Breaking NewsD5 specialIndiaNewsPoliticsPunjab

NEWS BULLETIN || ਵੱਡੀਆਂ ਖ਼ਬਰਾਂ | ਕਰੋਨਾ ਦਾ ਕਹਿਰ, ਸਿੰਗਾਪੁਰ ‘ਚ ਫਸੇ ਪੰਜਾਬੀ, ਕਿਸਾਨਾਂ ਨੂੰ ਮਾਰ

ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਕੋਈ ਰਾਹਤ ਫੰਡ ਮੁਹੱਈਆ ਨਹੀਂ ਕਰਵਾਇਆ ਗਿਆ ਬਲਕਿ ਉਹ ਪੈਸੇ ਦਿੱਤੇ ਗਏ ਹਨ। ਜੋ ਕੇਂਦਰ ਕੋਲ ਪੰਜਾਬ ਦਾ ਜੀਐੱਸਟੀ ਅਤੇ ਪੋਸਟ ਮੈਟਰਿਕ ਸਕਾਲਰਸ਼ਿਪ ਦਾ ਪੈਸਾ ਸੀ। ਇਹ ਕਹਿਣਾ ਹੈ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ। ਧਰਮਸੋਤ ਨੇ ਇਸ ਦੌਰਾਨ ਬਾਦਲ ਪਰਿਵਾਰ ‘ਤੇ ਵੀ ਨਿਸ਼ਾਨੇ ਸਾਧੇ।

ਬੀਤੇ ਦਿਨੀਂ ਅਖੌਤੀ ਨਿਹੰਗਾਂ ਵਲੋਂ ਐਸ ਆਈ ਹਰਜੀਤ ਸਿੰਘ ਦਾ ਹੱਥ ਕੱਟ ਦਿੱਤਾ ਗਿਆ ਸੀ। ਹਰਜੀਤ ਸਿੰਘ ਦੇ ਜਜ਼ਬੇ ਅਤੇ ਬਹਾਦਰੀ ਨੂੰ ਸਲਾਮ ਕਰਨ ਲਈ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਹਰਜੀਤ ਸਿੰਘ ਦੇ ਨਾਮ ਦੀ ਨੇਮ ਪਲੇਟ ਲਗਾਈ , ਉੱਥੇ ਹੀ ਮੋਗਾ ਵਿਖੇ ਨਿਹੰਗ ਸਿੰਘ ਵੀ ਹਰਜੀਤ ਸਿੰਘ ਨੂੰ ਆਪਣਾ ਸਮਰੱਥਨ ਦਿੰਦੇ ਨਜ਼ਰ ਆਏ।

ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਪੰਜਾਬ ਛੱਡਣ ਆਏ ਡਰਾਈਵਰ ਦੇ ਕਰੋਨਾ ਦਾ ਸ਼ਿਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ।ਜ਼ਿਕਰਯੋਗ ਹੈ ਕਿ ਇਹ ਸ਼ਰਧਾਲੂ ਇਕ ਟੈਂਪੂ ਟਰੈਵਲਰ ਰਾਹੀਂ ਪੰਜਾਬ ਆਏ ਸਨ। ਇਸ ਸੰਬੰਧੀ ਸਾਡੇ ਸਹਿਯੋਗੀ ਸਿਮਰਨਪ੍ਰੀਤ ਸਿੰਘ ਨੇ ਤਰਨਤਾਰਨ ਦੇ ਸਿਵਲ ਸਰਜਨ ਨਾਲ ਖਾਸ ਗੱਲਬਾਤ ਕੀਤੀ ।

ਲੌਕ ਡਾਊਨ ਕਾਰਨ ਕਈ ਲੋਕ ਵਿਦੇਸ਼ਾਂ ‘ਚ ਫਸੇ ਹੋਏ ਨੇ। ਟੂਰਿਸਟ ਅਤੇ ਸੱਟਡੀ ਵੀਜ਼ੇ ‘ਤੇ ਸਿੰਗਾਪੁਰ ਗਏ ਕੁਝ ਲੋਕਾਂ ਨੇ ਸਰਕਾਰ ਨੂੰ ਵਾਪਸ ਵਤਨ ਪਰਤਣ ਲਈ ਗੁਹਾਰ ਲਗਾਈ ਹੈ।

