Breaking NewsD5 specialNewsPoliticsPunjab

Breaking-ਸੁਖਬੀਰ ਨੂੰ ਲੱਗੇਗਾ ਸਭ ਤੋਂ ਵੱਡਾ ਝਟਕਾ! ਆਹ ਵੱਡਾ ਅਕਾਲੀ ਲੀਡਰ ਅੱਜ ਢੀਂਡਸਾ ਦੀ ਪਾਰਟੀ ‘ਚ ਹੋਵੇਗਾ ਸ਼ਾਮਿਲ!

ਲੁਧਿਆਣਾ : ਇਸ ਵੇਲੇ ਦੀ ਵੱਡੀ ਖ਼ਬਰ ਆ ਰਹੀ ਹੈ ਕਿ ਸੁਖਦੇਵ ਸਿੰਘ ਢੀਂਡਸਾ ਸੁਖਬੀਰ ਸਿੰਘ ਬਾਦਲ ਨੂੰ ਇੱਕ ਹੋਰ ਵੱਡਾ ਝਟਕਾ ਦੇਣ ਜਾ ਰਹੇ ਹਨ। ਦਰਅਸਲ ਦੱਸਿਆ ਜਾ ਰਿਹਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪੁੱਤਰ ਰਣਜੀਤ ਸਿੰਘ ਤਲਵੰਡੀ ਸਾਬਕਾ ਵਿਧਾਇਕ ਨੂੰ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਕਰ ਰਹੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਭੈਣ ਵੀ ਬਾਦਲਕਿਆਂ ਨੂੰ ਛੱਡ ਚੁੱਕੀ ਹੈ। ਜਥੇਦਾਰ ਤਲਵੰਡੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਟਕਸਾਲੀ ਨੇਤਾ ਹਨ।

🔴 LIVE 🔴 ਖ਼ਬਰਾਂ ਦਾ ਸਿਰਾ | ਬੇਅਦਬੀਆਂ ਤੇ ਸਿੱਧੂ ਮੂਸੇਵਾਲੇ ‘ਤੇ ਵਕੀਲ ਨੇ ਕੀਤੇ ਖ਼ੁਲਾਸੇ | Call- 0175-5000156

ਉਨ੍ਹਾਂ ਦੇ ਪਿਤਾ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸਮੁੱਚੀ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ, ਜਦਕਿ ਉਨ੍ਹਾਂ ਦੇ ਦਾਦਾ ਬਾਬਾ ਛਾਂਗਾ ਸਿੰਘ ਨੂੰ ਇਸ ਗੱਲ ਦਾ ਮਾਣ ਹਾਸਲ ਹੈ ਕਿ ਉਹ ਆਪਣੇ ਸਮੇਂ ਦੇ ਚੋਟੀ ਦੇ ਅਕਾਲੀ ਆਗੂ ਸਨ ਅਤੇ ਉਨ੍ਹਾਂ ਦੇਸ਼ ਦੀ ਵੰਡ ਤੋਂ ਪਹਿਲਾਂ ਗਿਆਨੀ ਕਰਤਾਰ ਸਿੰਘ ਦੇ ਉਸ ਵੇਲੇ ਦੇ ਹਾਲਾਤ ਦੇਖ ਕੇ ਉਸ ਦੀ ਮਦਦ ਹੀ ਨਹੀਂ ਕੀਤੀ, ਸਗੋਂ ਇਕ ਮੁਰੱਬਾ ਜ਼ਮੀਨ ਉਸ ਦੇ ਨਾਮ ਲਗਵਾਈ ਜਿਸ ਕਾਰਨ ਉਹ ਚੋਣ ਲੜੇ ਤੇ ਬਤੌਰ ਕੈਬਨਿਟ ਮਾਲ ਮੰਤਰੀ ਬਣੇ। ਉਨ੍ਹਾਂ ਦਿਨਾਂ ਵਿਚ ਅੰਗਰੇਜ਼ੀ ਹਕੂਮਤ ਚੋਣ ਲੜਨ ਲਈ ਜ਼ਮੀਨ ਦੇਖ ਕੇ ਚੋਣ ਲੜਨ ਦੀ ਆਗਿਆ ਦਿੰਦੀ ਸੀ ਜਿਸ ਕਰਕੇ ਇਸ ਪਰਿਵਾਰ ਦੀ ਪੰਥਕ ਹਲਕਿਆਂ ਵਿਚ ਪਕੜ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button