Breaking NewsD5 specialInternationalNewsPunjab

Exclusive Interview | ਜੱਗੀ ਜੌਹਲ ਮਾਮਲੇ ‘ਚ ਹੈਰਾਨੀਜਨਕ ਫ਼ੈਸਲਾ | ਜਸਪਾਲ ਸਿੰਘ ਮੰਝਪੁਰ ਨੂੰ ਚੜ੍ਹਿਆ ਗੁੱਸਾ

ਮੋਹਾਲੀ : NIA ਦੀ ਵਿਸ਼ੇਸ਼ ਅਦਾਲਤ ਨੇ ਬੀਤੇ ਦਿਨ ਬ੍ਰਿਟੇਨ ਦੇ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਵੱਲੋਂ ਅਮਿਤ ਅਰੋੜਾ ‘ਤੇ ਹਮਲੇ ਦੇ ਮਾਮਲੇ ‘ਚ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਇਹ ਪ੍ਰਗਟਾਵਾ ਕਰਦਿਆਂ ਜੱਗੀ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ D5 ਚੈੱਨਲ ਪੰਜਾਬੀ ਨੂੰ ਦੱਸਿਆ ਕਿ ਇਹ ਉਹੀ ਮਾਮਲਾ ਹੈ ਜਿਸ ਵਿੱਚ ਪੰਜਾਬ ਪੁਲਿਸ ਨੇ ਜਾਂਚ ਤੋਂ ਬਾਅਦ ਪਤਾ ਲੱਗਿਆ ਸੀ ਕਿ ਅਮਿਤ ਅਰੋੜਾ ਨੇ ਖੁਦ ਪੁਲਿਸ ਸੁਰੱਖਿਆ ਲੈਣ ਲਈ ਆਪਣੇ ‘ਤੇ ਹਮਲਾ ਕਰਵਾਇਆ ਸੀ।

Big Breaking-ਸਬ-ਇੰਸਪੈਕਟਰ ਦੇ ਮਾਰੀਆਂ ਸ਼ਰੇਆਮ ਗੋਲੀਆਂ,ਹੁਣ ਪੁਲਿਸ ਵੀ ਸੁਰੱਖਿਅਤ ਨਹੀਂ?

ਫਰਵਰੀ 2016 ਵਿੱਚ ਸ਼ਿਵ ਸੈਨਾ ਦੇ ਲੀਡਰ ਅਮਿਤ ਅਰੋੜਾ ਨੇ ਇਲਜ਼ਾਮ ਲਾਇਆ ਸੀ ਕਿ ਉਸ ਉੱਤੇ ਦੋ ਅਣਪਛਾਤੇ ਵਿਅਕਤੀਆਂ ਨੇ ਹਮਲਾ ਕੀਤਾ ਸੀ। ਉਸ ਨੂੰ ਇਸ ਕੇਸ ਵਿੱਚ ਪੁਲਿਸ ਨੇ ਜੂਨ 2016 ਵਿੱਚ ਗ੍ਰਿਫਤਾਰ ਵੀ ਕੀਤਾ ਸੀ। ਮੰਝਪੁਰ ਨੇ ਦੱਸਿਆ ਕਿ ਬਾਅਦ ਵਿਚ ਨਵੰਬਰ 2017 ਵਿਚ ਜਗਤਾਰ ਸਿੰਘ ਜੱਗੀ ਅਤੇ ਹੋਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਆਪਣਾ ਪੱਖ ਬਦਲਿਆ ਅਤੇ ਕਿਹਾ ਕਿ ਅਮਿਤ ਅਰੋੜਾ ‘ਤੇ ਹਮਲਾ ਅਸਲ ਸੀ। ਬਾਅਦ ਵਿਚ ਇਹ ਕੇਸ ਰਾਸ਼ਟਰੀ ਜਾਂਚ ਏਜੰਸੀ ਨੂੰ ਤਬਦੀਲ ਕਰ ਦਿੱਤਾ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button