NewsPunjabTop News

‘ਸਾਂਝ ਕੇਂਦਰਾਂ’ ਦੇ ਕੰਮਕਾਜ ਦੀ ਸਮੇਂ ਸਾਰਣੀ ‘ਚ ਤਬਦੀਲੀ ਦੇ ਹੁਕਮ ਜਾਰੀ

ਚੰਡੀਗੜ੍ਹ  – ਕਮਿਊਨਿਟੀ ਅਫੇਅਰਜ਼ ਕਮਿਸ਼ਨ ਪੰਜਾਬ  ਵੱਲੋਂ ਇਕ ਨੋਟੀਫਿਕੇਸ਼ਨ ਜਾਰੀ ਕਰਕੇ  ਸਾਂਝ ਕੇਂਦਰਾਂ ਦੇ ਕੰਮਕਾਜ  ਦੀ ਸਮੇਂ ਸਾਰਣੀ ਵਿੱਚ ਬਦਲਾਅ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਇਸ ਨੋਟੀਫਿਕੇਸ਼ਨ ਅਧੀਨ ਲਿਖਿਆ ਗਿਆ ਹੈ  ਕਿ ਸਾਂਝ ਕੇਂਦਰਾਂ ਵੱਲੋੰ ਪਬਲਿਕ ਨੂੰ ਮੁੱਹਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਦੀ ਸਮਾਂ- ਸੀਮਾ ਸਬੰਧਤ ਹੁਕਮ  ਜਾਰੀ ਕੀਤਾ ਜਾ ਰਿਹਾ ਹੈ । ਪਬਲਿਕ ਦੀ ਸਹੂਲਤ ਨੂੰ ਮੱਦੇ ਨਜ਼ਰ ਰੱਖਦੇ ਹੋਏ, ਪੰਜਾਬ ਸਰਕਾਰ ਦੀ ਹਦਾਇਤ ਮੁਤਾਬਿਕ ਸਾਰੇ ਸਾਂਝ ਕੇਂਦਰਾਂ ਦੇ ਕੰਮ-ਕਾਜ ਦੀ ਸਮਾਂ ਸਾਰਣੀ ਵਿੱਚ ਤਬਦੀਲੀ ਕੀਤੀ ਗਈ ਹੈ।

ਅੱਗੇ ਲਿਖਿਆ ਗਿਆ ਹੈ ਕਿ ਹੁਣ ਸਾਰੇ ਸਾਂਝ ਕੇਂਦਰ ਸੋਮਵਾਰ ਤੋਂ ਸ਼ੁਕਰਵਾਰ ਸਵੇਰੇ 8:00 ਵਜੇ ਤੋਂ ਸ਼ਾਮ 6:00 ਵਜੇ ਤੱਕ ਖੋਲੇ ਜਾਣਗੇ ਅਤੇ ਸੁਨੀਵਾਰ ਅਤੇ  ਐਤਵਾਰ ਨੂੰ ਵੀ ਸਾਂਝ ਕੇਂਦਰ ਸਵੇਰੇ 8:00 ਵਜੇ ਤੋਂ ਸ਼ਾਮ 4:00 ਵਜੇ ਤੱਕ ਖੋਲੇ ਜਾਣਗੇ । ਜਾਰੀ ਕੀਤੀ ਗਈ ਨਵੀਂ  ਸਮਾਂ ਸਾਰਣੀ ਤਹਿਤ ਪਬਲਿਕ ਨੂੰ ਸਾਂਝ ਕੇਂਦਰਾਂ ਤੋੰ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button