SportsTop News

NZ vs SL: ਨਿਊਜ਼ੀਲੈਂਡ ਨੇ ਜਿੱਤਿਆ ਦੂਜਾ ਟੈਸਟ, ਸ਼੍ਰੀਲੰਕਾ ਨੂੰ 2-0 ਨਾਲ ਹਰਾਇਆ

ਨਿਊਜ਼ੀਲੈਂਡ ਨੇ ਸੋਮਵਾਰ, 20 ਮਾਰਚ ਨੂੰ ਦੂਜੇ ਟੈਸਟ ਦੇ ਚੌਥੇ ਦਿਨ ਸ਼੍ਰੀਲੰਕਾ ਨੂੰ ਪਾਰੀ ਅਤੇ 58 ਦੌੜਾਂ ਨਾਲ ਹਰਾ ਦਿੱਤਾ। ਵੈਲਿੰਗਟਨ ‘ਚ ਖੇਡੇ ਗਏ ਇਸ ਟੈਸਟ ਮੈਚ ‘ਚ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 4 ਵਿਕਟਾਂ ਦੇ ਨੁਕਸਾਨ ‘ਤੇ 580 ਦੌੜਾਂ ‘ਤੇ ਆਪਣੀ ਪਾਰੀ ਐਲਾਨ ਦਿੱਤੀ। ਜਿਸ ਦੇ ਜਵਾਬ ‘ਚ ਸ਼੍ਰੀਲੰਕਾ ਦੀ ਟੀਮ ਪਹਿਲੀ ਪਾਰੀ ‘ਚ ਸਿਰਫ 164 ਦੌੜਾਂ ‘ਤੇ ਹੀ ਸਿਮਟ ਗਈ। ਇਸ ਤਰ੍ਹਾਂ ਨਿਊਜ਼ੀਲੈਂਡ ਨੂੰ ਪਹਿਲੀ ਪਾਰੀ ਦੇ ਆਧਾਰ ‘ਤੇ 416 ਦੌੜਾਂ ਦੀ ਵੱਡੀ ਬੜ੍ਹਤ ਮਿਲ ਗਈ।ਇਸ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਨੇ ਸ੍ਰੀਲੰਕਾ ਨੂੰ ਫਾਲੋਆਨ ਕਰਨ ਲਈ ਮਜਬੂਰ ਕਰ ਦਿੱਤਾ। ਸ਼੍ਰੀਲੰਕਾ ਦੀ ਟੀਮ ਦੂਜੀ ਪਾਰੀ ‘ਚ 358 ਦੌੜਾਂ ‘ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ ਨਿਊਜ਼ੀਲੈਂਡ ਦੀ ਟੀਮ ਨੇ ਦੂਜਾ ਟੈਸਟ ਮੈਚ ਵੱਡੇ ਫਰਕ ਨਾਲ ਜਿੱਤ ਲਿਆ।  ਇਸ ਜਿੱਤ ਦੇ ਨਾਲ ਹੀ ਨਿਊਜ਼ੀਲੈਂਡ ਨੇ ਦੋ ਮੈਚਾਂ ਦੀ ਸੀਰੀਜ਼ ‘ਚ ਸ਼੍ਰੀਲੰਕਾ ਨੂੰ 2-0 ਨਾਲ ਕਲੀਨ ਸਵੀਪ ਕਰ ਲਿਆ ਹੈ। ਨਿਊਜ਼ੀਲੈਂਡ ਦੀ ਟੀਮ ਨੇ ਪਹਿਲਾ ਟੈਸਟ ਆਖਰੀ ਗੇਂਦ ‘ਤੇ ਜਿੱਤ ਲਿਆ।ਸੋਮਵਾਰ ਨੂੰ ਸ਼੍ਰੀਲੰਕਾ ਦੀ ਟੀਮ ਨੇ ਆਪਣੀ ਦੂਜੀ ਪਾਰੀ ਨੂੰ 113/2 ਦੇ ਸਕੋਰ ਨਾਲ ਅੱਗੇ ਵਧਾਇਆ। ਇਸ ਦੇ ਨਾਲ ਹੀ ਕੁਸਲ ਮੈਂਡਿਸ (50 ਦੌੜਾਂ) ਆਪਣੇ ਕੱਲ੍ਹ ਦੇ ਸਕੋਰ ਵਿੱਚ ਕੋਈ ਵਾਧਾ ਨਹੀਂ ਕਰ ਸਕਿਆ ਅਤੇ ਮੈਟ ਹੈਨਰੀ ਦੀ ਗੇਂਦ ’ਤੇ ਵਿਲੀਅਮਸਨ ਨੂੰ ਕੈਚ ਦੇ ਕੇ ਪੈਵੇਲੀਅਨ ਪਰਤ ਗਿਆ। ਐਂਜੇਲੋ ਮੈਥਿਊਜ਼ (2 ਦੌੜਾਂ) ਨੂੰ ਬਲੇਅਰ ਟਿਕਨਰ ਨੇ ਬ੍ਰੇਸਵੈੱਲ ਦੇ ਹੱਥੋਂ ਕੈਚ ਕਰਵਾ ਕੇ ਸ੍ਰੀਲੰਕਾ ਨੂੰ ਦੂਜਾ ਝਟਕਾ ਦਿੱਤਾ। ਫਿਰ ਇੱਥੋਂ ਦਿਨੇਸ਼ ਚਾਂਦੀਮਲ (62 ਦੌੜਾਂ) ਅਤੇ ਧਨੰਜੇ ਡੀ ਸਿਲਵਾ (98 ਦੌੜਾਂ) ਨੇ ਸ੍ਰੀਲੰਕਾ ਦੀ ਪਾਰੀ ਨੂੰ ਸੰਭਾਲਿਆ।ਚਾਂਦੀਮਲ ਅਤੇ ਧਨੰਜੈ ਦੋਵਾਂ ਨੇ ਪੰਜਵੇਂ ਵਿਕਟ ਲਈ 126 ਦੌੜਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਇਸ ਦੌਰਾਨ ਦੋਵਾਂ ਬੱਲੇਬਾਜ਼ਾਂ ਨੇ ਆਪੋ-ਆਪਣੇ ਅਰਧ ਸੈਂਕੜੇ ਪੂਰੇ ਕੀਤੇ। ਬਲੇਅਰ ਟਿਕਨਰ ਨੇ ਚਾਂਦੀਮਲ ਨੂੰ ਬ੍ਰੇਸਵੈੱਲ ਹੱਥੋਂ ਕੈਚ ਆਊਟ ਕਰਵਾ ਕੇ ਸਾਂਝੇਦਾਰੀ ਤੋੜੀ। ਫਿਰ ਧਨੰਜੈ ਡੀ ਸਿਲਵਾ ਨੇ ਨਿਸ਼ਾਨ ਮਦੁਸ਼ਕਾ (39 ਦੌੜਾਂ) ਦਾ ਸਾਥ ਦਿੱਤਾ ਅਤੇ ਦੋਵਾਂ ਨੇ ਛੇਵੇਂ ਵਿਕਟ ਲਈ 76 ਦੌੜਾਂ ਦੀ ਸਾਂਝੇਦਾਰੀ ਕੀਤੀ।

