ਦਿੱਲੀ-ਮੁੰਬਈ ਐਕਸਪ੍ਰੈੱਸਵੇ ਵਰਗੇ ਪ੍ਰੋਜੈਕਟਾਂ ’ਚ ਗੁਣਵੱਤਾ ਨੂੰ ਲੈ ਕੇ ਉੱਠ ਰਹੇ ਸਵਾਲਾਂ ਵਿਚਾਲੇ ਸੜਕ ਆਵਾਜਾਈ ਮੰਤਰਾਲੇ ਨੇ ਠੇਕੇਦਾਰਾਂ ਦੇ ਕੰਮਕਾਜ ਦੀ ਸਮੀਖਿਆ ਲਈ ਨਵੇਂ ਮਾਪਦੰਡ ਤੈਅ ਕੀਤੇ ਹਨ। ਸੜਕ ਦੀ ਉਸਾਰੀ ’ਚ ਗੁਣਵੱਤਾ ਦੀ ਪਰਖ ਤੇ ਠੇਕੇਦਾਰਾਂ ਨੂੰ ਵੱਧ ਜਵਾਬਦੇਹ ਬਣਾਉਣ ਲਈ ਐੱਨਐੱਚਏਆਈ (NHAI) ਨੇ ਰੇਟਿੰਗ ਸਿਸਟਮ ਸ਼ੁਰੂ ਕੀਤਾ ਹੈ, ਜਿਸ ਵਿਚ ਉਨ੍ਹਾਂ ਦੇ ਕੰਮ ਦਾ ਮੁਲਾਂਕਣ ਆਸਾਨੀ ਨਾਲ ਕੀਤਾ ਜਾ ਸਕੇਗਾ।
NHAI ਨੇ ਰਾਸ਼ਟਰੀ ਰਾਜਮਾਰਗਾਂ ਦੀ ਉਸਾਰੀ ਤੇ ਉਨ੍ਹਾਂ ਦੇ ਰੱਖ-ਰਖਾਅ ’ਚ ਸ਼ਾਮਲ ਠੇਕੇਦਾਰਾਂ ਦੇ ਕੰਮ ਦੀ ਸਮੀਖਿਆ ਲਈ ਇਕ ਪ੍ਰਣਾਲੀ ਵਿਕਸਤ ਕੀਤੀ ਹੈ। ਇਸ ਪ੍ਰਣਾਲੀ ’ਚ ਹਰ ਠੇਕੇਦਾਰ ਦੇ ਕੰਮਕਾਜ ਦੀ ਛੇ ਮਹੀਨੇ ’ਚ ਸਮੀਖਿਆ ਕੀਤੀ ਜਾਵੇਗੀ ਤੇ ਉਸ ਨਾਲ ਜੁੜੀ ਰੇਟਿੰਗ ਐੱਨਐੱਚਏਆਈ ਦੀ ਵੈੱਬਸਾਈਟ ਤੇ ਇੰਟਰਨੈੱਟ ਮੀਡੀਆ ਪਲੇਟਫਾਰਮਾਂ ’ਤੇ ਪਾਈ ਜਾਵੇਗੀ ਤਾਂਕਿ ਕੋਈ ਵੀ ਉਸ ਨੂੰ ਆਸਾਨੀ ਨਾਲ ਦੇਖ ਸਕੇ। ਮੁਲਾਂਕਣ ਦੀ ਇਹ ਪ੍ਰਣਾਲੀ ਖਾਮੀਆਂ ਨੂੰ ਦੂਰ ਕਰਨ ਤੋਂ ਲੈ ਕੇ ਫੁੱਟਪਾਥ ਤੇ ਸੜਕ ਦੀ ਹਾਲਤ ਦੀ ਕਸੌਟੀ ’ਤੇ ਆਧਾਰਿਤ ਹੋਵੇਗੀ। 100 ਤਰ੍ਹਾਂ ਦੀਆਂ ਖਾਮੀਆਂ ਨੂੰ ਲੈ ਕੇ ਸੜਕ ਨਿਰਮਾਣ ਤੇ ਉਸਦੇ ਰੱਖ-ਰਖਾਅ ਦੀ ਹਾਲਤ ਨੂੰ ਜਾਂਚਿਆ ਜਾ ਸਕਦਾ ਹੈ। ਇਨ੍ਹਾਂ ਖਾਮੀਆਂ ਦੇ ਸਬੰਧ ’ਚ ਲੋਕ ਐੱਨਐੱਚਏਆਈ ਦੀ ਐਪ ’ਤੇ ਸੂਚਿਤ ਕੀਤਾ ਜਾ ਸਕਦਾ ਹੈ ਤੇ ਇਹ ਦੇਖਿਆ ਜਾਵੇਗਾ ਕਿ ਉਨ੍ਹਾਂ ਨੂੰ ਸਹੀ ਕਰਨ ਦੀ ਦਰ ਕੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.