PunjabTop News

NGT ਨੇ ਬਠਿੰਡਾ ਸਾਲਿਡ ਵੇਸਟ ਪਲਾਂਟ ਦੀ ਮੰਗੀ ਵਿਸਥਾਰ ਰਿਪੋਰਟ

ਪ੍ਰਦੇਸ਼ ਦੇ ਪਹਿਲੇ ਵੇਸਟ ਪਲਾਂਟ ਦੇ ਸੰਚਾਲਨ ਨੂੰ ਲੈ ਕੇ ਨਗਰ ਨਿਗਮ ਬਠਿੰਡਾ ਤੇ ਕੰਪਨੀ ਵਿਚਾਲੇ ਚੱਲ ਰਹੇ ਵਿਵਾਦ ਦੇ ਮਾਮਲੇ ’ਚ ਨਵੀਂ ਦਿੱਲੀ ਸਥਿਤ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ’ਚ ਸੁਣਵਾਈ ਜਾਰੀ ਹੈ। ਲਗਪਗ ਸਾਢੇ ਤਿੰਨ ਸਾਲ ਪਹਿਲਾਂ ਪਲਾਂਟ ਦੇ ਪਿੱਛੇ ਪੁਰਾਣੇ ਕੂੜੇ ’ਚ ਲੱਗੀ ਅੱਗ ਮਾਮਲੇ ਦੀ ਸੁਣਵਾਈ 18 ਸਤੰਬਰ ਨੂੰ ਹੋਈ ਸੀ। ਇਸ ਸੁਣਵਾਈ ’ਚ ਨਗਰ ਨਿਗਮ ਤੇ ਕੰਪਨੀ ਨੇ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਆਪੋ-ਆਪਣੀਆਂ ਜ਼ਿੰਮੇਵਾਰੀਆਂ ਤੋਂ ਪੱਲਾ ਝਾੜਿਆ। ਦੋਵਾਂ ਧਿਰਾਂ ਨੇ ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਨਾ ਕਰਨ ਦੇ ਦੋਸ਼ ਵੀ ਲਾਏ। ਇਸ ਤੋਂ ਬਾਅਦ ਐੱਨਜੀਟੀ ਨੇ ਬਠਿੰਡਾ ਨਗਰ ਨਿਗਮ ਤੇ ਜੇਆਈਟੀਐੱਫ ਵੱਲੋਂ ਬਠਿੰਡਾ ’ਚ ਠੋਸ ਕੂੜਾ ਤੇ ਪੁਰਾਣੇ ਕੂੜੇ ਦੇ ਪ੍ਰਬੰਧਨ ਸਬੰਧੀ ਨਗਰ ਨਿਗਮ ਬਠਿੰਡਾ ਤੇ ਜੇਆਈਟੀਐੱਫ ਵੱਲੋਂ ਪੇਸ਼ ਕੀਤੀਆਂ ਕਾਰਜ ਯੋਜਨਾਵਾਂ ਦੀ ਸਮੀਖਿਆ ਕੀਤੀ। ਦੋਵਾਂ ਦੇ ਕੰਮ ਦੀ ਸਮੀਖਿਆ ਕਰਨ ਤੋਂ ਬਾਅਦ ਐੱਨਜੀਟੀ ਨੇ ਨਿਰਦੇਸ਼ ਦਿੱਤਾ ਕਿ ਨਗਰ ਨਿਗਮ ਤੇ ਜੇਆਈਟੀਐੱਫ ਕੰਪਨੀ ਵਿਚਕਾਰ ਹੋਏ ਸਮਝੌਤੇ ਅਨੁਸਾਰ ਉਨ੍ਹਾਂ ਨੂੰ 29 ਸਤੰਬਰ ਤੋਂ ਪਹਿਲਾਂ ਐੱਨਜੀਟੀ ’ਚ ਬਠਿੰਡਾ ਸਾਲਿਡ ਵੇਸਟ ਪਲਾਂਟ ਸਬੰਧੀ ਆਪਣੀ ਵਿਸਥਾਰ ਰਿਪੋਰਟ ਪੇਸ਼ ਕਰਨੀ ਹੋਵੇਗੀ। ਇਸ ਰਿਪੋਰਟ ’ਚ ਕੂੜਾ ਇਕੱਠਾ ਕਰਨਾ, ਢੋਆ-ਢੁਆਈ, ਪ੍ਰੋਸੈਸਿੰਗ ਤੇ ਨਿਪਟਾਰੇ ਲਈ ਕੀਤੇ ਗਏ ਕੰਮਾਂ ਦੀ ਜਾਣਕਾਰੀ ਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਵੇਰਵਾਂ ਦੇਣਾ ਹੋਵੇਗਾ। ਇਸ ਦੇ ਨਾਲ ਹੀ ਐੱਨਜੀਟੀ ਨੇ ਪੁਰਾਣੇ ਕੂੜੇ ਤੇ ਉਸ ਦੇ ਨਿਪਟਾਰੇ ਦੀ ਸਥਿਤੀ ਸਪੱਸ਼ਟ ਕਰਨ ਦੇ ਹੁਕਮ ਨਗਰ ਨਿਗਮ ਨੂੰ ਦਿੱਤੇ ਹਨ। ਉਨ੍ਹਾਂ ਇਹ ਵੀ ਪੁੱਛਿਆ ਹੈ ਕਿ ਪੁਰਾਣੇ ਕੂੜੇ ਦੇ ਨਿਪਟਾਰੇ ਲਈ ਕੀ ਕੋਈ ਕੰਮ ਮੁਫ਼ਤ ’ਚ ਕੀਤਾ ਗਿਆ ਜਾਂ ਫਿਰ ਉਸ ਦਾ ਭੁਗਤਾਨ ਕੀਤਾ ਗਿਆ। ਇਸ ਦੀ ਪੂਰੀ ਰਿਪੋਰਟ ਅਗਲੀ ਸੁਣਵਾਈ ਤੋਂ ਪਹਿਲਾਂ ਐੱਨਜੀਟੀ ਨੂੰ ਪੇਸ਼ ਕਰਨੀ ਹੋਵੇਗੀ। ਐੱਨਜੀਟੀ ਨੇ ਮੌਜੂਦਾ ਸਮੇਂ ’ਚ ਪੁਰਾਣੇ ਕੂੜੇ ਦੀ ਸਥਿਤੀ ਬਾਰੇ ਵੀ ਜਾਣਕਾਰੀ ਮੰਗੀ ਹੈ, ਜਿਸ ’ਚ ਇਹ ਦੱਸਿਆ ਜਾਣਾ ਚਾਹੀਦਾ ਹੈ ਕਿ ਕਿੰਨਾ ਕੂੜਾ ਖ਼ਤਮ ਕੀਤਾ ਗਿਆ ਹੈ ਤੇ ਕਿੰਨਾ ਹਾਲੇ ਬਚਿਆ ਹੈ। ਐੱਨਜੀਟੀ ਨੇ ਨਿਗਮ ਤੇ ਜੇਆਈਟੀਐੱਫ ਕੰਪਨੀ ਦੋਵਾਂ ਨੂੰ ਝਾੜ ਲਗਾਉਂਦੇ ਹੋਏ ਕਿਹਾ ਕਿ ਲੋੜ ਪੈਣ ’ਤੇ ਮੌਕੇ ਦਾ ਨਿਰੀਖਣ ਕੀਤਾ ਜਾਵੇਗਾ, ਤਾਂਕਿ ਵਾਤਾਵਰਣ ਤੇ ਸਿਹਤ ਪ੍ਰਭਾਵ ਨੂੰ ਬਿਹਤਰ ਸਮਝਿਆ ਜਾ ਸਕੇ। ਐੱਨਜੀਟੀ ਨੇ ਕਿਹਾ ਕਿ ਜਲਦੀ ਇਕ ਟੀਮ ਬਠਿੰਡਾ ਸਾਲਿਡ ਵੇਸਟ ਪਲਾਂਟ ਦੀ ਸਾਈਟ ਦਾ ਨਿਰੀਖਣ ਕਰੇਗੀ ਤੇ ਨਿਗਮ ਤੇ ਜੇਆਈਟੀਐੱਫ ਕੰਪਨੀ ਵੱਲੋਂ ਦਿੱਤੀ ਗਈ ਰਿਪੋਰਟ ਦੀ ਜ਼ਮੀਨੀ ਪੱਧਰ ’ਤੇ ਜਾਂਚ ਕਰੇਗੀ। ਫਿਲਹਾਲ, ਐੱਨਜੀਟੀ ਨੇ ਮਾਮਲੇ ਦੀ ਅਗਲੀ ਸੁਣਵਾਈ 29 ਸਤੰਬਰ ਤੈਅ ਕੀਤੀ ਹੈ ਅਤੇ ਹੁਕਮ ਦਿੱਤਾ ਹੈ ਕਿ ਸੁਣਵਾਈ ਤੋਂ ਪਹਿਲਾਂ ਮੰਗੀ ਗਈ ਪੂਰੀ ਰਿਪੋਰਟ ਪੇਸ਼ ਕਰੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button