਕੀਤਾ ਗਿਆ ਸੀ। ਜਿੱਥੇ ਸਰਜਰੀ ਤੋਂ ਪਹਿਲਾਂ ਬੱਚੀ ਨੂੰ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ ਅਤੇ ਕੱਲ੍ਹ ਤੋਂ ਬੱਚੀ ਵੈਂਟੀਲੇਟਰ ‘ਤੇ ਸੀ। ਬੱਚੀ ਨੂੰ ਕੋਰੋਨਾ ਦਾ ਸੋਰਸ ਫਿਲਹਾਲ ਨਹੀਂ ਪਤਾ ਲੱਗ ਸਕਿਆ ਹੈ। 9 ਅਪ੍ਰੈਲ ਨੂੰ ਬੱਚੀ ਨੂੰ ਪੀ.ਜੀ.ਆਈ ‘ਚ ਦਾਖਲ ਕਰਵਾਇਆ ਗਿਆ ਸੀ। ਦੱਸ ਦੇਈਏ ਕਿ ਪੰਜਾਬ ‘ਚ ਹੁਣ ਤੱਕ ਮੌਤਾਂ ਦਾ ਅੰਕੜਾ 17 ਤੱਕ ਜਾ ਪਹੁੰਚ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button