
ਪੰਜਾਬ ਯੂਨੀਵਰਸਿਟੀ (PU) ਵਿੱਚ ਮੰਗਲਵਾਰ ਨੂੰ ਮਾਈਕ੍ਰੋਬਾਇਓਲੋਜੀ ਵਿਭਾਗ ਦੀ 28 ਸਾਲਾ PhD Scholar ਜੋਤੀ ਦੀ ਸ਼ੱਕੀ ਹਾਲਾਤਾਂ ਵਿੱਚ ਦਰਦਨਾਕ ਮੌਤ ਹੋ ਗਈ। ਪ੍ਰਸ਼ਾਸਨ ਮੁਤਾਬਕ ਇਹ ਹਾਦਸਾ ਗਰਲਜ਼ ਹੋਸਟਲ 8 ਦੇ ਨੇੜੇ ਪਾਣੀ ‘ਚ ਖੁੱਲ੍ਹੀਆਂ ਬਿਜਲੀ ਦੀਆਂ ਤਾਰਾਂ ਨਾਲ Electrocution ਕਾਰਨ ਵਾਪਰਿਆ, ਜਦਕਿ ਜੋਤੀ ਦੀ ਲਾਸ਼ ਸੜਕ ਕਿਨਾਰੇ ਬਿਜਲੀ ਦੇ ਖੰਭੇ ਕੋਲੋਂ ਮਿਲੀ। NIRF Ranking ਵਿੱਚ ਦੇਸ਼ ਭਰ ‘ਚ 35ਵੇਂ ਸਥਾਨ ‘ਤੇ ਆਉਣ ਵਾਲੀ ਇਸ ਨਾਮਵਰ ਯੂਨੀਵਰਸਿਟੀ ਵਿੱਚ ਵਾਪਰੀ ਇਸ ਘਟਨਾ ਨੇ ਕੈਂਪਸ ਦੇ Security arrangements ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।ਮਾਂ ਨਾਲ ਫ਼ੋਨ ‘ਤੇ ਗੱਲ ਕਰਦਿਆਂ ਨਿਕਲੀ ਚੀਕ:ਜੋਤੀ ਦੇ ਮਾਮੇ ਸੁਨੀਲ ਕੁਮਾਰ ਅਨੁਸਾਰ, ਹਾਦਸੇ ਸਮੇਂ ਉਹ ਆਪਣੀ ਮਾਂ ਨਾਲ Phone ‘ਤੇ ਗੱਲ ਕਰ ਰਹੀ ਸੀ। ਗੱਲਬਾਤ ਦੌਰਾਨ ਅਚਾਨਕ ਮਾਂ ਨੇ ਜੋਤੀ ਦੀ ਜ਼ੋਰਦਾਰ ਚੀਕ ਸੁਣੀ ਅਤੇ ਫ਼ੋਨ ਕੱਟਿਆ ਗਿਆ। ਪਰਿਵਾਰ ਨੇ ਸਵਾਲ ਉਠਾਇਆ ਹੈ ਕਿ ਕੈਂਪਸ ਵਿੱਚ CCTV Cameras ਕਿਉਂ ਨਹੀਂ ਸਨ ਅਤੇ ਜੇਕਰ ਕਰੰਟ ਦਾ ਖ਼ਤਰਾ ਸੀ ਤਾਂ ਪ੍ਰਸ਼ਾਸਨ ਨੇ ਪਹਿਲਾਂ Safety measures ਕਿਉਂ ਨਹੀਂ ਕੀਤੇ।ਕਿਸਾਨ ਦੀ ਧੀ, ਬਣਨਾ ਚਾਹੁੰਦੀ ਸੀ ਪ੍ਰੋਫੈਸਰ:ਹਰਿਆਣਾ ਦੇ ਮਹਿੰਦਰਗੜ੍ਹ ਦੀ ਰਹਿਣ ਵਾਲੀ ਜੋਤੀ ਆਪਣੇ ਪਰਿਵਾਰ ਦੀ ਪਹਿਲੀ PhD Scholar ਸੀ। ਉਸ ਦੇ ਪਿਤਾ ਰਵਿੰਦਰ ਕਿਸਾਨ ਹਨ ਅਤੇ ਇੱਕ ਪ੍ਰਾਈਵੇਟ ਸਕੂਲ ‘ਚ ਡਰਾਈਵਰ ਵਜੋਂ ਵੀ ਕੰਮ ਕਰਦੇ ਹਨ। ਬਚਪਨ ਤੋਂ ਹੀ ਪੜ੍ਹਾਈ ‘ਚ ਹੁਸ਼ਿਆਰ ਜੋਤੀ ਨੇ BSc, MSc ਤੋਂ ਬਾਅਦ B.Ed, CTET ਅਤੇ NET-JRF ਪ੍ਰੀਖਿਆ Pass ਕੀਤੀ ਸੀ। ਉਹ Bio-fertilizers ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਵਾਲੇ ਜੀਵਾਣੂਆਂ ‘ਤੇ Research ਕਰ ਰਹੀ ਸੀ ਅਤੇ ਕੁਝ ਹੀ ਮਹੀਨਿਆਂ ‘ਚ ਉਸ ਦੀ ਪੜ੍ਹਾਈ ਪੂਰੀ ਹੋ ਕੇ ਪ੍ਰੋਫੈਸਰ ਬਣਨ ਦਾ ਸੁਪਨਾ ਪੂਰਾ ਹੋਣ ਵਾਲਾ ਸੀ।ਯੂਨੀਵਰਸਿਟੀ ‘ਚ ਧਰਨਾ ਤੇ ਪ੍ਰਦਰਸ਼ਨ:ਘਟਨਾ ਤੋਂ ਬਾਅਦ ਵਿਦਿਆਰਥੀ ਸੰਗਠਨ ABVP ਦੇ ਕਾਰਕੁਨਾਂ ਨੇ Executive Engineer (XEN) ਦੇ ਦਫ਼ਤਰ ਬਾਹਰ ਪ੍ਰਸ਼ਾਸਨ ਦੀ ਲਾਪਰਵਾਹੀ ਖਿਲਾਫ਼ ਜ਼ੋਰਦਾਰ Protest ਕੀਤਾ। ਜੋਤੀ ਆਪਣੇ ਪਿੱਛੇ ਮਾਤਾ-ਪਿਤਾ ਅਤੇ ਇੱਕ ਛੋਟਾ ਭਰਾ ਛੱਡ ਗਈ ਹੈ, ਜੋ ਮਾਨੇਸਰ ‘ਚ ਕੰਮ ਕਰਦਾ ਹੈ। ਪੁਲਿਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।ਮ੍ਰਿਤਕਾ ਦੇ ਚਾਚੇ ਜਤਿੰਦਰ ਅਨੁਸਾਰ, ਜੋਤੀ ਦੇ ਸਰੀਰ ‘ਤੇ ਸੱਟ ਜਾਂ ਕਰੰਟ ਦਾ ਕੋਈ ਸਾਫ਼ ਨਿਸ਼ਾਨ ਨਾ ਹੋਣ ਕਾਰਨ ਪਰਿਵਾਰ ਨੇ ਸ਼ੁਰੂਆਤ ‘ਚ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕੈਂਪਸ ਦੇ CCTV Footages ਦਿਖਾਉਣ ਦੀ ਮੰਗ ਕੀਤੀ ਸੀ। ਦੇਰ ਰਾਤ ਤੱਕ ਚੱਲੀਆਂ ਮੀਟਿੰਗਾਂ ਤੋਂ ਬਾਅਦ PU ਪ੍ਰਸ਼ਾਸਨ ਨਾਲ ਸਮਝੌਤਾ ਹੋਇਆ, ਜਿਸ ਤਹਿਤ ਪਰਿਵਾਰ ਨੂੰ ₹21 ਲੱਖ ਦਾ Compensation ਅਤੇ ਜੋਤੀ ਦੇ 12ਵੀਂ ਤੇ ITI ਪਾਸ ਛੋਟੇ ਭਰਾ ਨੂੰ ਯੂਨੀਵਰਸਿਟੀ ‘ਚ ਇਲੈਕਟ੍ਰੀਸ਼ੀਅਨ ਵਜੋਂ Permanent Job (ਮੂਲ ਤਨਖਾਹ ₹19,900+Grade Pay+DA) ਦੇਣ ‘ਤੇ ਸਹਿਮਤੀ ਬਣੀ। ਅੱਜ ਲਾਸ਼ ਦਾ Post-mortem ਕੀਤਾ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