ਮਾਨਸਾ ਦੇ ਪਿੰਡ ਭੈਣੀ ਬਾਘਾ ‘ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਅਨੋਖੇ ਤਰੀਕੇ ਨਾਲ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ । ਸਰਕਾਰ ਦੇ ਵਿਰੁੱਧ ਆਪਣਾ ਰੋਸ ਜਾਹਰ ਕਰਨ ਅਤੇ ਮੰਗਾਂ ਮਨਵਾਉਣ ਲਈ ਕਿਸਾਨ ਆਪਣੇ ਘਰਾਂ ਦੀਆਂ ਛੱਤਾਂ ‘ਤੇ ਚੜ੍ਹ ਗਏ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਕਣਕ ਦੀ ਖਰੀਦ ‘ਚ ਤੇਜ਼ੀ ਲਿਆਵੇ। ਗਰੀਬਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾਵੇ ਅਤੇ ਬੰਦ ਕੀਤ ਗਏ ਪ੍ਰਾਈਵੇਟ ਹਸਪਤਾਲਾਂ ‘ਚ ਇਲਾਜ ਦੀ ਸਹੂਲਤ ਦਿੱਤੀ ਜਾਵੇ । ਮੰਗਾਂ ਨਾ ਮੰਨਣ ‘ਤੇ ਕਿਸਾਨਾਂ ਨੇ ਸੜਕਾਂ ‘ਤੇ ਉਤਰਨ ਅਤੇ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਹੈ।

ਜਿੱਥੇ ਪੂਰੇ ਦੇਸ਼ ‘ਚ ਕਰੋੋਨਾ ਤੋਂ ਬਚਾਅ ਲਈ ਲਾਕਡਾਊਨ ਹੈ ਉਥੇ ਹੀ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਨਤਕ ਸਮਾਗਮ ਕਰਨ ਦੀ ਮਨਾਹੀ ਹੈ। ਇਸੇ ਦੌਰਾਨ ਲੋਕ ਸਾਦੇ ਢੰਗ ਨਾਲ ਵਿਆਹ ਕਰਵਾਉਣ ਨੂੰ ਤਰਜੀਹ ਦੇ ਰਹੇ ਹਨ।

ਇੱਕ ਪਾਸੇ ਜਿੱਥੇ ਕੋਰੋਨਾ ਦੀ ਮਹਾਂਮਾਰੀ ਨੂੰ ਲੈ ਕੇ ਪੂਰੇ ਦੇਸ਼ ‘ਚ ਸਹਿਮ ਦਾ ਮਾਹੌਲ ਹੈ। ਉੱਥੇ ਹੀ ਕਿਸਾਨਾਂ ਨੂੰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਖੇਤੀ ਵਿਭਿੰਨਤਾ ਤਹਿਤ ਨਾਭਾ ਹਲਕੇ ਦੇ ਕਈ ਕਿਸਾਨਾਂ ਵੱਲੋਂ ਮਿਰਚਾ, ਹਰੀਆਂ ਸਬਜ਼ੀਆਂ ਅਤੇ ਮੱਕੀ ਆਦਿ ਦੀ ਫਸਲ ਬੀਜੀ ਹੋਈ ਹੈ।ਸਬਜ਼ੀ ਮੰਡੀਆਂ ਬੰਦ ਹੋਣ ਕਾਰਨ ਮਿਰਚਾ ਤੇ ਹਰੀਆਂ ਸਬਜ਼ੀਆਂ ਦੇ ਕਾਸ਼ਤਕਾਰ ਕਿਸਾਨ ਚਿੰਤਾ ਵਿਚ ਹਨ। ਨਾਲ ਹੀ ਪੋਲਟਰੀ ਦਾ ਕੰਮ ਠੰਢਾ ਪੈਣ ਕਰਕੇ ਮੱਕੀ ਦੇ ਕਾਸ਼ਤਕਾਰ ਕਿਸਾਨਾਂ ਨੂੰ ਵੀ ਚਿੰਤਾ ਸਤਾ ਰਹੀ ਹੈ ਕਿਉਂ ਕਿ ਮੱਕੀ ਦੀ ਜ਼ਿਆਦਾ ਖਪਤ ਪੋਲਟਰੀ ਫਾਰਮ ਵਿੱਚ ਹੁੁੰਦੀ ਹੈ।ਜਾਣਕਾਰੀ ਦਿੰਦਿਆਂ ਨੈਸ਼ਨਲ ਐਵਾਰਡੀ ਕਿਸਾਨ ਹਰਬੰਸ ਸਿੰਘ ਬਿਰੜਵਾਲ ਨੇ ਦੱਸਿਆ ਕਿ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਮੰਦੀ ਦੀ ਮਾਰ ਝੱਲਣੀ ਪੈ ਰਹੀ ਹੈ।

