Breaking NewsD5 specialIndiaNewsPunjabTop News

ਸਿੰਘੂ ਬਾਰਡਰ ਮਰਡਰ ਮਾਮਲਾ : ਨਿਹੰਗ ਅਮਨ ਸਿੰਘ ਦੀ ਕੇਂਦਰੀ ਮੰਤਰੀ ਨਰਿੰਦਰ ਤੋਮਰ ਨਾਲ ਫੋਟੋ ਵਾਇਰਲ

ਪਟਿਆਲਾ/ਨਵੀਂ ਦਿੱਲੀ : ਸਿੰਘੂ ਬਾਰਡਰ ਮਾਮਲੇ ‘ਚ ਆਰੋਪੀ ਨਿਹੰਗ ਬਾਬਾ ਅਮਨ ਸਿੰਘ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ , ਜਿਸ ਵਿੱਚ ਉਹ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਨਾਲ ਪੁਲਿਸ ਅਫ਼ਸਰ ਰਹੇ ਗੁਰਮੀਤ ਸਿੰਘ ਪਿੰਕੀ ਵੀ ਮੌਜੂਦ ਹਨ। ਹਾਲਾਂਕਿ ਇਹ ਤਸਵੀਰ ਜੁਲਾਈ ਮਹੀਨੇ ਦੀ ਦੱਸੀ ਜਾ ਰਹੀ ਹੈ, ਪਰ ਇਸਦੇ ਵਾਇਰਲ ਹੁੰਦਿਆਂ ਹੀ ਵਿਵਾਦ ਖੜ੍ਹਾ ਹੋ ਗਿਆ ਹੈ।

Khabran Da Sira🔴LIVE: ਕਤਲ ਕਰਨ ਵਾਲੇ ਨਿਹੰਗ ਦੇ ਭਾਜਪਾ ਨਾਲ ਸਬੰਧ ! ਸੁਖਬੀਰ ਬਾਦਲ ਘੇਰਿਆ ਕਿਸਾਨਾਂ ਤੇ ਵੜਿੰਗ ਨੇ

ਦੱਸ ਦਈਏ ਕਿ ਤਰਨਤਾਰਨ ਦਾ ਰਹਿਣ ਵਾਲਾ ਦਲਿਤ ਸਿੱਖ ਲਖਬੀਰ ਸਿੰਘ ਸਿੰਘੂ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ‘ਚ ਸ਼ਾਮਿਲ ਹੋਣ ਆਇਆ ਸੀ। ਸ਼ੁੱਕਰਵਾਰ ਸਵੇਰੇ ਕਿਸਾਨ ਅੰਦੋਲਨ ‘ਚ ਮੌਜੂਦ ਨਿਹੰਗਾਂ ਨੇ ਤਲਵਾਰ ਨਾਲ ਹੱਥ – ਪੈਰ ਕੱਟ ਕੇ ਉਸਦੀ ਹੱਤਿਆ ਕਰ ਦਿੱਤੀ। ਇਲਜ਼ਾਮ ਲਗਾਇਆ ਗਿਆ ਕਿ ਉਹ ਧਾਰਮਿਕ ਗ੍ਰੰਥ ਦੀ ਬੇਅਦਬੀ ਕਰ ਰਿਹਾ ਸੀ, ਇਸ ਲਈ ਉਸਦੇ ਕੀਤੇ ਦੀ ਮੌਕੇ ‘ਤੇ ਸਜ਼ਾ ਦਿੱਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button