Breaking NewsD5 specialIndiaNewsTop News
NEET PG ਕਾਊਂਸਲਿੰਗ ‘ਚ ਦੇਰੀ ਕਾਰਨ ਅੱਜ ਤੋਂ ਦੇਸ਼ ਵਿਆਪੀ ਹੜਤਾਲ ‘ਤੇ ਡਾਕਟਰ

ਨਵੀਂ ਦਿੱਲੀ: ਰਾਸ਼ਟਰੀ ਯੋਗਤਾ ਦਾਖਲਾ ਪ੍ਰੀਖਿਆ ਪੋਸਟ ਗ੍ਰੈਜੂਏਟ (NEET PG) ਕਾਉਂਸਲਿੰਗ 2021 ਵਿੱਚ ਦੇਰੀ ਤੋਂ ਨਾਰਾਜ਼, ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (FORDA) ਨੇ ਸ਼ਨੀਵਾਰ ਤੋਂ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ। ਸੰਗਠਨ ਨੇ ਦੇਸ਼ ਭਰ ਦੇ ਸਾਰੇ ਰੈਜ਼ੀਡੈਂਟ ਡਾਕਟਰਾਂ ਨੂੰ ਬਾਹਰੀ ਰੋਗੀ ਵਿਭਾਗ (ਓਪੀਡੀ) ਸੇਵਾਵਾਂ ਤੋਂ ਹਟਣ ਦੀ ਬੇਨਤੀ ਕੀਤੀ ਹੈ।
STF ਦੀ ਰਿਪੋਰਟ ਨੂੰ ਲੈ ਕੇ ਵੱਡੀ ਖ਼ਬਰ, ਸਿੱਧੂ ਨੇ ਕੀਤਾ ਵੱਡਾ ਐਲਾਨ, ਸਿੱਧੂ ਤੇ ਸਾਬਕਾ ਪ੍ਰਧਾਨ ਆਹਮੋ-ਸਾਹਮਣੇ
ਦੱਸ ਦਈਏ ਕਿ EWUS ਕੋਟੇ ਦੇ ਮਾਪਦੰਡਾਂ ਬਾਰੇ ਫੈਸਲਾ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ। ਇਸ ਕਾਰਨ ਦੇਰੀ ਹੋ ਰਹੀ ਹੈ।ਦੇਸ਼ ਭਰ ਦੇ ਡਾਕਟਰਾਂ ਵੱਲੋਂ ਅੱਜ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਜਾਵੇਗੀ।ਮਿਲੀ ਜਾਣਕਾਰੀ ਮੁਤਾਬਿਕ ਜ਼ਿਆਦਾਤਰ ਰਾਜਾਂ ਦੇ ਆਰ.ਡੀ.ਏਜ਼ ਨੇ ਆਪਣੀ ਭਾਗੀਦਾਰੀ ਦੀ ਪੁਸ਼ਟੀ ਕੀਤੀ ਹੈ।