ਜਿਥੇ ਪੂਰੇ ਪੰਜਾਬ ‘ਚ ਲੋਕਡਾਊਨ ਲੱਗਿਆ ਹੋਇਆ ਹੈ। ਪ੍ਰਸ਼ਾਸਨ ਵਲੋਂ ਲੋਕਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ । ਖਾਸਕਰ ਕਰੋਨਾ ਤੋਂ ਬਚਣ ਦਾ ਤਰੀਕਾ ਸੋਸ਼ਲ ਡਿਸਟੈਂਸਿੰਗ ਹੈ ਪਰ ਮੁਕਤਸਰ ਦੀ ਸਬਜ਼ੀ ਮੰਡੀ ‘ਚ ਲੋਕ ਸੋਸ਼ਲ ਡਿਸਟੈਂਸਿੰਗ ਦੀਆਂ ਪੂਰੀ ਤਰ੍ਹਾਂ ਧੱਜੀਆਂ ਉਡਾਉਂਦੇ ਨਜ਼ਰ ਆਏ। ਜਦੋਂ ਮਾਰਕਿਟ ਕਮੇਟੀ ਦੇ ਸੈਕਟਰੀ ਨਾਲ ਇਸ ਬਾਬਤ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੰਡੀ ‘ਚ ਜਗਾ ਘੱਟ ਹੋਣ ਕਰਕੇ ਪਰੇਸ਼ਾਨੀ ਆ ਰਹੀ ਹੈ।

ਲਾਕਡਾਊਨ ਦੇ ਕਾਰਨ ਲੋਕਾਂ ਦੇ ਕੰਮ ਧੰਧੇ ਬੰਦ ਪਏ ਹਨ। ਖਾਸਕਰ ਦਿਹਾੜੀ ਕਰ ਕੇ ਪਰਿਵਾਰ ਪਾਲਣ ਵਾਲੇ ਲੋਕਾਂ ਦਾ ਇਸ ਵੇਲੇ ਦੋ ਸਮੇਂ ਦੀ ਰੋਟੀ ਦਾ ਗੁਜ਼ਾਰਾ ਮੁਸ਼ਕਲ ਨਾਲ ਚਲ ਰਿਹਾ ਹੈ। ਅਜਿਹੇ ਲੋੜਵੰਦਾਂ ਲਈ ਲੰਗਰ ਦਾ ਪ੍ਰਬੰਧ ਖਮਾਣੋਂ ਦੇ ਨਜ਼ਦੀਕ ਪੈਂਦੇ ਪਿੰਡ ਬਾਠਾਂ ਕਲਾਂ ਦੇ ਗੁਰੁਦੁਆਰਾ ਬਾਉਲੀ ਸਾਹਿਬ ਵਲੋਂ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਰੋਜ਼ਾਨਾ ਸੰਗਤ ਦੇ ਸਹਿਯੋਗ ਨਾਲ 2-3 ਹਜ਼ਾਰ ਲੋੜਵੰਦਾਂ ਲੰਗਰ ਮੁਹੱਈਆ ਕਰਵਾਇਆ ਜਾਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button