Breaking NewsD5 specialNewsSports

New Zealand ਟੈਸਟ ਟੀਮ ‘ਚ Rachin Ravindra ‘ਤੇ Jacob Duffy ਨੂੰ ਮਿਲੀ ਜਗ੍ਹਾ

ਆਕਲੈਂਡ : ਆਲਰਾਊਂਡਰ ਰਚਿਨ ਰਵਿੰਦਰ ’ਤੇ ਤੇਜ਼ ਗੇਂਦਬਾਜ਼ ਯਾਕੂਬ ਡਫੀ ਨੇ ਇੰਗਲੈਂਡ ਦੇ ਨਾਲ ਹੋਣ ਵਾਲੀ ਟੈਸਟ ਸੀਰੀਜ਼ ਲਈ ਨਿਊਜ਼ੀਲੈਂਡ ਟੀਮ ’ਚ ਜਗ੍ਹਾ ਬਣਾ ਲਈ ਹੈ। ਦੋਨੇਂ ਪਹਿਲੀ ਵਾਰ ਟੈਸਟ ਟੀਮ ‘ਚ ਸ਼ਾਮਲ ਕੀਤੇ ਗਏ ਹਨ। ਇਹ ਜੋੜੀ ’ਤੇ ਇਨ-ਫਾਰਮ ਡੇਵਨ ਕੌਨਵੇਂ 20 ਮੈਂਬਰੀ ਟੂਰਿੰਗ ਟੀਮ ’ਚ ਅਨਕੈਪਡ ਖਿਡਾਰੀ ਹੈ ਜਿਨ੍ਹਾਂ ਨੂੰ 2 ਟੈਸਟ ਮੈਚਾਂ ਦੀ ਲੜੀ ਖੇਡਣ ਦਾ ਮੌਕਾ ਮਿਲਿਆ ਹੈ।

ਕਿਸਾਨਾਂ ਨਾਲ ਪੰਗਾ ਲੈ ਕਸੂਤਾ ਫਸਿਆ ਕੇਂਦਰੀ ਮੰਤਰੀ!ਤੱਤੇ ਹੋਏ ਕਿਸਾਨਾਂ ਨੇ ਕਰਤਾ ਚੱਕਾ ਜਾਮ

ਇਸ ਸੀਰੀਜ਼ ਦਾ ਪਹਿਲਾਂ ਟੈਸਟ ਮੈਚ 2 ਜੂਨ ਨੂੰ ਲਾਰਡਸ ’ਚ ਖੇਡਿਆ ਜਾਵੇਗਾ ’ਤੇ ਦੂਜਾ ਟੈਸਟ ਮੈਚ 10 ਜੂਨ ਨੂੰ ਐਜਬੈਸਟਨ ’ਚ ਖੇਡਿਆ ਜਾਵੇਗਾ।ਇਸ ਤੋਂ ਬਾਅਦ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਕੀਵੀ ਟੀਮ ਨੂੰ ਸਾਊਥੈਮਪਟਨ ’ਚ 18 ਜੂਨ ਤੋਂ ਭਾਰਤ ਦੇ ਨਾਲ ਸ਼ੁਰੂ ਹੋਣ ਵਾਲੇ ਮੁਕਾਬਲੇ ਲਈ ਆਈਸੀਸੀ ਨਿਯਮਾਂ ਤਹਿਤ ਆਪਣੀ ਟੀਮ ਨੂੰ 15 ਮੈਂਬਰੀ ਕਰਨਾ ਹੋਵੇਗਾ। ਜੇਕਰ ਖੇਡਣ ਲਈ ਚੁਣੇ ਜਾਂਦੇ ਹੈ, ਤਾਂ ਈਸ਼ ਸੋੜੀ ਤੋਂ ਬਾਅਦ ਰਵਿੰਦਰ ਨਿਊਜ਼ੀਲੈਂਡ ਲਈ ਡੈਬਿਊ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਟੈਸਟ ਖਿਡਾਰੀ ਹੋਣਗੇ। ਸੋੜੀ ਨੇ 2013 ’ਚ ਬੰਗਲਾਦੇਸ਼ ਦੇ ਖਿਲਾਫ 20 ਸਾਲ ਦੀ ਉਮਰ ’ਚ ਡੈਬਿਊ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button