ਬਲੇਅਰ ਟਿਕਨਰ ਨੇ ਨਿਸ਼ਾਨ ਮਦੁਸ਼ਕਾ ਨੂੰ ਟਿਮ ਸਾਊਦੀ ਹੱਥੋਂ ਕੈਚ ਆਊਟ ਕਰਵਾ ਕੇ ਸ਼੍ਰੀਲੰਕਾ ਟੀਮ ਨੂੰ ਛੇਵਾਂ ਝਟਕਾ ਦਿੱਤਾ। ਮਾਈਕਲ ਬ੍ਰੇਸਵੈੱਲ ਨੇ ਅਗਲੇ ਹੀ ਓਵਰ ਵਿੱਚ ਧਨੰਜੈ ਡੀ ਸਿਲਵਾ ਨੂੰ ਹੈਨਰੀ ਨਿਕੋਲਸ ਹੱਥੋਂ ਕੈਚ ਕਰਵਾ ਕੇ ਸ੍ਰੀਲੰਕਾ ਟੀਮ ਦੀ ਕਮਰ ਤੋੜ ਦਿੱਤੀ। ਧਨੰਜੈ ਡੀ ਸਿਲਵਾ ਆਪਣਾ ਸੈਂਕੜਾ ਬਣਾਉਣ ਤੋਂ ਖੁੰਝ ਗਿਆ। ਧਨੰਜੈ ਡੀ ਸਿਲਵਾ ਨੇ 185 ਗੇਂਦਾਂ ਦਾ ਸਾਹਮਣਾ ਕੀਤਾ ਅਤੇ 12 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 98 ਦੌੜਾਂ ਬਣਾਈਆਂ।ਸ੍ਰੀਲੰਕਾ ਦੀ ਟੀਮ ਅਗਲੇ 40 ਦੌੜਾਂ ‘ਤੇ ਆਲ ਆਊਟ ਹੋ ਗਈ ਅਤੇ ਨਿਊਜ਼ੀਲੈਂਡ ਨੇ ਮੈਚ ਜਿੱਤ ਲਿਆ। ਕੀਵੀ ਟੀਮ ਲਈ ਬਲੇਅਰ ਟਿਕਨਰ ਅਤੇ ਟਿਮ ਸਾਊਥੀ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਮਾਈਕਲ ਬ੍ਰੇਸਵੈੱਲ ਨੇ ਦੋ ਵਿਕਟਾਂ ਹਾਸਲ ਕੀਤੀਆਂ। ਡਗ ਬ੍ਰੇਸਵੈੱਲ ਅਤੇ ਮੈਟ ਹੈਨਰੀ ਨੂੰ ਇਕ-ਇਕ ਵਿਕਟ ਮਿਲੀ। ਇਸ ਦੇ ਨਾਲ ਹੀ ਹੈਨਰੀ ਨਿਕੋਲਸ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ ਅਤੇ ਕੇਨ ਵਿਲੀਅਮਸਨ ਨੂੰ ਪਲੇਅਰ ਆਫ ਦ ਸੀਰੀਜ਼ ਦਾ ਖਿਤਾਬ ਦਿੱਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button