Breaking NewsD5 specialIndiaNewsPoliticsPunjab

Patna Sahib ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਦੀ ਵੀਡੀਓ ਵਾਇਰਲ, ਕਵੀ ਦਰਬਾਰ ‘ਚ ਕੱਢੀ ਗਾਲ਼ 

ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਇਕ ਵਾਰ ਫੇਰ ਵਿਵਾਦਾਂ ਵਿੱਚ ਘਿਰ ਗਏ ਹਨ। ਪਹਿਲਾਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤੇ ਜਾ ਚੁੱਕੇ ਹਨ। ਜਦੋਂ ਨਿਤੀਸ਼ ਕੁਮਾਰ ਦੀ ਤੁਲਨਾ ਗੁਰੂਆਂ ਨਾਲ ਕੀਤੀ ਸੀ। ਅਵਤਾਰ ਸਿੰਘ ਹਿੱਤ ਨੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਕਵੀਆਂ ਨੂੰ ਗਾਲ਼ ਕੱਢ ਦਿੱਤੀ। ਹਿੱਤ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਤੁਸੀਂ ਵੀ ਸੁਣੋ ਕਿ ਅਵਤਾਰ ਸਿੰਘ ਹਿੱਤ ਕਿਸ ਤਰ੍ਹਾਂ ਸ਼ਰੇਆਮ ਸਟੇਜ ‘ਤੇ ਸੰਗਤਾਂ ਦੇ ਸਾਹਮਣੇ ਕਵੀ ਦਰਬਾਰ ਤੋਂ ਪਹਿਲਾਂ ਗਾਲ਼ ਕੱਢ ਕੇ ਚੇਤਾਵਨੀ ਦੇ ਰਹੇ ਹਨ।

Patna Sahib ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਦੀ ਵੀਡੀਓ ਵਾਇਰਲ, ਕਵੀ ਦਰਬਾਰ ‘ਚ ਕੱਢੀ ਗਾਲ਼ | Live

ਹਾਲਾਂਕਿ ਇਹ ਵੀਡੀਓ 31 ਦਸੰਬਰ 2019 ਦੀ ਹੈ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਧਾਰਮਿਕ ਸਮਾਰੋਹ ਕਰਵਾਏ ਜਾ ਰਹੇ ਸਨ। ਸਮਾਂ ਦੱਸੇਗਾ ਕਿ ਅਵਤਾਰ ਸਿੰਘ ਹਿੱਤ ਦੀ ਇਸ ਹਰਕਤ ‘ਤੇ ਹੁਣ ਜਥੇਦਾਰ ਕਦੋਂ ਤੇ ਕੀ ਕਾਰਵਾਈ ਕਰਦੇ ਹਨ ਪਰ ਕੋਈ ਸਮਾਂ ਸੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ‘ਚ ਕਵੀਆਂ ਨੂੰ ਵੱਡਾ ਮਾਣ-ਸਤਿਕਾਰ ਦਿੱਤਾ ਜਾਂਦਾ ਸੀ। 52 ਕਵੀ ਹਰ ਵੇਲੇ ਗੁਰੂ ਸਾਹਿਬ ਦੇ ਦਰਬਾਰ ‘ਚ ਹਾਜ਼ਰ ਰਹਿੰਦੇ ਸਨ ਅਤੇ ਹੁਣ ਕਵੀਆਂ ਨੂੰ ਗਾਲ਼ ਕੱਢਣ ਦੀ ਇਸ ਵੀਡੀਓ ਨੇ ਅਵਤਾਰ ਸਿੰਘ ਹਿੱਤ ਦਾ ਸ਼ਰਮਨਾਕ ਚਿਹਰਾ ਸਾਹਮਣੇ ਲਿਆਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button