
-NEET-UG 2026 ਪ੍ਰੀਖਿਆ ‘ਚ ਬੇਨਿਯਮੀਆਂ ਅਤੇ ਪ੍ਰਸ਼ਨ ਪੱਤਰ ਲੀਕ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ (CBI) ਨੇ ਇੱਕ ਵੱਡੀ ਕਾਰਵਾਈ ਕਰਦਿਆਂ 13 ਦੋਸ਼ੀਆਂ ਵਿਰੁੱਧ ਦਿੱਲੀ ਦੀ Rouse Avenue Court ਵਿੱਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਇਹ ਚਾਰਜਸ਼ੀਟ ਸੀਬੀਆਈ ਦੀ Economic Offences Wing (ਆਰਥਿਕ ਅਪਰਾਧ ਸ਼ਾਖਾ) ਦੁਆਰਾ ਤਿਆਰ ਕੀਤੀ ਗਈ ਹੈ, ਜਿਸ ਨੂੰ ਬੁੱਧਵਾਰ ਨੂੰ ਕੇਸ ਦੀ ਸੁਣਵਾਈ ਲਈ ਗਠਿਤ ਵਿਸ਼ੇਸ਼ Fast-Track Court ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।360 ਗਵਾਹ, 422 ਦਸਤਾਵੇਜ਼ ਅਤੇ 43 ਭੌਤਿਕ ਸਬੂਤ ਸ਼ਾਮਲ:ਸੀਬੀਆਈ ਨੇ ਆਪਣੀ ਚਾਰਜਸ਼ੀਟ ਵਿੱਚ ਯਸ਼ ਯਾਦਵ, ਮੰਗੀਲਾਲ ਬਿਵਲ, ਦਿਨੇਸ਼ ਬਿਵਲ, ਵਿਕਾਸ ਬਿਵਲ, ਸ਼ੁਭਮ ਖੈਰਨਾਰ, ਧਨੰਜੈ ਲੋਖੰਡੇ, ਪ੍ਰਹਲਾਦ ਕੁਲਕਰਨੀ, ਤੇਜਸ ਹਰਸ਼ਦ ਕੁਮਾਰ, ਡਾ. ਮਨੋਜ ਸ਼ਿਰੂਰੇ, ਸ਼ਿਵਰਾਜ ਰਘੂਨਾਥ ਮੋਟੇਗਾਂਵਕਰ, ਮਨੀਸ਼ਾ ਵਾਘਮਾਰੇ, ਮਨੀਸ਼ਾ ਹਜਾਰਮਾਰੇ ਅਤੇ ਮਨੀਸ਼ਾ ਹਜਾਰਮਾਰੇ ਨੂੰ ਦੋਸ਼ੀ ਬਣਾਇਆ ਹੈ, ਜੋ ਕਿ ਫਿਲਹਾਲ Judicial Custody ਵਿੱਚ ਹਨ। ਇਨ੍ਹਾਂ ‘ਤੇ ਅਪਰਾਧਿਕ ਸਾਜ਼ਿਸ਼, ਧੋਖਾਧੜੀ, ਵਿਸ਼ਵਾਸਘਾਤ, ਸਬੂਤ ਨਸ਼ਟ ਕਰਨ ਅਤੇ Public Examinations (Prevention of Unfair Means) Act, 2024 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਏਜੰਸੀ ਨੇ 360 ਗਵਾਹਾਂ, 422 ਦਸਤਾਵੇਜ਼ਾਂ ਅਤੇ 43 Physical Evidences ਦਾ ਹਵਾਲਾ ਦਿੱਤਾ ਹੈ।92 ਥਾਵਾਂ ‘ਤੇ ਛਾਪੇਮਾਰੀ ਅਤੇ Digital Forensic Investigation:ਜ਼ਿਕਰਯੋਗ ਹੈ ਕਿ 3 ਮਈ 2026 ਨੂੰ ਹੋਈ NEET ਪ੍ਰੀਖਿਆ ਵਿੱਚ ਗੜਬੜੀ ਦੀ ਲਿਖਤੀ ਸ਼ਿਕਾਇਤ 12 ਮਈ ਨੂੰ ਉੱਚ ਸਿੱਖਿਆ ਵਿਭਾਗ ਦੁਆਰਾ ਦਿੱਤੀ ਗਈ ਸੀ, ਜਿਸ ਤੋਂ ਬਾਅਦ CBI ਨੇ FIR ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਜਾਂਚ ਲਈ 72 ਅਧਿਕਾਰੀਆਂ ਅਤੇ 8 Cyber Forensic Experts ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ। ਮਹਾਰਾਸ਼ਟਰ, ਰਾਜਸਥਾਨ, ਹਰਿਆਣਾ ਅਤੇ ਦਿੱਲੀ ਸਮੇਤ 92 ਥਾਵਾਂ ‘ਤੇ ਛਾਪੇਮਾਰੀ ਕਰਕੇ ਕਈ ਡਿਜੀਟਲ ਉਪਕਰਣ, ਬੈਂਕ ਲਾਕਰ, ਡੀਮੈਟ ਖਾਤੇ ਅਤੇ ਦਸਤਾਵੇਜ਼ ਜ਼ਬਤ ਕੀਤੇ ਗਏ।NTA Experts ਅਤੇ ਕੋਚਿੰਗ ਇੰਸਟੀਚਿਊਟਸ ਨਾਲ ਜੁੜੇ ਲੋਕ ਗ੍ਰਿਫ਼ਤਾਰ:ਜਾਂਚ ਵਿੱਚ ਸਾਹਮਣੇ ਆਇਆ ਕਿ ਪ੍ਰਸ਼ਨ ਪੱਤਰ ਲੀਕ ਕਰਨ ‘ਚ National Testing Agency (NTA) ਦੇ ਕੇਮਿਸਟਰੀ, ਬਾਇਓਲੋਜੀ ਅਤੇ ਫਿਜ਼ਿਕਸ ਦੇ ਤਿੰਨ ਵਿਸ਼ਾ ਮਾਹਰ (Subject Experts), ਕਈ ਵਿਚੋਲੇ (Intermediaries) ਅਤੇ ਕੋਚਿੰਗ ਸੈਂਟਰਾਂ ਨਾਲ ਜੁੜੇ ਲੋਕ ਸ਼ਾਮਲ ਸਨ। ਸੀਬੀਆਈ ਅਨੁਸਾਰ ਫੋਰੈਂਸਿਕ ਰਿਪੋਰਟਾਂ ਤੋਂ ਪੁਸ਼ਟੀ ਹੋਈ ਹੈ ਕਿ ਪ੍ਰੀਖਿਆ ਤੋਂ ਪਹਿਲਾਂ ਹੀ ਲੀਕ ਹੋਏ ਪ੍ਰਸ਼ਨ ਵੰਡੇ ਗਏ ਸਨ। ਸੀਬੀਆਈ ਨੇ ਕਿਹਾ ਹੈ ਕਿ ਮਾਮਲੇ ਦੀ ਅਗਲੇਰੀ ਜਾਂਚ ਅਜੇ ਵੀ ਜਾਰੀ ਹੈ।”,
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




