InternationalTop News

ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਜ਼ ਅਗਲੇ ਹਫ਼ਤੇ ਜਾਣਗੇ ‘ਇੰਡੀਆ’

ਮੁਕਤ ਵਪਾਰ ਸਮਝੌਤੇ ਨੂੰ ਪੈ ਸਕਦਾ ਬੂਰ-ਸਿੱਧੀ ਫਲਾਈਟ ਦੀ ਵੀ ਹੈ ਉਡੀਕ

ਔਕਲੈਂਡ, 06 ਮਾਰਚ 2024 (ਹਰਜਿੰਦਰ ਸਿੰਘ ਬਸਿਆਲਾ): ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ, ਵਿਦੇਸ਼ ਮਾਮਲੇ ਅਤੇ ਨਸਲੀ ਮਾਮਲਿਆਂ ਦੇ ਮੰਤਰੀ ਸ੍ਰੀ ਵਿੰਸਟਨ ਪੀਟਰਜ਼ 10 ਮਾਰਚ ਤੋਂ 13 ਮਾਰਚ 2024 ਤੱਕ ਇੰਡੀਆ ਦੇ ਦੌਰੇ ਉਤੇ ਜਾ ਰਹੇ ਹਨ। ਉਹ ਨਵੀਂ ਦਿੱਲੀ ਅਤੇ ਅਹਿਮਦਾਬਾਦ ਵਿਖੇ ਭਾਰਤ ਦੇ ਮੰਤਰੀਆਂ ਨਾਲ ਖਾਸ ਕਰ ਵਿਦੇਸ਼ ਮੰਤਰੀ ਸ੍ਰੀ ਜੈਸ਼ੰਕਰ ਦੇ ਨਾਲ ਅਤੇ ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰਾ ਪਟੇਲ ਦੇ ਨਾਲ ਦੇਸ਼ ਦੇ ਰਾਜਸੀ ਸਬੰਧਾਂ ਸਬੰਧੀ ਵਿਚਾਰ ਕਰਨਗੇ। ਆਸ ਹੈ ਕਿ ਕੇਂਦਰ ਨਾਲ ਮੁਕਤ ਵਪਾਰ ਸਮਝੌਤੇ ਉਤੇ ਗੱਲ ਹੋਵੇਗੀ। ਨਵੀਂ ਸਰਕਾਰ ਦੇ ਵਿਚ ਵਿਦੇਸ਼ ਮੰਤਰੀ ਦਾ ਇਹ ਪਹਿਲਾ ਦੌਰਾ ਹੈ। ਵਾਪਿਸੀ ਵੇਲੇ ਉਹ ਜਕਾਰਤਾ, ਇੰਡੋਨੇਸ਼ੀਆ ਤੇ ਸਿੰਗਾਪੋਰ ਵੀ ਹੋ ਕੇ ਆਉਣਗੇ। ਸ੍ਰੀ ਵਿੰਸਟਨ ਪੀਟਰਜ਼ ਸੋਚਦੇ ਹਨ ਕਿ ਇਹ ਭਲਾ ਸਮਾਂ ਹੈ ਕਿ ਦੇਸ਼ ਦੀ ਆਰਥਿਕਤਾ ਸਬੰਧੀ ਭਾਰਤ ਦੇ ਨਾਲ ਗੰਭੀਰਤਾ ਨਾਲ ਕੰਮ ਸ਼ੁਰੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਾਰਤ ਦੀ ਆਰਥਿਕਤਾ ਦੇ ਵਿਚ ਗੁਜਰਾਤ ਉਨ੍ਹਾਂ ਨੂੰ ਇੰਜਣ ਵਾਂਗ ਨਜ਼ਰ ਆਉਂਦਾ ਹੈ।

