IndiaTop News

PF ਖਾਤਾਧਾਰਕਾਂ ਲਈ ਵੱਡੀ ਖੁਸ਼ਖ਼ਬਰੀ, PF ਦੇ ਵਿਆਜ ਦਰ ‘ਚ ਹੋਇਆ ਵਾਧਾ, ਜਾਣੋ ਹੁਣ ਕਿਨ੍ਹੇ ਪ੍ਰਤੀਸ਼ਤ ਮਿਲੇਗਾ ਵਿਆਜ

ਨਵੀਂ ਦਿੱਲੀ : EPFO ਨੇ ਅੱਜ ਇਕ ਬੈਠਕ ਰੱਖੀ ਸੀ, ਜਿਸ ਵਿਚ 2022-23 ਲਈ ਕਰਮਚਾਰੀ ਭਵਿੱਖ ਫੰਡ (EPF) ‘ਤੇ 8.15 ਫੀਸਦੀ ਵਿਆਜ ਦਰ ਤੈਅ ਕੀਤੀ ਹੈ। ਈਪੀਐਫਓ ਨੇ 2021-22 ਲਈ ਆਪਣੇ ਲਗਭਗ ਪੰਜ ਕਰੋੜ ਗਾਹਕਾਂ ਦੇ ਈਪੀਐਫ ‘ਤੇ ਵਿਆਜ ਦਰ ਨੂੰ ਮਾਰਚ 2022 ਵਿੱਚ ਚਾਰ ਦਹਾਕਿਆਂ ਤੋਂ ਵੱਧ ਦੇ ਹੇਠਲੇ ਪੱਧਰ 8.1 ਫੀਸਦੀ ‘ਤੇ ਲਿਆਂਦਾ ਸੀ। ਇਹ ਦਰ 1977-78 ਤੋਂ ਬਾਅਦ ਸਭ ਤੋਂ ਘੱਟ ਹੁੰਦਾ ਸੀ। ਉਥੇ ਹੀ ਹੁਣ 2022-23 ਵਿਚ EPF ‘ਤੇ 8.15 ਫੀਸਦੀ ਦੀ ਦਰ ਨਾਲ ਵਿਆਜ ਦੇਣ ਦਾ ਫੈਸਲਾ ਕੀਤਾ ਹੈ।ਦੱਸਦੀਏ ਕਿ ਮਾਰਚ 2021 ਵਿੱਚ, ਸੀਬੀਟੀ ਨੇ 2020-21 ਲਈ ਪ੍ਰਾਵੀਡੈਂਟ ਫੰਡ ਜਮ੍ਹਾਂ ‘ਤੇ ਵਿਆਜ ਦਰ ਨੂੰ ਘਟਾ ਕੇ 8.5 ਪ੍ਰਤੀਸ਼ਤ ਕਰ ਦਿੱਤਾ ਸੀ।

ਆਹ ਸ਼ਹਿਰ ਬਣਿਆ ਛਾਉਣੀ,ਬਜ਼ਾਰਾਂ ‘ਚ ਪੁਲਿਸ ਹੀ ਪੁਲਿਸ, ਬਾਹਰੋਂ ਆਈ ਵਿਸ਼ੇਸ਼ ਫੋਰਸ | D5 Channel Punjabi

ਹੁਣ CBT ਦੇ ਫੈਸਲੇ ਤੋਂ ਬਾਅਦ, 2022-23 ਲਈ EPF ਜਮ੍ਹਾ ‘ਤੇ ਵਿਆਜ ਦਰ ਦੀ ਜਾਣਕਾਰੀ ਮਨਜ਼ੂਰੀ ਲਈ ਵਿੱਤ ਮੰਤਰਾਲੇ ਨੂੰ ਭੇਜੀ ਜਾਵੇਗੀ। ਹੁਣ ਸਰਕਾਰ ਦੀ ਮਨਜ਼ੂਰੀ ਮਿਲਣ ਤੋਂ ਬਾਅਦ, 2022-23 ਲਈ EPF ‘ਤੇ ਵਿਆਜ ਦਰ EPFO ​​ਦੇ ਪੰਜ ਕਰੋੜ ਤੋਂ ਵੱਧ ਗਾਹਕਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਜਾਵੇਗੀ। ਮਾਰਚ 2020 ਵਿੱਚ, ਈਪੀਐਫਓ ਨੇ ਪ੍ਰਾਵੀਡੈਂਟ ਫੰਡ ਜਮ੍ਹਾਂ ‘ਤੇ ਵਿਆਜ ਦਰ ਨੂੰ ਸੱਤ ਮਹੀਨਿਆਂ ਦੇ ਹੇਠਲੇ ਪੱਧਰ 8.5 ਪ੍ਰਤੀਸ਼ਤ ਤੱਕ ਘਟਾ ਦਿੱਤਾ ਸੀ। ਜੇਕਰ ਪਿਛਲੇ ਕੁਝ ਸਾਲਾਂ ਦੀ ਕਰਿਏ ਤਾ 2018-19 ਵਿਚ ਇਹ 8.65 ਫੀਸਦੀ ਸੀ। EPFO ਨੇ EPF ‘ਤੇ 2016-17 ਵਿੱਚ 8.65 ਫੀਸਦੀ, 2017-18 ਵਿੱਚ 8.55 ਫੀਸਦੀ, 2015-16 ਵਿੱਚ 8.8 ਫੀਸਦੀ ਦੀ ਦਰ ਨਾਲ ਵਿਆਜ ਦਾ ਭੁਗਤਾਨ ਕੀਤਾ। 2013-14 ਅਤੇ 2014-15 ਵਿੱਚ ਵਿਆਜ ਦਰ 8.75 ਫੀਸਦੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button