InternationalTop News

Pakistan Boat Capsize: Picnic ‘ਤੇ ਜਾ ਰਹੀ ਕਿਸ਼ਤੀ ਪਲਟਣ ਕਾਰਨ 10 ਵਿਦਿਆਰਥੀਆਂ ਦੀ ਮੌਤ, ਕਈ ਅਜੇ ਵੀ ਲਾਪਤਾ

ਪਾਕਿਸਤਾਨ ਵਿੱਚ ਇੱਕ ਝੀਲ ਵਿੱਚ ਕਿਸ਼ਤੀ ਪਲਟਣ ਕਾਰਨ ਇੱਕ ਮਦਰੱਸੇ ਦੇ ਘੱਟੋ-ਘੱਟ 10 ਵਿਦਿਆਰਥੀਆਂ ਦੀ ਮੌਤ ਹੋ ਗਈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉੱਤਰ-ਪੱਛਮੀ ਪਾਕਿਸਤਾਨ ਵਿੱਚ ਇੱਕ ਝੀਲ ਵਿੱਚ ਕਿਸ਼ਤੀ ਪਲਟਣ ਕਾਰਨ ਪਿਕਨਿਕ ਮਨਾ ਰਹੇ 10 ਵਿਦਿਆਰਥੀ ਡੁੱਬ ਗਏ।ਸਥਾਨਕ ਪੁਲਿਸ ਅਧਿਕਾਰੀ ਕਿਸਮਤ ਖਾਨ ਨੇ ਦੱਸਿਆ ਕਿ ਕਿਸ਼ਤੀ ਵਿੱਚ 25 ਵਿਦਿਆਰਥੀ ਸਵਾਰ ਸਨ। 6 ਨੂੰ ਬਚਾ ਲਿਆ ਗਿਆ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ। ਮ੍ਰਿਤਕ ਵਿਦਿਆਰਥੀਆਂ ਦੀ ਉਮਰ 11 ਤੋਂ 13 ਦੇ ਵਿਚਕਾਰ ਹੈ, 9 ਬੱਚੇ ਲਾਪਤਾ ਹਨ। ਅਧਿਕਾਰੀ ਨੇ ਦੱਸਿਆ ਕਿ ਬਚਾਅ ਕਰਮਚਾਰੀਆਂ ਨੇ 10 ਲਾਸ਼ਾਂ ਬਰਾਮਦ ਕਰ ਲਈਆਂ ਹਨ।”

ਨੌਜਵਾਨ ਨੇ ਪਿੱਛੇ ਛੱਡੇ ਵੱਡੇ ਗਾਇਕ, ਗੁਰਦਾਸ ਮਾਨ ਨੇ ਦਿੱਤਾ ਤੋਹਫ਼ਾ, ਆਵਾਜ਼ ਸੁਣ ਹੋ ਜਾਓਗੇ ਦੀਵਾਨੇ

ਉਨ੍ਹਾਂ ਕਿਹਾ,”ਸ਼ੁਰੂਆਤੀ ਰਿਪੋਰਟਾਂ ਮੁਤਾਬਕ ਕਿਸ਼ਤੀ ਓਵਰਲੋਡਿੰਗ ਕਾਰਨ ਪਲਟ ਗਈ।” ਜ਼ਿਲ੍ਹਾ ਪੁਲਿਸ ਅਧਿਕਾਰੀ ਅਬਦੁਲ ਰਊਫ਼ ਕੈਸਰਾਨੀ ਬਚਾਅ ਕਾਰਜ ਦੀ ਨਿਗਰਾਨੀ ਕਰਨ ਲਈ ਮੌਕੇ ‘ਤੇ ਪਹੁੰਚੇ। ਸਥਾਨਕ ਤੌਰ ‘ਤੇ ਜਾਨ ਬਚਾਉਣ ਵਾਲੇ ਗੋਤਾਖੋਰਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਸੂਬਾਈ ਰਾਜਧਾਨੀ ਪੇਸ਼ਾਵਰ ਤੋਂ ਬੁਲਾਇਆ ਗਿਆ। ਇਸ ਦੌਰਾਨ ਸਥਾਨਕ ਲੋਕ ਵੀ ਅਧਿਕਾਰੀਆਂ ਨਾਲ ਮਿਲ ਕੇ ਲਾਸ਼ਾਂ ਨੂੰ ਪਾਣੀ ‘ਚੋਂ ਕੱਢਣ ‘ਚ ਜੁਟ ਗਏ।ਪਾਕਿਸਤਾਨ ਫੌਜ ਦੀ ਬਚਾਅ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ, ਜਿੱਥੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਖੈਬਰ ਪਖਤੂਨਖਵਾ ਸੂਬੇ ਦੇ ਕਾਰਜਕਾਰੀ ਮੁੱਖ ਮੰਤਰੀ ਆਜ਼ਮ ਖਾਨ ਨੇ ਸਥਾਨਕ ਪ੍ਰਸ਼ਾਸਨ ਨੂੰ ਪ੍ਰਭਾਵਿਤ ਪਰਿਵਾਰਾਂ ਨੂੰ ਐਮਰਜੈਂਸੀ ਰਾਹਤ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button