NewsBreaking NewsD5 specialPunjab

Nurses ਦਾ ਆਹ ਹਾਲ ਐ, ਤਾਂ ਕਰੋਨਾ ਮਰੀਜ਼ਾਂ ਦਾ ਕੀ ਬਣੂ? | Hospital Nurses Video Viral

ਪਟਿਆਲਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀਡੀਓ ਕਾਲ ਜ਼ਰੀਏ ਕਰੋਨਾ ਯੋਧਿਆਂ ਨਾਲ ਗੱਲਬਾਤ ਤਾਂ ਕਰ ਰਹੇ ਹਨ ਪਰ ਖ਼ੁਦ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀਆਂ ਨਰਸਾਂ ਮੁੱਖ ਮੰਤਰੀ ਨਾਲ ਗੱਲ ਕਰਨ ਨੂੰ ਤਰਸ ਰਹੀਆਂ ਹਨ। ਇਹਨਾਂ ਠੇਕਾ ਅਧਾਰਿਤ ਨਰਸਾਂ ਨੇ ਖ਼ੁਲਾਸਾ ਕੀਤਾ ਕਿ ਕੋਰੋਨਾ ਵਾਇਰਸ ਦੀ ਜੰਗ `ਚ ਉਹ ਅੱਗੇ ਹੋ ਕੇ ਲੜ ਰਹੀਆਂ ਹਨ। ਮਾਮੂਲੀ ਤਨਖ਼ਾਹ ਨਾਲ ਗੁਜ਼ਾਰਾ ਨਹੀਂ ਹੁੰਦਾ ਸਰਕਾਰ ਪੱਕੇ ਕਿਉਂ ਨਹੀਂ ਕਰਦੀ।

ਇਤਿਹਾਸਕ ਬੇਰੀ ‘ਚੋਂ ਨਿਕਲਿਆ ਖ਼ੂਨ! ਚਮਤਕਾਰ ਜਾਂ ਕੁਝ ਹੋਰ | Gurdwara Ber Sahib! D5 Channel Punjabi

ਹਾਲਾਂਕਿ ਪੇਂਡੂ ਖੇਤਰਾਂ ‘ਚ ਸਿਹਤ ਸੰਭਾਲ ਨਾਲ ਜੁੜੇ ਮੈਡੀਕਲ ਅਧਿਕਾਰੀ, ਫਾਰਮਾਸਿਸਟ ਅਤੇ ਹੋਰ ਕਰਮਚਾਰੀਆਂ ਨੂੰ ਲੈ ਕੇ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਆਰ.ਐੱਮ.ਓ.ਐੱਸ. ਲਈ 4-9-14 ਸਕੇਲ ਲਾਗੂ ਕਰਨ ਅਤੇ ਉਨਾਂ ਨਾਲ ਕੰਮ ਕਰਦੇ ਫਾਰਮਾਸਿਸਟਾਂ ਤੇ ਦਰਜਾ 4 ਕਰਮਚਾਰੀਆਂ ਨੂੰ ਰੈਗੂਲਰ ਕਰਨ `ਤੇ ਵਿਚਾਰ ਕੀਤਾ ਜਾ ਰਿਹਾ ਹੈ ਪਰ ਇਹਨਾਂ ਨਰਸਾਂ ਦੀ ਮੰਗ ਨੂੰ ਕਦੋਂ ਬੂਰ ਪੈਂਦੈ ਇਸ ‘ਤੇ ਨਜ਼ਰ ਰਹੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button