ਹਿਮਾਚਲ ਪੁਲਿਸ ਹਰਿਆਣਾ ਅਤੇ ਪੰਜਾਬ ਦੇ ਪੁਲਿਸ ਅਧਿਕਾਰੀਆਂ ਨੂੰ ਸਿਖਾਏਗੀ ਕਿ ਐਨਡੀਪੀਐਸ ਕੇਸਾਂ ਦੀ ਕਿਵੇਂ ਕਰਨੀ ਹੈ ਜਾਂਚ

ਇਸ ਤੋਂ ਪਹਿਲਾਂ ਉਹ ਫਰਵਰੀ 2020 ਦੇ ਵਿਚ ਵੀ ਇੰਡੀਆ ਗਏ  ਸਨ। ਵਰਨਣਯੋਗ ਹੈ ਕਿ ਸ੍ਰੀ ਵਿੰਸਟਨ ਪੀਟਰਜ਼ ਪਹਿਲੀ ਵਾਰ 1978 ਦੇ ਵਿਚ ਪਾਰਲੀਮੈਂਟ ਪਹੁੰਚੇ ਸਨ ਅਤੇ ਇਸ ਵਾਰ ਉਹ 15ਵੀਂ ਵਾਰ ਮੈਂਬਰ ਪਾਰਲੀਮੈਂਟ ਵਜੋਂ ਸੇਵਾਵਾਂ ਦੇ ਰਹੇ ਹਨ।  ਭਾਰਤ-ਨਿਊਜ਼ੀਲੈਂਡ ਦੇ ਨਾਲ ਮੁਕਤ ਵਪਾਰ ਸਮਝੌਤਾ (6“1 with 9ndia) ਵਿਚ ਵਿਚਾਲੇ ਹੈ ਅਤੇ ਆਸ ਕੀਤੀ ਜਾ ਸਕਦੀ ਹੈ ਕਿ ਇਸ ਨੂੰ ਵੀ ਬੂਰ ਪੈ ਸਕਦਾ ਹੈ। ਅਪ੍ਰੈਲ 2010 ਤੋਂ ਇਸ ਉਤੇ ਗੱਲਾਂਬਾਤਾਂ ਹੋ ਰਹੀਆਂ ਹਨ ਅਤੇ ਦਸਵੇਂ ਗੇੜ ਦੀ ਗੱਲਬਾਚ 2015 ਦੇ ਵਿਚ ਹੋਈ ਸੀ। ਸਾਬਕਾ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਵੀ ਇਸ ਉਤੇ ਕੰਮ ਕਰਦੇ ਰਹੇ, ਪਰ ਸਮਝੌਤੇ ਵਾਲੇ ਪੈਨਾਂ ਦੀ ਵਰਤੋਂ ਨਾ ਕਰ ਸਕੇ। ਇਸ ਤੋਂ ਇਲਾਵਾ ਭਾਰਤੀਆਂ ਦੀ ਮੰਗ ਕਿ ਸਿੱਧੀ ਫਲਾਈਟ ਨਵੀਂ ਦਿਲੀ ਜਾਂ ਮੁੰਬਈ ਨੂੰ ਚਾਲੂ ਹੋਵੇ, ਨੂੰ ਵੀ ਮੀਟਿੰਗ ਦੇ ਵਿਚ ਜੇਕਰ ਸਾਡੇ ਆਗੂ ਸ਼ਾਮਿਲ ਕਰਨ ਤਾਂ ਕੁਝ ਨਾ ਕੁਝ ਆਸ ਬੱਝ ਸਕਦੀ ਹੈ। ਸੋ ਵਿਦੇਸ਼ ਮੰਤਰਾਲਾ ਹੋਵੇ ਤਾਂ ਵਿਦੇਸ਼ ਦੀ ਸੈਰ ਕਰਨੀ ਤਾਂ ਸ੍ਰੀ ਵਿੰਸਟਨ ਹੋਰਾਂ ਦੀ ਬਣਦੀ ਹੈ। ਬਾਕੀ ਵੇਖੋ ਕੀ ਫੈਸਲੇ ਹੁੰਦੇ….

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button